0.8 C
Toronto
Wednesday, December 3, 2025
spot_img
Homeਕੈਨੇਡਾਜਾਨਲੇਵਾ ਹਮਲੇ 'ਚ ਫਰਾਰ ਹਮਲਾਵਰ ਦੀ ਭਾਲ 'ਚ ਵਾਰੰਟ ਜਾਰੀ

ਜਾਨਲੇਵਾ ਹਮਲੇ ‘ਚ ਫਰਾਰ ਹਮਲਾਵਰ ਦੀ ਭਾਲ ‘ਚ ਵਾਰੰਟ ਜਾਰੀ

ਪੀਲ ਰੀਜ਼ਨ : ਲੰਘੀ 13 ਮਾਰਚ 2018 ਨੂੰ ਰਾਤ 10.45 ਵਜੇ ਰੁਕਵਾਇਰ ਵਨ ਬਸ ਟਰਮੀਨਲ, ਰੈਥਬਰਨ ਰੋਡ ਬੇਸਟ, ਮਿਸੀਸਾਗਾ ‘ਤੇ ਹੋਏ ਇਕ ਜਾਨ ਲੇਵਾ ਹਮਲੇ ਵਿਚ ਪੁਲਿਸ ਨੇ ਫਰਾਰ ਹਮਲਾਵਰ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤਾ ਹੈ। 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਤੀਜੇ ਹਮਲਾਵਰ ਦੀ ਪਹਿਚਾਣ ਜਾਰੀ ਕਰ ਦਿੱਤੀ ਹੈ। ਇਸ ਹਮਲੇ ਵਿਚ ਆਂਟਿਜ਼ਮ ਤੋਂ ਪ੍ਰਭਾਵਿਤ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਮਾਮਲੇ ਵਿਚ ਸ਼ਾਮਲ ਤੀਜਾ ਫਰਾਰ 21 ਸਾਲਾਂ ਦਾ ਜਸਪਾਲ ਉਪਲ ਹੈ, ਜਿਸਦਾ ਕੋਈ ਸਥਾਈ ਪਤਾ ਨਹੀਂ ਹੈ। ਇਨ੍ਹਾਂ ਸਾਰਿਆਂ ਨੇ ਬਸ ਟਰਮੀਨਲ ਦੀਆਂ ਪੌੜੀਆਂ ‘ਤੇ ਬੈਠੇ ਇਕ ਵਿਅਕਤੀ ਨੂੰ ਬਹੁਤ ਕੁੱਟਿਆ ਸੀ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮਾਮਲੇ ਵਿਚ ਪੁਲਿਸ ਨੇ 21 ਸਾਲ ਦੇ ਪਰਮਬੀਰ ਸਿੰਘ ਚਾਹਲ ਅਤੇ ਰਣਜੋਤ ਸਿੰਘ ਧਾਮੀ, ਉਮਰ 25 ਸਾਲ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ।

RELATED ARTICLES
POPULAR POSTS