8.1 C
Toronto
Thursday, October 16, 2025
spot_img
Homeਕੈਨੇਡਾਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ 'ਤੇ ਕਟੌਤੀ ਵਾਲੇ ਪੱਤਰ ਦੇ ਅਮਲ...

ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ‘ਤੇ ਕਟੌਤੀ ਵਾਲੇ ਪੱਤਰ ਦੇ ਅਮਲ ‘ਤੇ ਲੱਗੀ ਰੋਕ

pentioners-meeting-photo-copy-copyਜਨਰਲ ਬਾਡੀ ਦੀ ਅਗਲੀ ਮੀਟਿੰਗ 9 ਅਕਤੂਬਰ ਨੂੰ ਗੁਰਦੁਆਰਾ ਗਲਿਡਨ ਰੋਡ ਵਿਖੇ ਹੋਵੇਗੀ
ਬਰੈਂਪਟਨ/ਡਾ. ਝੰਡ : ਪੰਜਾਬ ਸਰਕਾਰ ਵੱਲੋਂ ਪੈੱਨਸ਼ਨਰਾਂ ਦੇ ਭੱਤਿਆਂ ਦੀ ਕਟੌਤੀ ਸਬੰਧੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਦਾ ਵਿਰੋਧ ਕਰਨ ਅਤੇ ਇਹ ਭੱਤੇ ਇੰਨ-ਬਿੰਨ ਹੀ ਜਾਰੀ ਰੱਖਣ ਸਬੰਧੀ ਸੰਘਰਸ਼ ਕਰਨ ਵਾਸਤੇ ਪੈੱਨਸ਼ਨਰਾਂ ਦੀ ਚੁਣੀ ਹੋਈ ਐਡਹਾਕ ਕਮੇਟੀ ਦੀ ਮੀਟਿੰਗ 2 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰੀਗਨ ਰੋਡ, ਬਰੈਂਪਟਨ ਵਿਖੇ ਹੋਈ ਜਿਸ ਵਿੱਚ ਜਨਰਲ ਬਾਡੀ ਦੇ ਕੁਝ ਹੋਰ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਉੱਪ-ਮੁੱਖ ਮੰਤਰੀ, ਪਰਵਾਸੀ ਮਾਮਲਿਆਂ ਦੇ ਮੰਤਰੀ, ਵਿੱਤ ਮੰਤਰੀ, ਮੁੱਖ ਸਕੱਤਰ, ਵਿੱਤ ਸਕੱਤਰ ਅਤੇ ਮੀਡੀਆ ਇੰਚਾਰਜ ਨੂੰ ਇਸ ਸਬੰਧੀ ਭੇਜੀਆਂ ਗਈਆਂ ਪ੍ਰਤੀ-ਬੇਨਤੀਆਂ ਸਬੰਧੀ ਜਾਣਕਾਰੀ ਦਿੱਤੀ ਗਈ। 26 ਸਤੰਬਰ ਨੂੰ ਪੰਜਾਬ ਮੰਤਰੀ-ਮੰਡਲ ਦੀ ਹੋਈ ਮੀਟਿੰਗ ਵਿੱਚ ਇਸ ਸਬੰਧੀ ਹੋਏ ਵਿਚਾਰ-ਵਟਾਂਦਰੇ ਅਤੇ ਇਸ ਪੱਤਰ ਦੀ ਸਮੀਖਿਆ ਕਰਨ ਅਤੇ ਸਬੰਧਿਤ ਪੱਤਰ ‘ਤੇ ਅਮਲ ਰੋਕਣ ਸਬੰਧੀ ਵੀ ਦੱਸਿਆ ਗਿਆ। ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਸ ਪੱਤਰ ਦੇ ਅਮਲ ‘ਤੇ ਰੋਕ ਲੱਗ ਗਈ ਹੈ ਅਤੇ ਸਤੰਬਰ ਮਹੀਨੇ ਦੀਆਂ ਪੈੱਨਸ਼ਨਾਂ ਬਿਨਾਂ ਕਿਸੇ ਕਟੌਤੀ ਦੇ ਪੈੱਨਸ਼ਨਰਾਂ ਦੇ ਬੈਂਕ ਖ਼ਾਤਿਆਂ ‘ਚ ਜਮ੍ਹਾਂ ਹੋ ਚੁੱਕੀਆਂ ਹਨ।
ਮੀਟਿੰਗ ਵਿੱਚ ਜਿੱਥੇ ਕਮੇਟੀ ਦੀ ਹੁਣ ਤੱਕ ਦੀ ਕਾਰਵਾਈ ‘ਤੇ ਤਸੱਲੀ ਪ੍ਰਗਟ ਕੀਤੀ ਗਈ, ਉੱਥੇ ਇਹ ਵੀ ਮਹਿਸੂਸ ਕੀਤਾ  ਗਿਆ ਕਿ ਅਜੇ ਕਟੌਤੀ ਵਾਲੇ ਪੱਤਰ ‘ਤੇ ਕੇਵਲ ਅਮਲ ਹੀ ਰੋਕਿਆ ਗਿਆ ਹੈ, ਇਹ ਪੱਤਰ ਵਾਪਸ ਨਹੀਂ ਲਿਆ ਗਿਆ। ਮੀਟਿੰਗ ਵਿੱਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਇਸ ਪੱਤਰ ਨੂੰ ਵਾਪਸ ਕਰਵਾਉਣ ਅਤੇ ਪਰਵਾਸੀ ਪੈੱਨਸ਼ਨਰਾਂ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਪਰਵਾਸੀ ਪੈੱਨਸ਼ਨਰਾਂ ਦੀ ਇੱਕ ਸਥਾਈ ਜੱਥੇਬੰਦੀ ਦੀ ਸਖ਼ਤ ਜ਼ਰੂਰਤ ਹੈ ਜੋ ਇਨ੍ਹਾਂ ਪੇੱਨਸ਼ਨਰਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰ ਸਕੇ। ਇਸ ਲਈ ਸਮੂਹ-ਪੈੱਨਸ਼ਨਟਰਾਂ (ਜਨਰਲ ਬਾਡੀ) ਦੀ ਅਗਲੀ ਮੀਟਿੰਗ 9 ਅਕਤੂਬਰ ਦਿਨ ਐਤਵਾਰ ਨੂੰ ਸ਼ਾਂਮ 4.00 ਵਜੇ ਗੁਰਦੁਆਰਾ ਸਾਹਿਬ 99 ਗਲਿਡਨ ਰੋਡ, ਬਰੈਂਪਟਨ ਵਿਖੇ ਰੱਖੀ ਗਈ ਹੈ ਤਾਂ ਕਿ ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਨੂੰ ਜੱਥੇਬੰਦ ਕਰਨ ਲਈ ਠੋਸ ਕਾਰਵਾਈ ਕੀਤੀ ਜਾ ਸਕੇ। ਇੱਥੇ ਪੰਜਾਬ ਦੇ ਪੈੱਨਸ਼ਨਰਾਂ ਤੋਂ ਭਾਵ ਹੈ, ਪੰਜਾਬ ਸਰਕਾਰ ਦੇ ਪੈੱਨਸ਼ਨਰ ਅਤੇ ਨੀਮ-ਸਰਕਾਰੀ ਅਦਾਰਿਆਂ ਦੇ ਪੇੱਨਸ਼ਨਰ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਜੱਥੇਬੰਦੀ ਦੀ ਸਲਾਨਾ ਮੈਂਬਰਸ਼ਿਪ 10 ਡਾਲਰ ਰੱਖੀ ਜਾਵੇ। ਇਸ ਮੀਟਿੰਗ ਵਿੱਚ ਸੱਭ ਸਬੰਧਿਤ ਪੈੱਨਸ਼ਨਰਾਂ ਨੂੰ ਸਮੇਂ-ਸਿਰ ਪਹੁੰਚਣ ਦੀ ਸਨਿੱਮਰ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਐਡਹਾਕ-ਕਮੇਟੀ ਦੇ ਮੈਂਬਰਾਂ ਨੂੰ ਹੇਠ ਲਿਖੇ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ:  ਡਾ. ਪਰਮਜੀਤ ਸਿੰਘ ਢਿੱਲੋਂ (416-527-1040), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297), ਮੱਲ ਸਿੰਘ ਬਾਸੀ (416-995-4546), ਪ੍ਰਿਤਪਾਲ ਸਿੰਘ ਸਚਦੇਵਾ(647-769-1972), ਪਰਮਜੀਤ ਸਿੰਘ ਬੜਿੰਗ (647-963-0331), ਹਰੀ ਸਿੰਘ (647-515-4752), ਬਲਦੇਵ ਸਿੰਘ ਬਰਾੜ (647-621-8413), ਸੁਰਿੰਦਰ ਸਿੰਘ ਪਾਮਾ(647-949-6738), ਤਾਰਾ ਸਿੰਘ ਗਰਚਾ (905-794-2235), ਮੋਹਿੰਦਰ ਸਿੰਘ ਮੋਹੀ (416-659-1232), ਹਰਪ੍ਰੀਤ ਸਿੰਘ (702-937-7491)

RELATED ARTICLES

ਗ਼ਜ਼ਲ

POPULAR POSTS