ਸਤਪਾਲ ਸਿੰਘ ਜੌਹਲ ਨੇ ਕੀਤਾ ਰਵਾਨਾ
ਬਰੈਂਪਟਨ/ਡਾ. ਝੰਡ : ਰੌਕ ਗਾਰਡਨ ਵਲੰਟੀਅਰ ਐਸੋਸੀਏਸ਼ਨ ਨੇ ਬੀਤੇ ਲੌਂਗ ਵੀਕਏਂਡ ਦੌਰਾਨ ਐਤਵਾਰ ਨੂੰ ਪੀਟਰਬੋਰੋ ਏਰੀਆ ਵਿੱਚ ਪਹੁੰਚ ਕੇ ਖ਼ੂਬ ਸੈਰ ਕੀਤੀ ਅਤੇ ਪਿਕਨਿਕ ਵਾਂਗ ਦਿਨ ਦਾ ਆਨੰਦ ਮਾਣਿਆ। ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਵਿੱਚ 100 ਦੇ ਕਰੀਬ ਐਸੋਸੀਏਸ਼ਨ ਮੈਂਬਰ ਬਰੈਂਪਟਨ ‘ਚ ਈਗਲ ਪਲੇਨ ਪਬਲਿਕ ਸਕੂਲ ਤੋਂ ਸਵੇਰੇ 7 ਕੁ ਵਜੇ 2 ਬੱਸਾਂ ਵਿੱਚ ਸਵਾਰ ਹੋਏ। ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਉਨ੍ਹਾਂ ਨੂੰ ਮਿਲਣ ਅਤੇ ਰਵਾਨਾ ਕਰਨ ਲਈ ਉਚੇਚੇ ਤੌਰ ‘ਤੇ ਪੁੱਜੇ। ਇਸ ਮੌਕੇ ‘ਤੇ ਦਿਓਲ ਨੇ ਸੰਬੋਧਨ ਕਰਦਿਆਂ ਆਖਿਆ ਕਿ 22 ਅਕਤੂਬਰ ਨੂੰ ਆ ਰਹੀ ਮਿਊਂਸਪਲ ਚੋਣ ਵਿੱਚ ਸਕੂਲ ਟਰੱਸਟੀ ਵਸਤੇ ਸਤਪਾਲ ਸਿੰਘ ਜੌਹਲ ਦੀ ਪੂਰੀ ਮਦਦ ਕੀਤੀ ਜਾਵੇਗੀ। ਜੌਹਲ ਨੇ ਬੋਲਦਿਆਂ ਸਭ ਨੂੰ ‘ਜੀ ਆਇਆਂ’ ਆਖਿਆ ਅਤੇ ਸ਼ੁੱਭ-ਇਛਾਵਾਂ ਨਾਲ ਰਵਾਨਾ ਕੀਤਾ। ਸ਼ਾਮ ਨੂੰ 7 ਕੁ ਵਜੇ ਵਾਪਿਸ ਪੁੱਜ ਕੇ ਸ. ਸੱਗੂ ਨੇ ਦੱਸਿਆ ਕਿ ਸਾਰਾ ਦਿਨ ਆਨੰਦਮਈ ਰਿਹਾ। ਪੀਟਰਬੋਰੋ ਝੀਲ ਵਿੱਚ ਲਿਫਟਲੌਕ ਕਰੂਜ਼ ਦੀ ਸਵਾਰੀ ਕੀਤੀ। ਚਿੜੀਆ ਘਰ ਵਿੱਚ ਸਮਾਂ ਬਿਤਾਇਆ।
ਪੀਟਰਬੋਰੋ ਜਾਣ ਅਤੇ ਆਉਣ ਸਮੇਂ ਬੀਬੀਆਂ ਵੱਲੋਂ ਬੱਸਾਂ ਵਿਚ ਪਾਠ ਕਰਦਿਆਂ ਧਾਰਿਮਕ ਮਾਹੌਲ ਸਿਰਜਿਆ ਰਿਹਾ ਅਤੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਪੁਰਾਣੇ ਪੰਜਾਬੀ ਗੀਤਾਂ ਨਾਲ਼ ਖ਼ੂਬ ਰੌਣਕ ਲਗਾਈ। ਫਿੱਟਨੈੱਸ ਪ੍ਰਤੀ ਸੁਚੇਤ ਨਾਗਰਿਕ ਵਜੋਂ ਜਾਣੇ ਜਾਦੇ ਰਜਿੰਦਰ ਸਿੰਘ ਜੰਡਾ ਨੇ ਦੱਸਿਆ ਕਿ ਰੌਕ ਗਾਰਡਨ ਵਲੰਟੀਅਰ ਗਰੁੱਪ ਦੇ ਇਸ ਪ੍ਰੋਗਰਾਮ ਤੋਂ ਉਹ ਪੂਰੇ ਸੰਤੁਸ਼ਟ ਹੋ ਕੇ ਪਰਤੇ ਹਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …