ਟੋਰਾਂਟੋ : ਪੰਜਾਬੀ ਭਾਈਚਾਰੇ ਵੱਲੋਂ ਕੈਨੇਡਾ ਦੇ ਵਿੱਚ ਅਥਾਹ ਤਰੱਕੀ ਕੀਤੀ ਹੈ, ਪਰ ਇਸਦੇ ਨਾਲ ਹੀ ਵੱਡੀ ਜ਼ਿੰਮੇਵਾਰੀ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੁਰਾਹੇ ਪੈਣ ਤੋਂ ਬਚਾਉਣਾ। ਹਾਈ ਸਕੂਲ ਲਈ ਬੱਚਿਆਂ ਨੂੰ ਪਰਪੇਅਰ ਕਰਨ ਦੇ ਮਕਸਦ ਨਾਲ ਅਤੇ ਮਾਪਿਆਂ ਨੂੰ ਇਸ ਮੌਕੇ ‘ਤੇ ਬਣਦੀ ਜ਼ਿੰਮੇਵਾਰੀ ਸਮਝਾਉਣ ਲਈ ਡਰੱਗ ਅਵੇਰਨੈਸ ਸੁਸਾਇਟੀ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਤੇ ਸਭ ਨੂੰ ਤਮਾਮ ਪੱਖ ਸਮਝਾਉਣ ਦੀ ਕੋਸ਼ਿਸ਼ ਕੀਤੀ। ਡਰੱਗ ਦੀ ਸਮੱਸਿਆ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਸਮੱਸਿਆ ਹੈ ਤੇ ਹਾਈ ਸਕੂਲ ਵਿੱਚ ਜਾ ਕੇ ਹੀ ਬੱਚੇ ਬੁਰੀ ਸੰਗਤ ਦਾ ਕਈ ਵਾਰ ਸ਼ਿਕਾਰ ਹੋ ਜਾਂਦੇ ਹਨ। ਬੁਲਾਰਿਆਂ ਵੱਲੋਂ ਦਰਪੇਸ਼ ਆਉਣ ਵਾਲੀਆਂ ਸਾਰੀਆ ਸਮੱਸਿਆਵਾਂ ਅਤੇ ਇਨ੍ਹਾਂ ਨਾਲ ਨਜਿੱਠਣ ਸਬੰਧੀ ਦੱਸਿਆ ਗਿਆ। ਸੈਮੀਨਾਰ ਦੌਰਾਨ ਟੋਰਾਂਟੋ ਪੁਲਿਸ ਤੋਂ ਅਮਰਜੀਤ ਸਿੰਘ ਕਾਹਲੋਂ ਵੱਲੋਂ ਲੈਕਚਰ ਦਿੱਤਾ ਗਿਆ। ਜਿਨ੍ਹਾਂ ਬੜੀ ਸਰਲ ਭਾਸ਼ਾ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਸਭ ਕੁੱਝ ਸਮਝਾਇਆ ਗਿਆ। ਜਿਨ੍ਹਾਂ ਅਜਿਹੇ ਸਮਾਗਮਾਂ ਨੂੰ ਬੇਹੱਦ ਜ਼ਰੂਰੀ ਦੱਸਿਆ ਗਿਆ। ਜਿਸ ਵਿੱਚ ਪਹੁੰਚੇ ਮਾਪੇ ਅਤੇ ਬੱਚੇ ਵੀ ਇਸ ਸੈਮੀਨਾਰ ਤੋਂ ਕਾਫੀ ਸੰਤੁਸ਼ਟ ਦਿਖਾਈ ਦਿੱਤੇ। ਸਾਰਿਆਂ ਨੇ ਇਸ ਉਪਰਾਲੇ ਨੂੰ ਬੇਹੱਦ ਹੈਲਪਫੁੱਲ ਦੱਸਿਆ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …