ਰੈਕਸਡੇਲ/ਬਿਊਰੋ ਨਿਊਜ਼
ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਐਲਾਨ ਹੋਣ ‘ਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਲੰਘੇ ਐਤਵਾਰ ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਵਿਖੇ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। 9 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸੱਜਿਆ, ਢਾਡੀ ਵਾਰਾਂ ਦਾ ਗਾਇਨ ਹੋਇਆ ਅਤੇ ਓਨਟਾਰੀਓ ਗੁਦੁਆਰਾਜ਼ ਕਮੇਟੀ ਦੇ ਸਪੋਕਸਮੈਨ ਸ. ਅਮਰਜੀਤ ਸਿੰਘ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੰਗਤਾਂ ਦੇ ਨਾਲ ਪਾਕਿਸਤਾਨ ਕੌਂਸਲੇਟ ਜਨਰਲ ਜਨਾਬ ਇਮਰਾਨ ਸਦੀਕੀ ਅਤੇ ਹੋਰ ਪਾਕਿਸਤਾਨੀ ਵੀਰਾਂ ਨੂੰ ‘ਜੀ ਆਇਆਂ’ ਆਖਿਆ ਅਤੇ ਭਗਤ ਸਿੰਘ ਬਰਾੜ ਵੱਲੋਂ ਪ੍ਰੈੱਸ ਰੀਲੀਜ਼ ਪੜ੍ਹੀ ਗਈ। ਪਾਕਿਸਤਾਨੀ ਆਵਾਮ ਵੱਲੋਂ ਚੌਧਰੀ ਜ਼ਫ਼ਰ ਸਾਹਿਬ ਨੇ ਬੜੇ ਹੀ ਪਿਆਰੇ ਲਫ਼ਜ਼ਾਂ ਵਿਚ ਸੰਗਤ ਨਾਲ ਸਾਂਝ ਪਾਈ। ਇਸ ਮੌਕੇ ਪਾਕਿਸਤਾਨ ਦੇ ਕੌਂਸਲੇਟ ਜਨਰਲ ਜਨਾਬ ਇਮਰਾਨ ਸਦੀਕੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਸਿਰਫ਼ ਤੁਹਾਡੇ ਗੁਰੂ ਹੀ ਨਹੀਂ, ਉਹ ਸਾਡੇ ਵੀ ਪੀਰ ਹਨ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉੱਪਰ ਸਾਡੇ ਵੱਲੋਂ ਇਕ ਭੇਂਟ ਹੈ।
ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਿਆਂ ਹੋਇਆਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਹਿਲ-ਕਦਮੀ ਕਰਨ ਲਈ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਅਤੇ ਆਰਮੀ ਚੀਫ਼ ਕੁਮਾਰ ਜਵੇਦ ਬਾਜਵਾ ਨੂੰ ਓਨਟਾਰੀਓ ਗੁਰਦੁਆਰਾਜ਼ ਕਮੇਟੀ ਤੇ ਸੰਗਤਾਂ ਵੱਲੋਂ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਇਹ ਸਨਮਾਨ-ਚਿੰਨ੍ਹ ਕੌਂਸਲੇਟ ਜਨਰਲ ਇਮਰਾਨ ਸਦੀਕੀ ਹੋਰਾਂ ਨੇ ਪ੍ਰਾਪਤ ਕੀਤੇ। ਆਪਣੇ ਸੰਬੋਧਨ ਦੌਰਾਨ ਚੌਧਰੀ ਜ਼ਫ਼ਰ ਹੋਰਾਂ ਨੇ 100 ਏਕੜ ਜ਼ਮੀਨ ਦੇ ਕੇ ਕਰਤਾਰਪੁਰ ਸਾਹਿਬ ਪੀਸ ਕੰਪਲੈਕਸ ਬਣਾਉਣ ਦੀ ਗੱਲ ਕਹੀ। ਕੈਨੇਡਾ ਦੇ ਸਿੱਖਾਂ ਵੱਲੋਂ ਉੱਥੇ 100 ਕਮਰੇ ਬਣਾਉਣ ਬਾਰੇ ਕਿਹਾ ਗਿਆ ਜਿਸ ਵਿਚ ਓਨਟਾਰੀਓ ਗੁਰਦੁਆਰਾ ਕਮੇਟੀ ਵੀ ਆਪਣਾ ਯੋਗਦਾਨ ਪਾਵੇਗੀ।
ਅਮਰਜੀਤ ਸਿੰਘ ਮਾਨ ਵੱਲੋਂ ਅਗਲੇ ਸਾਲ ਗੁਰਪੁਰਬ ‘ਤੇ ਕੈਨੇਡਾ ਵੱਲੋਂ ਜੱਥਾ ਲੈ ਕੇ ਜਾਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਗਤਾਂ ਇਸ ਦੇ ਲਈ ਹੁਣ ਤੋਂ ਹੀ ਆਪਣਾ ਨਾਂ ਓਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਦਫ਼ਤਰ ਵਿਚ ਦਰਜ ਕਰਵਾ ਸਕਦੀਆਂ ਹਨ। ਅਖ਼ੀਰ ਵਿਚ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਹੁਕਮਨਾਮਾ ਲੈ ਕੇ ਇਸ ਸ਼ੁਕਰਾਨਾ ਸਮਾਗ਼ਮ ਦੀ ਸਮਾਪਤੀ ਕੀਤੀ ਗਈ।
Home / ਕੈਨੇਡਾ / ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਸ਼ੁਕਰਾਨਾ ਕੀਤਾ ਗਿਆ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …