![](https://parvasinewspaper.com/wp-content/uploads/2024/01/Jatinder-Singh-Aulakh-300x169.jpg)
ਪੰਜਾਬ ਕੈਬਨਿਟ ਨੇ ਔਲਖ ਦੇ ਨਾਮ ’ਤੇ ਲਗਾਈ ਮੋਹਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਨਵੇਂ ਚੇਅਰਮੈਨ ਆਈ.ਪੀ.ਐਸ. ਜਤਿੰਦਰ ਸਿੰਘ ਔਲਖ ਹੋਣਗੇ। ਪੰਜਾਬ ਕੈਬਨਿਟ ਨੇ ਜਤਿੰਦਰ ਸਿੰਘ ਔਲਖ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪੀਪੀਐਸਸੀ ਦੇ ਨਵੇਂ ਚੇਅਰਮੈਨ ਦੀ ਜ਼ਿੰਮੇਵਾਰੀ ਆਈ.ਪੀ.ਐਸ. ਜਤਿੰਦਰ ਸਿੰਘ ਔਲਖ ਨੂੰ ਦਿੱਤੀ ਜਾ ਰਹੀ ਹੈ। ਹੁਣ ਜਤਿੰਦਰ ਸਿੰਘ ਔਲਖ ਦੀ ਫਾਈਲ ਮਨਜੂਰੀ ਲਈ ਰਾਜਪਾਲ ਬੀਐਲ ਪੁਰੋਹਿਤ ਹੋਰਾਂ ਕੋਲ ਭੇਜੀ ਜਾਵੇਗੀ। 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਔਲਖ ਪਿਛਲੇ ਸਾਲ ਹੀ ਏ.ਡੀ.ਜੀ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਧਿਆਨ ਰਹੇ ਕਿ ਪੀਪੀਐਸਸੀ ਦੇ ਚੇਅਰਮੈਨ ਦਾ ਅਹੁਦਾ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਖਾਲੀ ਪਿਆ ਹੈ।