Breaking News
Home / ਕੈਨੇਡਾ / ਬਰੈਂਪਟਨ ਐਕਸ਼ਨ ਸੈਂਟਰ ਵਲੋਂ ਪਿਕਨਿਕ 10 ਸਤੰਬਰ ਨੂੰ

ਬਰੈਂਪਟਨ ਐਕਸ਼ਨ ਸੈਂਟਰ ਵਲੋਂ ਪਿਕਨਿਕ 10 ਸਤੰਬਰ ਨੂੰ

ਬਰੈਂਪਟਨ : ਬਰੈਂਪਟਨ ਐਕਸ਼ਨ ਸੈਂਟਰ ਵਲੋਂ ਬਰੈਂਪਟਨ ਵਿੱਚ ਸਥਿਤ ਐਲਡਰਾਡੋ ਪਾਰਕ ਵਿੱਚ 10 ਸਤੰਬਰ 2017 ਨੂੰ 11:00 ਵਜੇ ਤੋਂ 4:30 ਤੱਕ ਹੋਵੇਗੀ। ਇਹ ਪਾਰਕ ਕਰੈਡਿਟਵਿਊ ਤੇ ਹੈ। ਇਸ ਪਿਕਨਿਕ ਵਿੱਚ ਖਾਣ-ਪੀਣ ਦੇ ਪ੍ਰਬੰਧ ਦੇ ਨਾਲ ਹੀ ਚੇਤਨਾ ਕਲਚਰ ਸੈਂਟਰ ਦੇ ਨਾਹਰ ਔਜਲਾ ਦੀ ਟੀਮ ਵਲੋਂ ਮਨੋਰੰਜਨ ਲਈ ਨੁੱਕੜ ਨਾਟਕ ਵੀ ਖੇਡਿਆ ਜਾਵੇਗਾ। ਪਰਬੰਧਕਾਂ ਦੀ ਸੂਚਨਾ ਮੁਤਾਬਕ ਇਸ ਸੰਸਥਾ ਵਲੋਂ ਘੱਟੋ ਘੱਟ ਉਜਰਤ 15 ਡਾਲਰ ਕਰਨ ਲਈ ਕਾਨੂੰਨ ਬਣਨ ਤੱਕ ਅਤੇ ਏਜੰਸੀਆਂ ਰਾਹੀਂ ਵਰਕਰਾਂ ਦੀ ਲੁੱਟ ਰੋਕਣ ਲਈ ਜਦੋ-ਜਹਿਦ ਕੀਤੀ ਜਾ ਰਹੀ ਹੈ। ਸਿਰਫ 15 ਡਾਲਰ ਉਜਰਤ ਦੇ ਸਰਕਾਰ ਦੇ ਬਿਆਨ ਨਾਲ ਹੀ ਅਵੇਸਲੇ ਹੋਣ ਦੀ ਲੋੜ ਨਹੀਂ ਕਿਉਂਕਿ ਕਾਪੋਰੇਟ ਸੈਕਟਰ ਵਲੋਂ ਇਸ ਨੂੰ ਕਾਨੂੰਨ ਬਣਨ ਵਿੱਚ ਰੁਕਾਵਟ ਪਾਈ ਜਾ ਸਕਦੀ ਹੈ। ਇਸ ਮੀਟਿੰਗ ਵਿੱਚ ਵਰਕਰਜ਼ ਐਕਸ਼ਨ ਸੈਂਟਰ ਵਲੋਂ ਮੈਡਮ ਡੀਨਾ ਵੀ ਪਹੁੰਚ ਰਹੇ ਹਨ।
ਹੋਰ ਵਧੇਰੇ ਜਾਣਕਾਰੀ ਲਈ ਅਤੇ ਪਿਕਨਿਕ ਵਿੱਚ ਸ਼ਾਮਲ ਹੋਣ ਲਈ ਰਜਿਸਟਰੇਸ਼ਨ ਕਰਵਾਉਣ ਵਾਸਤੇ ਬਰੈਂਪਟਨ ਐਕਸ਼ਨ ਸੈਂਟਰ ਦੀ ਆਰਗੇਨਾਈਜੇਰ ਨਵੀ ਔਜਲਾ ਨਾਲ 416-837-3871 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰਜਿਸਟਰੇਸ਼ਨ ਦੀ ਕੋਈ ਫੀਸ ਨਹੀਂ ਹੈ ਸਿਰਫ ਲੋੜੀਂਦੇ ਪ੍ਰਬੰਧ ਕਰਨ ਲਈ ਇਸ ਦੀ ਲੋੜ ਹੈ।

 

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …