Breaking News
Home / ਕੈਨੇਡਾ / ਕੈਨੇਡਾ ਚਾਈਲਡ ਬੈਨੀਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ : ਕਮਲ ਖਹਿਰਾ

ਕੈਨੇਡਾ ਚਾਈਲਡ ਬੈਨੀਫਿਟ ਦੀ ਕਰਮਬੱਧ ਸੂਚੀ ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਵੇਗੀ : ਕਮਲ ਖਹਿਰਾ

ਬਰੈਂਪਟਨ : ਸਰਕਾਰ ਕੈਨੇਡਾ ਚਾਈਲਡ ਬੈਨੇਫਿਟ ਦੀਆਂ ਪੇਮੈਂਟਾਂ ਦੀ ਕਰਮਬੱਧ ਢੰਗ ਨਾਲ ਸੂਚੀ ਤਿਆਰ ਕਰੇਗੀ ਤਾਂ ਜੋ ਇਸਨੂੰ ਜਿੰਦਗੀ ਦੇ ਵੱਧਦੇ ਖਰਚਿਆਂ ਨਾਲ ਮੇਲ ਕੇ ਰੱਖਿਆ ਜਾ ਸਕੇ। ਕੈਨੇਡਾ ਸਰਕਾਰ ਦਾ ਚਾਈਲਡ ਬੈਨੇਫਿਟ ਪਰਿਵਾਰਾਂ ਨੂੰ ਬੱਚਿਆਂ ਦੀ ਪਾਲਣਾ ਵਿੱਚ ਸਹਾਰਾ ਦੇਣ ਵਾਸਤੇ ਇੱਕ ਟੈਕਸ ਫਰੀ ਮਹੀਨਾਵਾਰ ਅਦਾਇਗੀ ਹੈ। ਮੰਤਰੀ ਮੌਰਨੂ ਦੀ ਪੱਤਝੜ ਦੀ ਆਰਥਕ ਸਟੇਟਮੈਂਟ ਵਿੱਚ ਅਗਲੇ ਪੰਜ ਸਾਲਾਂ ਦੌਰਾਨ 14.9 ਬਿਲੀਅਨ ਡਾਲਰਾਂ ਦੇ ਨਵੇਂ ਖਰਚੇ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸਦਾ ਅਰਥ ਹੈ ਕਿ ਵਰਤਮਾਨ ਵਿੱਚ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਵੱਧ ਤੋਂ ਵੱਧ 6400 ਡਾਲਰ ਪ੍ਰਤੀ ਸਾਲ ਰਾਸ਼ੀ ਪ੍ਰਾਪਤ ਕਰਨ ਵਾਲਾ ਪਰਿਵਾਰ ਇਸ ਮਹੀਨੇ ਤੋਂ ਇਸ ਰਾਸ਼ੀ ਨੂੰ 6496 ਡਾਲਰ ਹੁੰਦਾ ਹੋਇਆ ਵੇਖੇਗਾ ਅਤੇ 2019-2020 ਤੱਕ 6626 ਡਾਲਰ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਕੈਨੇਡਾ ਚਾਈਲਡ ਬੈਨੇਫਿਟ ਦੀਆਂ ਅਦਾਇਗੀਆਂ ਦੀ ਕਰਮਬੱਧ ਸੂਚੀ ਤਿਆਰ ਕਰਨਾ ਸਰਕਾਰ ਦੀ ਮੱਧ ਵਰਗ ਨੂੰ ਮਜ਼ਬੂਤ ਬਣਾਉਣ ਅਤੇ ਆਰਥਕਤਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੀ ਵੱਡੀ ਯੋਜਨਾ ਦਾ ਹਿੱਸਾ ਹੈ। ”ਕੈਨੇਡਾ ਸਰਕਾਰ ਦਾ ਚਾਈਲਡ ਬੈਨੇਫਿਟ, ਜਿਹਨਾਂ ਨੂੰ ਲੋੜ ਹੈ ਉਹਨਾਂ ਦੀਆਂ ਜੇਬਾਂ ਵਿੱਚ ਵਧੇਰੇ ਪੈਸੇ ਪਾ ਕੇ, ਮੱਧ ਵਰਗੀ ਪਰਿਵਾਰਾਂ ਨੂੰ ਮਜ਼ਬੂਤ ਬਣਾਉਣ ਦਾ ਇੱਕ ਪ੍ਰੁਮੁੱਖ ਉੱਦਮ ਹੈ। ਪਿਛਲੀ ਸਰਕਾਰ ਦੀ ਬੈਨੇਫਿਟ ਯੋਜਨਾ ਦੇ ਮੁਕਾਬਲੇ ਜੋ ਤੱਥ ਕੈਨੇਡਾ ਚਾਈਲਡ ਬੈਨੇਫਿਟ ਨੂੰ ਵੱਖਰਾ ਕਰਦਾ ਹੈ ਉਹ ਹੈ ਸਾਡੀ ਯੋਜਨਾ ਦਾ ਟੈਕਸ ਫਰੀ ਹੋਣਾ। ਕੈਨੇਡਾ ਚਾਈਲਡ ਬੈਨੇਫਿਟ ਦਾ ਕਰਮਬੱਧ ਹੋਣਾ ਯਕੀਨੀ ਬਣਾਵੇਗਾ ਕਿ ਮੱਧ ਵਰਗੀ ਪਰਿਵਾਰਾਂ ਉੱਤੇ ਪੈਣ ਵਾਲੇ ਬੋਝ ਨੂੰ ਸਿੱਕੇ ਦੇ ਪਸਾਰ ਦੇ ਅਸਰ ਤੋਂ ਬਚਾਇਆ ਜਾਣਾ। ਪਰਿਵਾਰਾਂ ਕੋਲ ਵਾਧੂ ਪੈਸੇ ਨੂੰ ਟਿਊਸ਼ਨ ਅਤੇ ਪਾਠਕ੍ਰਮ ਤੋਂ ਅਤੀਰਿਕਤ ਗਤੀਵਿਧੀਆਂ ਉੱਤੇ ਖਰਚ ਕਰਨ ਦੀ ਖੁੱਲ ਹੋਵੇਗੀ। ਅਸਲ ਵਿੱਚ ਕੈਨੇਡਾ ਚਾਈਲਡ ਬੈਨੇਫਿਟ ਨੇ ਬੱਚਿਆਂ ਵਾਸਤੇ ਰੋਜ਼ਾਨਾ ਜੀਵਨ ਲਈ ਲੋੜੀਂਦੀਆਂ ਵਸਤਾਂ ਖਰੀਦਣ ਤੋਂ ਇਲਾਵਾ ਲੱਖਾਂ ਹੀ ਪਰਿਵਾਰਾਂ ਨੂੰ ਕਰਜ਼ਾ ਅਦਾ ਕਰਨ ਅਤੇ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਲਈ ਬਚਾ ਕੇ ਰੱਖਣ ਵਿੱਚ ਵੀ ਮਦਦ ਕੀਤੀ ਹੈ। ਇੱਕਲੀ ਮੇਰੀ ਬਰੈਂਪਟਨ ਵੈਸਟ ਰਾਈਡਿੰਗ ਵਿੱਚ ਜਨਵਰੀ ਤੋਂ ਅਪਰੈਲ 2018 ਤੱਕ ਵਾਸੀਆਂ ਨੂੰ 11,713,000 ਡਾਲਰਾਂ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …