ਓਨਟਾਰੀਓ/ਬਿਊਰੋ ਨਿਊਜ਼ : ਪਿੰਡ ਖੁਰਦਪੁਰ ਅਤੇ ਫਤਿਹਪੁਰ ਦੀਆਂ ਸੰਗਤਾਂ ਵਲੋਂ ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ਵਿਚ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 13 ਅਕਤੂਬਰ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਅਤੇ 15 ਅਕਤੂਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਇਲਾਕਾ ਨਿਵਾਸੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਫੋਨ ਨੰਬਰਾਂ ‘ਤੇ ਸੰਪਰਕ ਕਰੋ ਜੀ। ਜਗਰੂਪ ਸਿੰਘ ਅਟਵਾਲ 416-803-2463, ਅਮਰੀਕ ਸਿੰਘ ਨਿੱਝਰ 905-612-8176