ਬਰੈਂਪਟਨ/ਬਿਊਰੋ ਨਿਊਜ਼ : 22 ਅਕਤੂਬਰ ਨੂੰ ਹੋਣ ਵਾਲ਼ੀ ਮਿਊਂਸਪਲ ਇਲੈਕਸ਼ਨ ਵਿੱਚ ਨਾਮਵਰ ਕਾਲਮਨਵੀਸ ਸਤਪਾਲ ਸਿੰਘ ਜੌਹਲ ਬਰੈਂਪਟਨ ਦੇ ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਉਮੀਦਵਾਰ ਹਨ। ਲੰਘੇ ਦਿਨੀਂ ਉਨ੍ਹਾਂ ਦੀ ਕੰਪੇਨ ਸ਼ੁਰੂ ਹੋਈ ਅਤੇ ਜਗ੍ਹਾ ਜਗ੍ਹਾ ਦੋਵਾਂ ਵਾਰਡਾਂ ਦੇ ਵਸਨੀਕਾਂ ਨਾਲ ਮੀਟਿੰਗਾਂ ਕੀਤੀਆਂ। ਸ। ਜੌਹਲ ਨੇ ਦੱਸਿਆ ਕਿ ਸਪਰਿੰਗਡੇਲ (ਵਾਰਡ 9) ਅਤੇ ਕੈਸਲਮੋਰ (ਵਾਰਡ 10) ਵਿੱਚ ਰਹਿੰਦੇ ਲੋਕਾਂ ਤੱਕ ਪਹੁੰਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਪਰ ਵਾਰਡਾਂ ਦਾ ਇਲਾਕਾ ਬਹੁਤ ਵੱਡਾ ਹੈ ਜਿਸ ਵਿੱਚ ਸਪਰਿੰਗਡੇਲ ਅਤੇ ਕੈਸਲਮੋਰ ਸ਼ਾਮਿਲ ਹਨ। ਦੋਵੇਂ ਵਾਰਡ ਮੇਅਫੀਲਡ ਤੋਂ ਬੋਵੇਰਡ/ਕੈਸਲਮੋਰ ਅਤੇ ਹਾਈਵੇ 410 ਤੋਂ ਹਾਈਵੇ 50, ਮੰਦਿਰ ਦੇ ਪਿੱਛੇ ਵਾਲੇ ਇਲਾਕੇ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਤੱਕ ਫੈਲੇ ਹੋਏ ਹਨ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਸਾਰੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਨਿੱਜੀ ਤੌਰ ‘ਤੇ ਮਿਲਣ ਲਈ ਕੰਪੇਨ ਦੇ ਸਮੇਂ ਦੀ ਘਾਟ ਹੋ ਸਕਦੀ ਹੈ ਪਰ ਫਿਰ ਵੀ ਹਰੇਕ ਨੂੰ ਮਿਲਣ ਦੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ।
ਮਿਲੀ ਰਹੀ ਜਾਣਕਾਰੀ ਅਨੁਸਾਰ ਵਾਰਡ 9-10 ਦੇ ਵਾਸੀਆਂ ਵਲੋਂ ਸ। ਜੌਹਲ ਦੀ ਉਮੀਦਵਾਰੀ ਪ੍ਰਤੀ ਉਤਸ਼ਾਹ ਹੈ ਅਤੇ ਸਾਥ ਦੇਣ ਵਾਸਤੇ ਲੋਕ ਉਨ੍ਹਾਂ ਨੂੰ ਸੁਹਿਰਦਤਾ ਨਾਲ ਆਪ ਮੁਹਾਰੇ ਸੰਪਰਕ ਕਰਦੇ ਹਨ।
Check Also
ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ
ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …