ਬਰੈਂਪਟਨ/ਬਿਊਰੋ ਨਿਊਜ਼
7 ਮਈ 2016 ਨੂੰ ਨੈਸ਼ਨਲ ਕਊਂਸਲ ਆਫ ਇੰਡੋਕਨੇਡੀਅਨਜ਼ ਅਤੇ ਸਹਾਰਾ ਸੀਨੀਅਰਜ਼ ਸਰਵਿਸਜ਼ ਦੇ ਸਾਂਝੇ ਉਦਮ ਨਾਲ ਕਿੰਗ ਤੰਦੂਰੀ ਬਾਰ ਐਡ ਗਰਿਲ ਰੈਸਟੋਰੈਂਟ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਭਾਈਚਾਰੇ ਦੇ ਸੰਜੀਦਾ ਲੋਕਾਂ ਨੇ ਸ਼ਿਰਕਤ ਕੀਤੀ। ਮਕਸਦ ਸੀ ਕਿ ਬਜ਼ੁਰਗਾਂ ਨੂੰ ਦਰਪੇਸ਼ ਜਰੂਰਤਾਂ ਦਾ ਮੁਆਇਨਾ ਕਰਕੇ ਸੂਚੀਵਧ ਕੀਤਾ ਜਾਵੇ ਅਤੇ ਸਾਝੇ ਯਤਨਾ ਨਾਲ ਉਪਾ ਲਭੇ ਜਾਣ। ਪ੍ਰਧਾਨਗੀ ਮੰਡਲ ਵਿਚ ਨਰਿੰਦਰ ਸਿੰਘ ਧੁਗਾ, ਸੁਧੀਰ ਹਾਂਡਾ, ਗੁਰਦੇਵ ਸਿੰਘ ਮਾਨ ਅਤੇ ਸ਼ੰਭੂਦਤ ਸ਼ਰਮਾ ਜੀ ਸਨ। ਜਿਹੜੀਆਂ ਤਿੰਨ ਜਰੂਰਤਾਂ ਨੂੰ ਮੁਖ ਤੌਰ ਉਪਰ ਲਿਆ ਗਿਆ ਹੈ ਉਹ ਹਨ, ਸੀਨੀਅਰ ਹੋਮਾ ਦੀ ਵਿਵਸਥਾ ਜਿਥੇ ਪੰਜਾਬੀ ਖਾਣੇ ਮਿਲਣ। ਦੂਸਰਾ ਜੀਟੀਏ ਵਿਚ ਇਕ ਟਿਕਟ ਖਰੀਦਣ ਨਾਲ ਸਭ ਜਗਾਹ ਜਾਇਆ ਜਾ ਸਕੇ ਅਤੇ ਤੀਸਰਾ ਸਰਵਿਸ ਕਨੇਡਾ ਦਾ ਕਾਰਜ ਇਕ ਨੀਯਤ ਸਮੇ ਵਿਚ ਹੋਣ ਦੀ ਸ਼ਰਤ ਲਾਗੂ ਕੀਤੀ ਜਾਵੇ। ਆਮ ਲੋਕ ਸਰਵਿਸ ਕਨੇਡਾ ਦੇ ਲੋਕਲ ਦਫਤਰ ਦੀ ਟਰਕਾਊ ਪਾਲਿਸੀ ਤੋਂ ਪ੍ਰਸ਼ਾਨ ਹਨ। ਇਸ ਤਰ੍ਹਾਂ ਪ੍ਰਬੰਧਕਾ ਨੇ ਆਪਣੇ ਕਾਰਜ ਖੇਤਰ ਲਈ ਸਥਾਨਕ ਕੰਮਾ ਨੂੰ ਹੀ ਤਰਜੀਹ ਦਿਤੀ ਹੈ। ਸੂਬਾ ਅਤੇ ਕੇਂਦਰੀ ਸਰਕਾਰਾਂ ਨਾਲ ਸਬੰਧਿਤ ਡੀਮਾਂਡਾਂ ਵਾਲੀ ਪਹੁੰਚ ਨੀਤੀ ਹਾਲਾਂ ਕਾਰਜ ਖੇਤਰ ਤੋਂ ਬਾਹਰ ਰੱਖੀ ਹੈ। ਦਰਅਸਲ ਕੰਮਾ ਵਿਚ ਐਫੀਸ਼ੈਂਸੀ ਲਿਆਉਣ ਵਾਸਤੇ ਇਹੀ ਇਕ ਆਰਗੇਨਾਈਜ਼ਡ ਐਪਰੋਚ ਹੁੰਦੀ ਹੈ ਕਿ ਜਿਨ੍ਹਾ ਸੀਮਤ ਕਾਰਜ ਉਨੀ ਵੱਧ ਪ੍ਰਗਤੀ। ਸੁਧੀਰ ਹਾਂਡਾ ਸਾਹਿਬ ਨੇ ਇਸ ਪੱਖੋ ਆਪਣੇ ਉਮਰ ਭਰ ਦੇ ਵਿਸ਼ਾਲ ਤਜ਼ੁਰਬੇ ਦਾ ਸਹੀ ਪ੍ਰਦਰਸ਼ਣ ਕੀਤਾ ਹੈ। ਬਰੈਂਪਟਨ ਵਿਚ ਕੁਝ ਗਰੁਪ ਐਸੇ ਕਾਰਜਸ਼ੀਲ ਹਨ ਜੋ ਡੀਮਾਂਡਾ ਦੀ ਲਿਸਟ ਨੂੰ ਲੰਬਿਆਂ ਕਰੀ ਜਾਣ ਨੂੰ ਹੀ ਆਪਣੀ ਪ੍ਰਾਪਤੀ ਗਿਣਦੇ ਹਨ। ਤਿੰਨ ਡੀਮਾਂਡਾ ਤੋਂ ਇਲਾਵਾ, ਇਨ੍ਹਾਂ ਕੰਮਾ ਨੂੰ ਨੇਪਰੇ ਚਾੜ੍ਹਨ ਲਈ ਵਲੰਟੀਅਰਜ਼ ਵੀ ਭਰਤੀ ਕੀਤੇ ਗਏ ਜੋ ਸਮੇ ਸਮੇ ਮੀਟਿੰਗਾ ਵਾਸਤੇ ਬੁਲਾਏ ਜਾਇਆ ਕਰਨਗੇ। ਜਾਣਕਾਰੀ ਵਜੋਂ ਦਸਿਆ ਜਾਂਦਾ ਹੈ ਕਿ ਨੈਸ਼ਨਲ ਕਊਂਸਲ ਆਫ ਇੰਡੋਕਨੇਡੀਅਨਜ਼ ਕੋਈ ਨਵੀ ਸੰਸਥਾ ਨਹੀਂ ਹੈ ਸਗੋਂ ਵੈਬ ਸਾਈਟ ਮੁਤਾਬਿਕ ਸਾਰੇ ਕਨੇਡਾ ਵਿਚ ਰਹਿਣ ਵਾਲੇ ਭਾਰਤੀ ਲੋਕਾਂ ਦੀ ‘ਛਤਰੀ ਸੰਸਥਾ’ ਹੈ। ਹੋਰ ਜਾਣਲਾਰੀ ਲਈ ਫੋਨ ਨਰਿੰਦਰ ਸਿੰਘ ਧੁੱਗਾ 416 985 5336 ਜਾਂ ਸ਼ਰਮਾ ਜੀ 647 707 7297
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …