ਈਟੋਬਿਕੋ/ਅਜੀਤ ਸਿੰਘ ਰੱਖੜਾ : ਬੀਤੇ ਐਤਵਾਰ 21 ਫਰਵਰੀ 2016 ਨੂੰ ਕਿਪਲਿੰਗ ਐਵਨੀਊ ਉਪਰ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਕਲਾਸੀਕਲ ਸ਼ਬਦ ਕੀਰਤਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪਿਛਲੇ 8 ਸਾਲਾਂ ਤੋਂ ਹਰ ਸਾਲ ਰਾਜ ਅਕੈਡਮੀ ਅਤੇ ਇੰਡੋ ਕਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੋਸਾਇਟੀ ਵਲੋਂ ਮਿਲਕੇ ਕਰਵਾਇਆ ਜਾਂਦਾ ਹੈ। ਉਸ ਪਾਠਸ਼ਾਲਾ ਦੇ ਬੱਚੇ ਆਪਣੇ ਸਿੱਖੇ ਸ਼ਬਦ ਕੀਰਤਨ ਦਾ ਪ੍ਰਦਰਸ਼ਨ ਕਰਦੇ ਹਨ। ਇਸ ਵਾਰ 30-32 ਬੱਚਿਆਂ ਨੇ ਹਿੱਸਾ ਲਿਆ ਜਿਸ ਵਿਚ ਪੁਰਾਣੇ ਅਤੇ ਵਡੀ ਉਮਰ ਦੇ ਸ਼ਗਿਰਦਾਂ ਨੇ ਵੀ ਭਾਗ ਲਿਆ। ਬੀਬੀ ਇੰਦਰਪ੍ਰੀਤ ਕੌਰ ਨੇ ਜਿਥੇ ਸਟੇਜ ਸੰਭਾਲੀ ਉਥੇ ਇਕ ਸ਼ਬਦ ਗਾਇਨ ਨਾਲ ਸਰੋਤਿਆਂ ਨੂੰ ਨਿਹਾਲ ਵੀ ਕੀਤਾ। ਹਰਮਨਜੀਤ ਸਿੰਘ ਵਾਲੀਆਂ ਤੇ ਚੋਪੜਾ ਪ੍ਰੀਵਾਰ ਦੀਆਂ ਤਿੰਨ ਨਿੱਕੀਆਂ ਬੱਚੀਆਂ ਨੇ ਕਮਾਲ ਦੀ ਗਾਇਕੀ ਦਾ ਪ੍ਰਦਰਸ਼ਨ ਕੀਤਾ। ਇਸ ਸੰਪੂਰਨ ਪ੍ਰੋਗਰਾਮ ਦੇ ਸੂਤਰਧਾਰ ਸਨ ਉਸਤਾਦ ਰਜਿੰਦਰ ਸਿੰਘ ਰਾਜ ਤੇ ਮਨਦੀਪ ਸਿੰਘ ਕਮਲ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …