9.9 C
Toronto
Saturday, May 30, 2026
spot_img
Homeਪੰਜਾਬਕਰਤਾਰਪੁਰ ਲਾਂਘੇ ਸਬੰਧੀ ਕਿਸਾਨਾਂ ਅਤੇ ਸਰਕਾਰ 'ਚ ਸਹਿਮਤੀ

ਕਰਤਾਰਪੁਰ ਲਾਂਘੇ ਸਬੰਧੀ ਕਿਸਾਨਾਂ ਅਤੇ ਸਰਕਾਰ ‘ਚ ਸਹਿਮਤੀ

34 ਲੱਖ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼
ਕਰਤਾਰਪੁਰ ਕੌਰੀਡੋਰ ਦੇ ਰਸਤੇ ਸਬੰਧੀ ਅਖੀਰ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ। ਜਿਹੜੇ ਕਿਸਾਨਾਂ ਵੱਲੋਂ ਮੁਅਵਜੇ ਦੀ ਮੰਗ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਦੇਣ ਸਬੰਧੀ ਇਤਰਾਜ਼ ਦਾਖਲ ਕੀਤੇ ਗਏ ਸਨ, ਅੱਜ ਉਹਨਾਂ ਕਿਸਾਨਾਂ ਵੱਲੋਂ ਐਸ.ਡੀ.ਐਮ. ਡੇਰਾ ਬਾਬਾ ਨਾਨਕ ਨਾਲ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿਚਾਲੇ 34 ਲੱਖ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਸਹਿਮਤੀ ਬਣ ਗਈ ਹੈ। ਹਾਲਾਂਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ 34 ਲੱਖ ਰੁਪਏ ਦਾ ਰੇਟ ਘੱਟ ਹੈ, ਪਰ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਲਈ ਆਪਣੀ ਜ਼ਮੀਨ ਦੇ ਦੇਣਗੇ ਅਤੇ ਮੁਆਵਜ਼ਾ ਰੇਟ ਵਿੱਚ ਵਾਧੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਧਿਆਨ ਰਹੇ ਕਿ ਇੱਕ ਕਿਸਾਨ ਵੱਲੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਆਪਣੀ 16 ਏਕੜ ਜ਼ਮੀਨ ਦੇ ਦਿੱਤੀ ਗਈ ਸੀ ਅਤੇ ਸਰਕਾਰ ਨੇ ਵੀ ਬਿਨਾ ਦੇਰੀ ਤੋਂ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਸੀ। ਪਰ ਅਗਲੇ ਹੀ ਦਿਨ ਹੋਰ ਕਿਸਾਨਾਂ ਨੇ ਮੁਆਵਜ਼ਾ ਤੈਅ ਕੀਤੇ ਤੋਂ ਬਗੈਰ ਆਪਣੀਆਂ ਜ਼ਮੀਨਾਂ ‘ਤੇ ਕੰਮ ਤੋਂ ਰੋਕ ਦਿੱਤਾ ਸੀ।

RELATED ARTICLES
POPULAR POSTS