Breaking News
Home / ਕੈਨੇਡਾ / ਨਿਊ ਡੈਮੋਕਰੇਟ ਬਰੈਂਪਟਨ ‘ਚ ਨਵਾਂ ਹਸਪਤਾਲ ਬਣਾਉਣਗੇ : ਐਂਡਰੀਆ ਹਾਰਵਥ

ਨਿਊ ਡੈਮੋਕਰੇਟ ਬਰੈਂਪਟਨ ‘ਚ ਨਵਾਂ ਹਸਪਤਾਲ ਬਣਾਉਣਗੇ : ਐਂਡਰੀਆ ਹਾਰਵਥ

ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓ ਦੇ ਐਨ ਡੀ ਪੀ ਲੀਡਰ ਐਂਡਰੀਆ ਹਾਰਵਥ ਨੇ ਐਲਾਨ ਕੀਤਾ ਕਿ ਨਿਊ ਡੈਮੋਕਰੇਟ ਬਰੈਂਪਟਨ ਵਿੱਚ ਨਵਾਂ ਹਸਪਤਾਲ ਬਣਾਉਣਗੇ। ਐਨਡਰੀਆ ਹਾਰਵਥ ਨੇ ਇਹ ਵੀ ਕਿਹਾ ਕਿ ਪੀਲ ਮੈਮੋਰੀਅਲ ਸੈਂਟਰ ਦਾ ਵੀ ਵਾਧਾ ਕਰਕੇ ਇਸ ਨੂੰ ਇੱਕ ਸੰਪੂਰਨ ਹਸਪਤਾਲ ਬਣਾਉਣਗੇ। ਉਨ੍ਹਾਂ ਕਿਹਾ ਕਿ ਤਿੰਨ ਹਸਪਤਾਲਾਂ ਦੇ ਨਾਲ ਬਰੈਂਪਟਨ ਦੇ ਹਸਪਤਾਲਾਂ ਵਿੱਚ ਭੀੜ ਘਟੇਗੀ ਅਤੇ ਜਿਨ੍ਹਾਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਹਾਲ-ਵੇਅ ਵਿੱਚ ਕੀਤਾ ਜਾਂਦਾ ਹੈ, ਇਹ ਵਰਤਾਰਾ ਬੰਦ ਹੋਵੇਗਾ।
ਉਨ੍ਹਾਂ ਕਿਹਾ ਕਿ ਹੁਣ ਸਮਾ ਹੈ ਕਿ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਮਰੀਜ਼ਾਂ ਦੀ ਕਸ਼ਟਦਾਇਕ ਉਡੀਕ ਨੂੰ ਖਤਮ ਕਰਕੇ ਬਰੈਂਪਟਨ ਵਾਸੀਆਂ ਨੂੰ ਢੁਕਵੀਂ ਸਿਹਤ ਸੰਭਾਲ ਪ੍ਰਦਾਨ ਕੀਤੀ ਜਾਵੇਗੀ।
ਲਿਬਰਲ ਸਰਕਾਰ ਦੇ ਪਿਛਲੇ ਪੰਦਰਾਂ ਸਾਲਾਂ ਦੇ ਰਾਜ ਦੌਰਾਨ, ਬਰੈਂਪਟਨ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਉਡੀਕ ਦਾ ਸਮਾਂ ਬਦ ਤੋਂ ਬਦਤਰ ਹੋ ਗਿਆ ਹੈ ਅਤੇ ਮਰੀਜ਼ਾ ਦਾ ਇਲਾਜ ਹਾਲ- ਵੇਅ ਵਿੱਚ ਕਰਨ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਪੀ ਸੀ ਪਾਰਟੀ ਦੇ ਡੱਗ ਫੋਰਡ ਨੇ ਸਿਹਤ ਸੇਵਾਵਾਂ ਵਿੱਚ ਛੇ ਬਿਲੀਅਨ ਦੀ ਕਟੌਤੀ ਅਤੇ ਕਈ ਸੇਵਾਵਾਂ ਦਾ ਨਿੱਜ਼ੀਕਰਨ ਦਾ ਵਾਅਦਾ ਕੀਤਾ ਹੈ। ਡੱਗ ਫੋਰਡ ਦੇ ਇਸ ਫੈਸਲੇ ਨਾਲ ਬਰੈਂਪਟਨ ਦੇ ਹਸਪਤਾਲਾਂ ਵਿੱਚ ਕਿਸੇ ਸੁਧਾਰ ਥਾਂ ਸਥਿਤੀ ਹੋਰ ਗੰਭੀਰ ਬਣ ਜਾਵੇਗੀ।
ਐਨਡਰੀਆ ਹਾਰਵਥ ਨੇ ਕਿਹਾ ਪਰ ਵਧੀਆ ਤਬਦੀਲੀ ਸੰਭਵ ਹੈ ਅਤੇ ਬਰੈਂਪਟਨ ਸਿਟੀ ਦੇ ਸਹਿਯੋਗ ਨਾਲ ਇਹ ਸਭ ਕੁਝ ਸੰਭਵ ਬਣਾਇਆ ਜਾਵੇਗਾ। ਬਰੈਂਪਟਨ ਅਤੇ ਓਨਟਾਰੀਓ ਦੇ ਵਸਨੀਕਾਂ ਨੇ ਜੈਮੀ ਲੀ ਵਾਲ ਦੇ ਦਰਦ ਨੂੰ ਮਹਿਸੂਸ ਕੀਤਾ ਹੋਵੇਗਾ ਜਦੋਂ ਉਹ ਬਰੈਂਪਟਨ ਸਿਵਿਕ ਹਸਪਤਾਲ ਦੇ ਹਾਲ-ਵੇਅ ਵਿੱਚ ਅੰਦਰੂਨੀ ਦਰਦ ਨਾਲ ਤੜਪਦੇ ਰਹੇ। ਵਾਲ ਨੂੰ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਹਾਲ-ਵੇਅ ਮਰੀਜ਼ ਨੰਬਰ 1 ਕਿਹਾ ਗਿਆ।
ਇਸ ਤੋਂ ਤੁਰੰਤ ਬਾਅਦ ਐਂਡਰੀਆ ਹਾਰਵਥ ਨੇ ਜੈਮੀ ਲੀ ਵਾਲ ਨੂੰ ਕੁਈਨਜ਼ ਪਾਰਕ ਵਿੱਚ ਲਿਆਂਦਾ ਗਿਆ ਅਤੇ ਖੁਲਾਸਾ ਹੋਇਆ ਕਿ ਇਸ ਹਸਪਤਾਲ ਵਿੱਚ ਪਿਛਲੇ ਸਾਲ 4352 ਮਰੀਜ਼ਾਂ ਦਾ ਇਲਾਜ ਹਾਲ-ਵੇਅ ਵਿੱਚ ਕੀਤਾ ਗਿਆ।
ਐਂਡਰੀਆ ਹਾਰਵਥ ਨੇ ਕਿਹਾ ਕਿ ਬਰੈਂਪਟਨ ਦੇ ਵਸਨੀਕ, ਹੈਲਥ ਕੇਅਰ ਵਰਕਰ, ਬਰੈਂਪਟਨ ਸਿਟੀ ਕੌਂਸਲ ਦੇ ਮੈਂਬਰ ਅਤੇ ਸਿਹਤ ਮਾਹਰ ਪਿਛਲੇ ਲੰਬੇ ਸਮੇਂ ਤੋਂ ਬਰੈਂਪਟਨ ਦੇ ਹਸਪਤਾਲ ਦੇ ਇਸ ਗੰਭੀਰ ਸੰਕਟ ਪ੍ਰਤੀ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਕਿਹਾ ਕਿ ਆਓ ਅਸੀਂ ਇਸ ਬਾਰੇ ਕੁਝ ਕਰੀਏ। ਹਾਰਵਥ ਦੇ ਪਲੇਟਫਾਰਮ ”ਚੇਂਜ਼ ਫਾਰ ਬੈਟਰ” ਵਿਚ ਆਉਣ ਵਾਲੇ 10 ਸਾਲਾਂ ਵਿੱਚ ਹਸਪਤਾਲਾਂ ਦੇ ਲਈ 19 ਬਿਲੀਅਨ ਡਾਲਰ ਖਰਚੇ ਜਾਣਗੇ ਜਿਸ ਨਾਲ ਸਾਡੇ ਸਿਹਤ ਸੰਭਾਲ ਸਿਸਟਮ ਦੀਆਂ ਬਦਲ ਰਹੀਆਂ ਲੋੜਾ ਦੀ ਪੂਰਤੀ ਕਰੇਗਾ। ਉਨ੍ਹਾਂ ਕਿਹਾ ਕਿ 1.2 ਬਿਲੀਅਨ ਡਾਲਰ ਇੱਕ ਦਮ ਖਰਚੇ ਜਾਣਗੇ ਤਾਂ ਕਿ ਹਾਲ- ਵੇਅ ਦੇ ਇਲਾਜ਼ ਅਤੇ ਹਸਪਤਾਲਾਂ ਵਿੱਚ ਇਲਾਜ ਲਈ ਦੇਰੀ ਨੂੰ ਖਤਮ ਕੀਤਾ ਜਾ ਸਕੇ।

Check Also

ਵਾਹਨ ਚੋਰੀ ਰੋਕਣ ਲਈ ਕੌਮੀ ਪੱਧਰ ‘ਤੇ ਹੋਈ ਮੀਟਿੰਗ ‘ਚ ਐੱਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਵਾਸੀਆਂ ਦੀ ਕੀਤੀ ਨੁਮਾਇੰਦਗੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵਾਹਨਾਂ ਦੀ ਚੋਰੀ ਰੋਕਣ ਲਈ ਇਸ ਹਫ਼ਤੇ ਔਟਵਾ ਵਿਚ ਕੌਮੀ …