ਇਟੋਬੀਕੋ/ਬਿਊਰੋ ਨਿਊਜ਼ : ਇਟੋਬੀਕੋ ਵਿੱਚ ਰਾਤੀਂ ਵਾਪਰੀ ਘਟਨਾ ਵਿੱਚ ਇੱਕ 20 ਸਾਲਾ ਵਿਅਕਤੀ ਉੱਤੇ ਚਾਕੂ ਦੇ ਕਈ ਵਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।
ਇੰਸਪੈਕਟਰ ਇਸਮਾਈਲ ਮੂਸਾ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਤੀਂ 11.57 ਉੱਤੇ ਹੰਬਰ ਕਾਲਜ ਤੇ ਜੌਹਨ ਗਾਰਲੈਂਡ ਬੋਲੀਵੀਆਰਡਜ ਉੱਤੇ ਵਾਪਰੀ ਛੁਰੇਬਾਜ਼ੀ ਦੀ ਇਸ ਘਟਨਾ ਦੀ ਜਾਣਕਾਰੀ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਮੌਕੇ ਉੱਤੇ ਸੱਦਿਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਜਖਮੀ ਹਾਲਤ ਵਿੱਚ ਮਿਲਿਆ। ਪੈਰਾਮੈਡਿਕਸ ਤੇ ਫਾਇਰਫਾਈਟਰਜ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸਿਸ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।
ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਮੂਸਾ ਨੇ ਆਖਿਆ ਕਿ ਮਾਮਲੇ ਦੀ ਜਾਂਚ ਹੋਮੀਸਾਈਡ ਸਕੁਐਡ ਵੱਲੋਂ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋਈ ਹੈ।
ਛੁਰੇਬਾਜ਼ੀ ਕਾਰਨ 20 ਸਾਲਾ ਵਿਅਕਤੀ ਦੀ ਹੋਈ ਮੌਤ
RELATED ARTICLES

