Breaking News
Home / ਕੈਨੇਡਾ / ਗਦਰੀ ਬਾਬਿਆਂ ਦੇ ਮੇਲੇ ‘ਚ ਪੁੱਜੇ ਜਸਟਿਨ ਟਰੂਡੋ

ਗਦਰੀ ਬਾਬਿਆਂ ਦੇ ਮੇਲੇ ‘ਚ ਪੁੱਜੇ ਜਸਟਿਨ ਟਰੂਡੋ

ਸਰੀ ਦੇ ਹਾਲੈਂਡ ਪਾਰਕ ‘ਚ ਕਰਵਾਇਆ ਗਿਆ 28ਵਾਂ ਗਦਰੀ ਬਾਬਿਆਂ ਦਾ ਮੇਲਾ
ਸਰੀ/ਬਿਊਰੋ ਨਿਊਜ਼ : ਕੈਨੇਡਾ ‘ਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰਅੰਦੇਸ਼ ਸੰਘਰਸ਼ੀ ਯੋਧਿਆਂ ਦਰਸ਼ਨ ਸਿੰਘ ਕੈਨੇਡੀਅਨ, ਹੈਰਲਡ ਪ੍ਰਿਚਿਟ, ਲਾਰਾ ਜੈਮੀਸਨ ਤੇ ਨਗਿੰਦਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ ਵੱਲੋਂ 28ਵਾਂ ਗਦਰੀ ਬਾਬਿਆਂ ਦਾ ਮੇਲਾ ਕਰਵਾਇਆ ਗਿਆ।
ਇਸ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐੱਮ ਪੀ ਸੁੱਖ ਧਾਲੀਵਾਲ, ਬੀਸੀ ਦੇ ਪ੍ਰੀਮੀਅਰ ਤੇ ਕੈਬਨਿਟ ਮੰਤਰੀ ਪਹੁੰਚੇ।
ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ 28ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਸਰੀ ਦੇ ਹਾਲੈਂਡ ਪਾਰਕ ਵਿੱਚ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ ਕਰਵਾਇਆ ਗਿਆ। ਇਸ ਮੇਲੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਅਤੇ ਇਸ ਮੇਲੇ ਵਿੱਚ ਦਾਖਲਾ ਬਿਲਕੁਲ ਮੁਫਤ ਰੱਖਿਆ ਗਿਆ ਸੀ।
ਮੇਲੇ ਵਿੱਚ ਮਿਸ ਪੂਜਾ, ਸੁਖਵਿੰਦਰ ਸੁੱਖੀ ਤੇ ਪਰਗਟ ਖਾਂ ਤੋਂ ਇਲਾਵਾ ਕਈ ਹੋਰ ਗਾਇਕ ਸ਼ਾਮਿਲ ਹੋਏ। ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਗਰਮੀ ਦੇ ਬਾਵਜੂਦ ਭਰਵਾਂ ਇਕੱਠ ਹੋਇਆ। ਮੇਲੇ ਵਿੱਚ ਸਤੀਸ਼ ਗੁਲਾਟੀ ਦੀ ਅਗਵਾਈ ਹੇਠ ਚੇਤਨਾ ਪ੍ਰਕਾਸ਼ਨ ਲੁਧਿਆਣਾ – ਸਰੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲ ਵੀ ਲਗਾਏ ਗਏ।
ਜਸਟਿਨ ਟਰੂਡੋ ਨੇ ਜੈਸਪਰ ਵਾਈਲਡ ਫਾਇਰ ਕਮਾਂਡ ਸੈਂਟਰ ਦਾ ਕੀਤਾ ਦੌਰਾ
ਅਲਬਰਟਾ ਪ੍ਰੀਮੀਅਰ ਨੇ ਜੈਸਪਰ ਦੀ ਬਹਾਲੀ ਲਈ ਸਹਿਯੋਗ ਮੰਗਿਆ
ਐਡਮੈਂਟਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਿਛਲੇ ਦਿਨੀਂ ਜੈਸਪਰ ਵਾਈਲਡ ਫਾਇਰ ਕਮਾਂਡ ਸੈਂਟਰ ਦਾ ਦੌਰਾ ਕਰਨ ਲਈ ਅਲਬਰਟਾ ਪਹੁੰਚੇ ਸਨ।
ਟਰੂਡੋ ਅਤੇ ਅਲਬਰਟਾ ਪ੍ਰੀਮੀਅਰ ਡੇਨੀਏਲ ਸਮਿਥ ਨੂੰ ਹਿੰਟਨ ਵਿੱਚ ਯੂਨੀਫਾਈਡ ਕਮਾਂਡ ਯੂਨਿਟ ਦੇ ਨੇਤਾਵਾਂ ਵੱਲੋਂ ਵਾਈਲਡਫਾਇਰ ਪ੍ਰਤੀਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ, ਜੋ ਜੈਸਪਰ ਟਾਊਨਸਾਈਟ ਤੋਂ ਲੱਗਭੱਗ 80 ਕਿਲੋਮੀਟਰ ਪੂਰਵ ਅਤੇ ਐਡਮੈਂਟਨ ਤੋਂ 280 ਕਿਲੋਮੀਟਰ ਪੱਛਮ ਵਿੱਚ ਹੈ। ਟਰੂਡੋ ਨੇ ਫਾਇਰ ਦਲ ਅਤੇ ਨਿਕਾਸੀ ਕਰਨ ਵਾਲੇ ਕਰਮੀਆਂ ਨਾਲ ਵੀ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਸਮਿਥ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਵੇਖਣ ਕਿ ਯੂਨੀਫਾਈਡ ਕਮਾਂਡ ਕੰਮ ਕਰਦਾ ਹੈ ਅਤੇ ਉਸਨੂੰ ਇਸ ਵਿੱਚ ਸਹਾਇਤਾ ਕਰਨ ਵਿੱਚ ਸਮਰੱਥ ਹੋਣ ਲਈ ਇੱਕ ਭਾਗੀਦਾਰ ਦੇ ਰੂਪ ਵਿੱਚ ਭਰੋਸਾ ਕਰਨਾ ਚਾਹੀਦਾ ਹੈ।

 

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …