11.3 C
Toronto
Friday, October 17, 2025
spot_img
Homeਕੈਨੇਡਾਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਸਫਲ ਸਲਾਨਾ ਵਾਕ ਐਂਡ ਰਨ

ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਸਫਲ ਸਲਾਨਾ ਵਾਕ ਐਂਡ ਰਨ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ, ਡਾ. ਸੁਖਦੇਵ ਸਿੰਘ ਝੰਡ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਬਰੈਂਪਟਨ ਦੇ ਚਿੰਗੂਜ਼ੀ ਪਾਰਕ ਵਿੱਚ ਲੰਘੇ ਐਤਵਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ, ਭਾਅ ਜੀ ਗੁਰਸ਼ਰਨ ਸਿੰਘ ਦੇ ਸੰਸਾਰ ਯਾਤਰਾ ਪੂਰੀ ਕਰਨ ਦੇ ਦਿਵਸ ਅਤੇ ਮੂਲ ਨਿਵਸੀਆਂ ਨੂੰ ਸਮਰਪਿਤ ਵਾਕ ਐਂਡ ਰਨ (ਤੁਰੋ ਅਤੇ ਭੱਜੋ) ਕਰਵਾਇਆ ਗਿਆ। ਸਵੇਰੇ 8 ਵਜੇ ਤੋਂ ਹੀ ਪ੍ਰਤੀਯੋਗੀਆਂ ਨੇ ਰਜਿਸਟਰੇਸ਼ਨ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ 9:20 ਕੁ ਤੇ ਜਸਵੀਰ ਪਾਸੀ ਵਲੋਂ ਕੁੱਝ ਮੁੱਢਲੀਆਂ ਕਸਰਤਾਂ ਕਰਵਾਉਣ ਬਾਅਦ ਵਾਕ ਐਂਡ ਰੱਨ ਸ਼ੁਰੂ ਕਰ ਦਿੱਤੀ ਗਈ, ਜਿਸ ਵਿਚ ਕੁਝ ਕੁ ਪ੍ਰਤੀਯੋਗੀ 5 ਕਿਲੋਮੀਟਰ ਅਤੇ ਬਾਕੀ 10ઠਕਿਲੋਮੀਟਰ ਦਾ ਪੈਂਡਾ ਪੂਰਾ ਕਰਕੇ ਵਾਪਸ ਆਏ।
ਪ੍ਰਤੀਯੋਗੀਆਂ ਨੂੰ ਮੈਡਲਾਂ ਤੋਂ ਇਲਾਵਾ ਤਰਕਸ਼ੀਲ ਸਹਿਤ ਵੀ ਇਨਾਮ ਵਜੋਂ ਦਿੱਤਾ ਗਿਆ। ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ઠਕਲੱਬ ਜਿਸ ਦੇ ਪ੍ਰਧਾਨઠਸੰਧੂਰਾ ਸਿੰਘ ਬਰਾੜઠਹਨ, ਵਿਸ਼ੇਸ਼ ਯੋਗਦਾਨ ਰਿਹਾ। ਇਹ ਕਲੱਬ ਜੀਟੀਏ, ਖਾਸ ਕਰ ਏਅਰਪੋਰਟ ਤੇ ਟੈਕਸੀ ਜਾਂ ਹੋਰ ਸੇਵਾਵਾਂ ਦੇ ਰਹੇ ਮੈਂਬਰਾਂ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਖਾਸ ਕਰ ਮੈਰਾਥਾਨ ਦੌੜਾਂ ਵਿਚ ਸਰਗਰਮ ਰਖਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਸੀ ਐਨ ਟਾਵਰ ਦੀਆਂ ਪੌੜੀਆਂ ਚੜ੍ਹਨ ਦੀ ਪ੍ਰਤੀਯੋਗਤਾ ਵੀ ਕਰਵਾਉਂਦਾ ਹੈ।
ਇਸ ਦੇ ਨਾਲ ਹੀઠਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਇਨਲਾਇਟ ਲਾਈਫ ਆਫ ਕਿਡਜ਼ ਇਨ ਨੀਡ ਪਾਲ ਬੈਂਸ ਵਲੋਂ ਵੀ ਇਸ ਪ੍ਰੋਗਰਾਮ ਨੂੰ ਪੂਰਾ ਸਮਰਥਨ ਦਿੱਤਾ ਗਿਆ।
ਰੇਸ ਸ਼ੁਰੂ ਕਰਨ ਤੋਂ ਪਹਿਲਾਂ ਸੰਖੇਪ ਪ੍ਰੋਗਰਾਮ ਵਿਚ ਡਾ. ਬਲਜਿੰਦਰ ਸੇਖੋਂ ਨੇ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਇਤਿਹਾਸ ਅਤੇ ਉਨ੍ਹਾਂ ਦੀ ਮੌਜੂਦਾ ਹਾਲਤ ਬਾਰੇ ਅਪਣੇ ਵਿਚਾਰ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਤਕਰੀਬਨ 15000 ਸਾਲ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਆਏ ਮੂਲ ਨਿਵਾਸੀਆਂ ਨੇ ਹਜ਼ਾਰਾਂ ਸਾਲ ਇਸ ਧਰਤੀ ਨੂੰ ਸਾਂਭ ਕੇ ਰੱਖਿਆ, ਉਨ੍ਹਾਂ ਕੋਈ ਪ੍ਰਦੂਸ਼ਣ ਨਹੀਂ ਫੈਲਾਇਆ ਅਤੇ ਇਥੋਂ ਦੇ ਸਰੋਤਾਂ ਦੀ ਸਿਰਫ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਵਰਤੋਂ ਕੀਤੀ। ਕੈਨੇਡਾ ਦੇ ਜਨਰਲ ਸਕੱਤਰ ਬਲਦੇਵ ਰਹਿਪਾ ਨੇ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੀਆਂ ਜੀਵਨੀਆਂ ਦੇ ਮਹੱਤਵਪੂਰਨ ਨੁਕਤੇઠਸਾਂਝੇ ਕੀਤੇ। ਉਨ੍ਹਾਂ ਉਤਰੀ ਅਮਰੀਕਾ ਦੇ ਗਦਰੀਆਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ। ઠ
ਵਾਕ ਐਂਡ ਰਨ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਪ੍ਰਤੀਯੋਗੀ ਸ਼ਾਮਿਲ ਸਨ, ਜੋ ਇੱਕ ਗੇੜਾ ਸਟੇਡੀਅਮ ਵਿਚ ਅਤੇ ਦੋ ਜਾਂ ਚਾਰ ਗੇੜੇ ਚਿੰਗਕੂਜ਼ੀ ਪਾਰਕ ਦੇ ਦੁਆਲੇ ਬਣੇ ਰਸਤੇ ਤੇ ਲਾ ਕੇ ਆਏ। ਇਸ ਮੌਕੇ ਮੌਸਮ ਚੰਗਾ ਧੁੱਪ ਵਾਲਾ ਅਤੇ ਘੱਟ ਠੰਡ ਹੋਣ ਕਾਰਨ ਪ੍ਰਤੀਯੋਗੀਆਂ ਲਈ ਵਧੀਆ ਰਿਹਾ। ਪ੍ਰੋਗਰਾਮ ਸਮੇਂ ਚਾਹ, ਫਲਾਂ ਅਤੇ ਹੋਰ ਖਾਣ ਪੀਣ ਦਾ ਬੜਾ ਵਧੀਆ ਪ੍ਰਬੰਧ ਕੀਤਾ ਗਿਆ।
ਆਖਿਰ ਵਿਚ ਟੋਰਾਂਟੋ ਇਕਾਈ ਦੇ ਸਕੱਤਰ ਅਮਰਦੀਪ ਮੰਡੇਰ ਵਲੋਂ ਸਾਰੇ ਮੀਡੀਆ, ਸਪੌਨਸਰਾਂ, ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਇਨਲਾਇਟ ਲਾਈਫ ਆਫ ਕਿਡਜ਼ ਇਨ ਨੀਡ ਦੇ ਪਾਲ ਬੈਂਸ ਅਤੇ ਸ਼ਾਮਿਲ ਹੋਏ ਸਾਰੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ ਗਿਆ।
ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ, ਬਲਦੇਵ ਰਹਿਪਾ (416 881 7202), ਅਮਨਦੀਪ ਮੰਡੇਰ (647 782 8334) ਜਾਂ ਬਲਰਾਜ ਸ਼ੌਕਰ (647 679 4398) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES

ਗ਼ਜ਼ਲ

POPULAR POSTS