Breaking News
Home / ਕੈਨੇਡਾ / ਗੁਰਮੀਤ ਸਿੰਘ ਬਾਸੀ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ

ਗੁਰਮੀਤ ਸਿੰਘ ਬਾਸੀ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਡਾਇਰੈਕਟਰ ਗੁਰਮੀਤ ਸਿੰਘ ਬਾਸੀ ਨੇ ਆਪਣੇ ਪੋਤੇ ਦੇ ਵਿਆਹ ਦੀ ਖੁਸ਼ੀ ਵਿਚ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਪਾਰਟੀ ਦਿੱਤੀ। ਕਲੱਬ ਦੇ ਸਮੂਹ ਮੈਂਬਰਾਂ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਬਚਿੱਤਰ ਸਿੰਘ ਰਾਏ ਚੇਅਰਮੈਨ, ਸੰਤੋਖ ਸਿੰਘ ਉਪਲ, ਪ੍ਰਿ. ਜਗਦੀਪ ਸਿੰਘ ਉਪਲ, ਪ੍ਰਿ. ਦਰਸ਼ਨ ਸਿੰਘ ਬੈਨੀਪਾਲ, ਗੁਰਮੇਲ ਸਿੰਘ ਢਿੱਲੋਂ, ਸੂਬੇਦਾਰ ਗੁਲਜ਼ਾਰ ਸਿੰਘ, ਮੋਹਣ ਸਿੰਘ ਉਪਲ, ਗੁਰਦੇਵ ਸਿੰਘ ਅਤੇ ਅਮਰੀਕ ਸਿੰਘ ਮਾਨ ਨੇ ਨਵੀਂ ਵਿਆਹੀ ਜੋੜੀ ਦੀ ਲੰਬੀ ਉਮਰ ਅਤੇ ਖੁਸ਼ਹਲ ਜੀਵਨ ਦੀ ਕਾਮਨਾ ਕੀਤੀ। ਬਾਸੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਕਲੱਬ ਵਲੋਂ ਗੁਰਮੀਤ ਸਿੰਘ ਬਾਸੀ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਬਰੈਂਪਟਨ ਦੇ ਸੀਨੀਅਰਾਂ ਨੂੰ ਸਮਰੱਥਵਾਨ ਬਣਾਉਂਦਾ ਹੈ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ
ਬਰੈਂਪਟਨ : ਕੈਨੇਡਾ ਸਰਕਾਰ ਦਾ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਉਹਨਾਂ ਪ੍ਰੋਜੈਕਟਾਂ ਨੂੰ ਸੁਪਪੋਰਟ ਕਰਦਾ ਹੈ ਜਿਹਨਾਂ ਦੀ ਅਗਵਾਈ ਸੀਨੀਅਰ ਕਰਦੇ ਹਨ ਜਾਂ ਜੋ ਸੀਨੀਅਰਾਂ ਦੁਆਰਾ ਉਤਸ਼ਾਹਿਤ ਕੀਤੇ ਜਾਂਦੇ ਹਨ ਅਤੇ ਜੋ ਹੋਰਾਂ ਦੇ ਜੀਵਨ ਵਿੱਚ ਅਤੇ ਉਹਨਾਂ ਦੀ ਕਮਿਊਨਿਟੀ ਵਿੱਚ ਅੰਤਰ ਪੈਦਾ ਕਰਦੇ ਹਨ। ਪ੍ਰੋਗਰਾਮ ਉਹਨਾਂ ਪ੍ਰੋਜੈਕਟਾਂ ਨੂੰ ਗਰਾਂਟ ਅਤੇ ਫੰਡ ਪ੍ਰਦਾਨ ਕਰਦਾ ਹੈ ਜਿਹਨਾਂ ਨੂੰ ਯੋਗ ਲੋਕਾਂ ਵੱਲੋਂ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ। 2036 ਵਿੱਚ ਸੀਨੀਅਰਾਂ ਦੀ ਕੁੱਲ ਗਿਣਤੀ 10 ਮਿਲੀਅਨ ਪੁੱਜ ਜਾਣ ਦੇ ਅੰਦਾਜ਼ੇ ਦੇ ਚੱਲਦੇ, ਪ੍ਰੋਜੈਕਟ ਫਡਿੰਗ ਦੀਆਂ ਦੋ ਸਟਰੀਮਾਂ, ਕਮਿਊਨਿਟੀ ਆਧਾਰਿਤ ਪ੍ਰੋਜੈਕਟ ਫਡਿੰਗ ਅਤੇ ਕੁੱਲ-ਕੈਨੇਡਾ ਪ੍ਰੋਜੈਕਟ ਫਡਿੰਗ ਦੁਆਰਾ ਸੀਨੀਅਰਾਂ ਨੂੰ ਸਿਰਫ਼ ਉਹਨਾਂ ਕੋਲ ਮੌਜੂਦ ਗਿਆਨ ਅਤੇ ਅਨੁਭਵ ਨੂੰ ਕਮਿਉਨਿਟੀ ਵਿੱਚ ਹੋਰਾਂ ਨਾਲ ਸਾਂਝਾ ਕਰਨ ਦਾ ਅਵਸਰ ਹੀ ਪ੍ਰਦਾਨ ਨਹੀਂ ਕਰਦਾ ਸਗੋਂ ਸੀਨੀਅਰਾਂ ਦੀ ਸਮਾਜਕ ਸਲਾਮਤੀ ਅਤੇ ਕਮਿਊਨਿਟੀ ਦੀ ਰਹਿਣੀ ਬਹਿਣੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਬਰ ਬੀਬੀ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ ਸੀਨੀਅਰਾਂ ਦੀ ਸਮਾਜਕ ਗਤੀਸ਼ੀਲਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਉਹਨਾਂ ਵਿੱਚ ਇੱਕਲਪੁਣੇ ਦੇ ਮੁੱਦੇ ਨੂੰ ਹੱਲ ਕਰਨ ਦਾ ਇੱਕ ਅਸਰਦਾਰ ਤਰੀਕਾ ਹੈ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …