Breaking News
Home / ਕੈਨੇਡਾ / ਬਰੈਂਪਟਨ ‘ਚ ਵੱਡੀ ਤੇ ਮਿਆਰੀ ਯੂਨੀਵਰਸਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗਾ : ਰੋਹਿਤ ਸਿੱਧੂ

ਬਰੈਂਪਟਨ ‘ਚ ਵੱਡੀ ਤੇ ਮਿਆਰੀ ਯੂਨੀਵਰਸਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗਾ : ਰੋਹਿਤ ਸਿੱਧੂ

ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕੈਸਲਮੋਰ ਤੋਂ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਹਿੰਦਾ ਹੈ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧੂ ਦੇ ਸਪੁੱਤਰ ਹਨ। ਰੋਹਿਤ ਸਿੱਧੂ ਲਗਾਤਾਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਵਿਦਿਆਰਥੀ ਰਿਹਾ। ਰੋਹਿਤ ਸਿੱਧੂ ਦਾ ਮੰਨਣਾ ਹੈ ਕਿ ਮਿਆਰੀ ਸਿੱਖਿਆ, ਕੁਆਲਿਟੀ ਇੰਸਟ੍ਰਕਟਰ,ਤੇ ਮਿਆਰੀ ਪਾਠਕ੍ਰਮ ਕਿਸੇ ਵੀ ਬੱਚੇ ਦੇ ਸਮੁੱਚੇ ਜੀਵਨ ਉੱਤੇ ਅਸਰ ਪਾ ਸਕਦੇ ਹਨ। ਬਰੈਂਪਟਨ ਵਿੱਚ ਐਲੀਮੈਂਟਰੀ, ਮਿਡਲ ਸਕੂਲ ਤੇ ਹਾਈਸਕੂਲ ਪੱਧਰ ਦਾ ਸਿੱਖਿਆ ਪ੍ਰਬੰਧ ਵਧੀਆ ਹੈ ਪਰ ਜਿਨ੍ਹਾਂ ਬੱਚਿਆਂ ਨੂੰ ਮਿਆਰੀ ਯੂਨੀਵਰਸਿਟੀ ਸਿੱਖਿਆ ਚਾਹੀਦੀ ਹੈ, ਉਨ੍ਹਾਂ ਲਈ ਇੱਥੇ ਕੋਈ ਬਦਲ ਨਹੀਂ ਹੈ। ਜਦੋਂ ਰੋਹਿਤ ਸਿੱਧੂ ਨੇ ਇਹ ਫੈਸਲਾ ਕੀਤਾ ਕਿ ਉਹ ਪੁਲੀਟੀਕਲ ਸਾਇੰਸ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ ਕਰਨੀ ਚਾਹੁੰਦਾ ਹੈ ਤਾਂ ਉਸ ਕੋਲ ਸਮੁੱਚੇ ਜੀਟੀਏ ਵਿੱਚ ਇਸ ਦੇ ਬਦਲ ਬਹੁਤ ਹੀ ਘੱਟ ਸਨ। ਖਾਸ ਤੌਰ ਉੱਤੇ ਉਸ ਦੇ ਅਧਿਐਨ ਵਾਲੇ ਖੇਤਰ ਵਿੱਚ ਤਾਂ ਚੰਗੇ ਪ੍ਰੋਗਰਾਮ ਹੀ ਨਾਮਾਤਰ ਸਨ। ਉਸ ਨੂੰ ਜਾਂ ਤਾਂ ਰੋਜ਼ਾਨਾ ਡਾਊਨਟਾਊਨ ਟੋਰਾਂਟੋ ਆਉਣਾ ਜਾਣਾ ਪੈਣਾ ਸੀ ਤੇ ਜਾਂ ਫਿਰ ਅਗਲੀ ਪੜ੍ਹਾਈ ਲਈ ਕਿਚਨਰ, ਵਾਟਰਲੂ, ਹੈਮਿਲਟਨ ਜਾਂ ਫਿਰ ਓਟਵਾ ਜਾਣਾ ਪੈਣਾ ਸੀ। ਇਸ ਲਈ ਉਹ ਆਪਣੇ ਪ੍ਰੋਗਰਾਮ ਲਈ ਬਿਹਤਰੀਨ ਸਕੂਲ ਅਟੈਂਡ ਕਰਨ ਲਈ ਓਟਵਾ ਚਲਾ ਗਿਆ ਤੇ ਉੱਥੇ ਹੀ ਉਸ ਨੇ ਪੁਲੀਟਿਕਲ ਸਾਇੰਸ (ਬੀਐਸਓਐਸਸੀ) ਵਿੱਚ ਆਪਣੀ ਆਨਰਜ਼ ਦੀ ਡਿਗਰੀ ਪੂਰੀ ਕੀਤੀ।
ਹੁਣ ਸਮੱਸਿਆ ਇਹ ਹੈ ਕਿ ਬਰੈਂਪਟਨ ਤੋਂ ਵੀ ਨਿੱਕੇ ਸ਼ਹਿਰਾਂ ਵਿੱਚ ਬੇਹਤਰੀਨ ਯੂਨੀਵਰਸਿਟੀਆਂ ਹਨ ਪਰ ਸਾਡੇ ਕੋਲ ਇੱਕ ਵੀ ਨਹੀਂ ਹੈ। ਜੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਬਾਹਰ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਰਹਿਣ ਲਈ ਵੱਧ ਖਰਚਾ ਕਰਨਾ ਹੋਵੇਗਾ ਤੇ 4 ਸਾਲ ਦੇ ਪ੍ਰੋਗਰਾਮ ਲਈ ਸਿੱਖਿਆ ਉੱਤੇ 100,000 ਡਾਲਰ ਦਾ ਖਰਚਾ ਵੀ ਕਰਨਾ ਹੋਵੇਗਾ। ਪਿਛਲੇ ਸਿਟੀ ਕਾਉਂਸਲਰਜ਼ ਤੇ ਮੇਅਰ ਨੇ ਬਰੈਂਪਟਨ ਵਿੱਚ ਯੂਨੀਵਰਸਿਟੀ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਇਸ ਲਈ ਉਨ੍ਹਾਂ ਥਾਂ ਵੀ ਲੱਭ ਲਈ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ। ਜਿਹੜੀ ਥਾਂ ਯੂਨੀਵਰਸਿਟੀ ਲਈ ਵੇਖੀ ਗਈ ਸੀ ਉਹ ਸਹੀ ਨਹੀਂ ਸੀ ਤੇ ਉੱਥੇ ਕਦੇ ਵੀ ਮਿਆਰੀ ਯੂਨੀਵਰਸਿਟੀ ਨਹੀਂ ਸੀ ਬਣ ਸਕਦੀ। ਸਿਟੀ ਕਾਉਂਸਲਰ ਚੁਣੇ ਜਾਣ ਉੱਤੇ ਮੈਂ ਵਿਦਿਆਰਥੀਆਂ ਤੇ ਪਰਿਵਾਰਾਂ ਦੇ ਹਿਤ ਵਿੱਚ ਜੋ ਕੁੱਝ ਵੀ ਹੋਵੇਗਾ ਉਹ ਕਰਾਂਗਾ ਤੇ ਸਿਟੀ ਆਫ ਬਰੈਂਪਟਨ ਵਿੱਚ ਵੱਡੀ ਤੇ ਮਿਆਰੀ ਯੂਨੀਵਰਸਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਰੋਹਿਤ ਸਿੱਧੂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਜਾਂ ਵਾਲੰਟੀਅਰ ਵਜੋਂ ਨਾਲ ਜੁੜਨ ਵਾਲਿਆਂ ਲਈ ਤੁਸੀਂ ਉਸ ਦੀ ਕੰਪੇਨ ਨਾਲ 416-999-1300 ਉੱਤੇ ਸੰਪਰਕ ਕਰ ਸਕਦੇ ਹੋ ਜਾਂ www.rohitsidhu.com ਉੱਤੇ ਵਿਜ਼ਿਟ ਕਰ ਸਕਦੇ ਹੋ। ਵਾਰਡ 9 ਤੇ 10, ਸਪਰਿੰਗਡੇਲ ਤੇ ਕੈਸਲਮੋਰ ਲਈ ਰੋਹਿਤ ਸਿੱਧੂ ਨੂੰ ਅਗਲਾ ਸਿਟੀ ਕਾਉਂਸਲਰ ਬਣਾਉਣ ਵਾਸਤੇ 22 ਅਕਤੂਬਰ ਨੂੰ ਉਨ੍ਹਾਂ ਨੂੰ ਵੋਟ ਪਾਓ। ਬਰੈਂਪਟਨ ਸੌਕਰ ਸੈਂਟਰ ਤੇ ਗੋਰ ਮੀਡੋਅਜ਼ ਕਮਿਊਨਿਟੀ ਸੈਂਟਰ ਵਿਖੇ 6 ਅਕਤੂਬਰ ਦਿਨ ਸ਼ਨਿੱਚਰਵਾਰ ਤੇ 13 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਐਡਵਾਂਸ ਵੋਟਿੰਗ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …