ਟੋਰਾਂਟੋ/ਹਰਜੀਤ ਸਿੰਘ ਬਾਜਵਾ
ਸਹਾਇਤਾ ਫਾਊਂਡੇਸ਼ਨ ਕੈਨੇਡਾ ਵੱਲੋਂ ਗੁਰੂ ਨਾਨਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਿਸੀਸਾਗਾ ਦੇ ਪੌਲ ਕੌਫੀ ਪਾਰਕ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਵੱਖ-ਵੱਖ ਭਾਈਚਾਰਿਆਂ ਦੇ ਵਿਅਕਤੀਆਂ ਨੂੰ ਸਹਾਇਤਾ ਫਾਊਂਡੇਸ਼ਨ ਦੇ ਸਮਾਜਿਕ ਕਾਰਜਾਂ ਬਾਰੇ ਦੱਸਿਆ ਗਿਆ। ਕਰਮਜੀਤ ਸਿੰਘ ਗਿੱਲ (ਧਮੋਟ) ਅਤੇ ਸੈਂਡੀ ਗਰੇਵਾਲ ਦੀ ਅਗਵਾਈ ਹੇਠ ਲੋਕਾਂ ਨੂੰ ਇਸ ਸੰਸਥਾ ਨਾਲ ਜੁੜਨ ਲਈ ਵੀ ਪ੍ਰੇਰਿਆ ਗਿਆ। ਇਸ ਮੌਕੇ ਸਮਾਜ ਸੇਵੀ ਸੁਰਜੀਤ ਸਿੰਘ ਬਾਬਰਾ ਵੱਲੋਂ ਇਸ ਸੰਸਥਾ ਨੂੰ ਪੰਜ ਹਜ਼ਾਰ ਡਾਲਰ ਭਾਵ ਤਿੰਨ ਲੱਖ ਰੁਪਏ ਦੇ ਕਰੀਬ ਰਾਸ਼ੀ ਭੇਟ ਕੀਤੀ ਗਈ।
ਇਸ ਬਾਰੇ ਬੋਲਦਿਆਂ ਸੰਸਥਾ ਦੇ ਕਰਮਜੀਤ ਸਿੰਘ ਗਿੱਲ ਨੇ ਆਖਿਆ ਕਿ ਸੁਰਜੀਤ ਸਿੰਘ ਬਾਬਰਾ ਜਿਹੇ ਭਲੇ ਪੁਰਸ਼ਾਂ ਦੇ ਸਿਰ ਉੱਤੇ ਹੀ ਸਮਾਜ ਸੇਵੀ ਸੰਸਥਾਵਾਂ ਚੱਲਦੀਆਂ ਹਨ। ਜਿਹਨਾਂ ਨਾਲ ਜ਼ਰੂਰਤਮੰਦ ਵਿਅਕਤੀ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਪ੍ਰਿਤਪਾਲ ਸਿੰਘ ਸੰਧੂ, ਮੇਜਰ ਨਾਗਰਾ, ਬ੍ਰਹਮਜੋਤ ਸਿੰਘ ਗਿੱਲ, ਰਮਨ ਕੌਰ ਗਿੱਲ ਅਤੇ ਹੋਰ ਵੀ ਮੌਜੂਦ ਸਨ।