ਈਟੋਬੀਕੋ : ਪਿਛਲੇ ਸ਼ਨੀਵਾਰ ਮਿਤੀ 15 ਅਕਤੂਬਰ ਨੂੰ ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਵੱਲੋਂ 7ਵੀਂ ਸਲਾਨਾ ਦੀਵਾਲੀ ਦਾ ਪ੍ਰੋਗਰਾਮ ਮੀਰਾਜ਼ ਬੈਂਕਟ ਹਾਲ, ਈਟੋਬੀਕੋਕ ਵਿੱਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ । ਇਸ ਦੀਵਾਲੀ ਡਿਨਰ ਵਿੱਚ ਫੈਡਰਲ ਸਰਕਾਰ ਦੀ ਸਾਇੰਸ ਮੰਤਰੀ ਮਾਨਯੋਗ ਕ੍ਰਿਸਟੀ ਡੰਕਨ, ਐਮ ਪੀ ਦੀਪਕ ਉਭਰਾਏ, ਐਕਸ ਐਮ ਪੀ ਪਰਮ ਗਿਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮਾਨਯੋਗ ਮੰਤਰੀ ਕ੍ਰਿਸਟੀ ਡੰਕਨ ਅਤੇ ਐਮ ਪੀ ਦੀਪਕ ਉਭਰਾਏ ਨੇ ਫਾਊਂਡੇਸ਼ਨ ਦੇ ਡਾਇਰੈਕਟਰਾਂ ਨਾਲ ਮਿਲ ਕੇ ਦੀਪਕ ਜਲਾਉਣ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਐਮ ਪੀ ਦੀਪਕ ਉਬਰਾਏ ਅਤੇ ਪਰਮ ਗਿਲ ਨੇ ਫਾਊਂਡੇਸ਼ਨ ਦੇ ਸਲਾਨਾ ਕੈਲੰਡਰ ਨੂੰ ਵੀ ਜਾਰੀ ਕੀਤਾ । ਇਸ ਵਿੱਚ ਤਕਰੀਬਨ 450 ਦੇ ਕਰੀਬ ਲੋਕ ਸ਼ਾਮਿਲ ਹੋਏ । ਸੰਸਥਾ ਦੇ ਚੇਅਰਮੈਨ ਚਮਨ ਮੁਜ਼ਰਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ । ਸਟੇਜ਼ ਦੀ ਕਮਾਨ ਰਘਬੀਰ ਚੌਹਾਨ ਅਤੇ ਜੋਤੀ ਨੇ ਸੰਭਾਲੀ । ਇਸ ਮੌਕੇ ਬੱਚਿਆਂ ਤੇ ਨੌਜਵਾਨ ਕਲਾਕਾਰਾਂ ਨੇ ਕਲਾਸੀਕਲ, ਬਾਲੀਵੁੱਡ ਡਾਂਸ , ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਦਾ ਮਨੋਰੰਜਨ ਕੀਤਾ । ਦਾਮਿਸ਼ ਜੈਡਕਾ ਅਤੇ ਕਰਨ ਸਿੱਧੂ ਨੇ ਆਪਣੇ ਗਾਣੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪੀ ਸੀ ਪਾਰਟੀ ਤੋਂ ਨਵਲ ਬਜਾਜ, ਅਮਨਦੀਪ ਲਾਅ ਆਫਿਸ ਤੋਂ ਅਮਨਦੀਪ ਸਿੰਘ, ਚੱਠਾ ਲਾਅ ਆਫਿਸ ਤੋਂ ਅੱਜਵਿੰਦਰ ਚੱਠਾ, ਹੋਪ ਸੀਨੀਅਰ ਕਲਬ ਦੇ ਮੈਂਬਰ, ਡਾਕਟਰ ਸੋਮੇਸ਼ ਸ਼ਰਮਾ ,ਸਵਾਮੀ ਨਰਾਇਣ ਮੰਦਰ ਦੀ ਪ੍ਰਬੰਧਕੀ ਕਮੇਟੀ ਦੇ ਮੈਬਂਰ, ਹਿੰਦੂ ਪ੍ਰਾਰਥਨਾ ਸਮਾਜ਼ ਦੇ ਮੈਂਬਰ, ਯੂਪੀਕਾ, ਰਾਨਾ ਕੈਨੇਡਾ , ਆਸਰਾ ਲਾਅ ਆਫਿਸ, ਸੁਭਾਸ਼ ਸ਼ਰਮਾ ਲਾਅ ਆਫਿਸ, ਰਵੀ ਮਾਂਗਟ ਰੀਐਲਟਰ, ਸੁਰਿੰਦਰ ਮਿਤੱਲ ਰੀਐਲਟਰ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਫਾਂਉਡੇਸ਼ਨ ਦੇ ਪ੍ਰਧਾਨ ਰਾਜੇਸ਼ਵਰ ਸ਼ਰਮਾ ਅਤੇ ਚੇਅਰਮੈਨ ਚਮਨ ਮੁਜਰਾਲ , ਸੈਕਟਰੀ ਅੰਕੁਰ ਸ਼ਰਮਾਂ, ਪ੍ਰਦੀਪ ਜੈਦਕਾ, ਅਨਿਲ ਦੱਤਾ, ਸੁੱਖਲਾਲ ਪਟੇਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।
ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਨੇ 7ਵੀਂ ਸਲਾਨਾ ਦੀਵਾਲੀ ਮਨਾਈ
RELATED ARTICLES

