Breaking News
Home / ਕੈਨੇਡਾ / ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈੱਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ

ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈੱਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ

ਬਰੈਂਪਟਨ/ਡਾ. ਝੰਡ : ਰਿਵਰਸਟੋਨ ਏਰੀਏ ਵਿਚ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਇਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੇਅਰ ਲਈ ਦੂਸਰੀ ਵਾਰ ਚੋਣ ਲੜ ਰਹੀ ਉਮੀਦਵਾਰ ਲਿੰਡਾ ਜੈੱਫ਼ਰੀ ਦੇ ਨਾਲ ਵਾਰਡ ਨੰਬਰ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਅਤੇ ਸਕੂਲ-ਟਰੱਸਟੀ ਲਈ ਉਮੀਦਵਾਰ ਜਸ਼ਨ ਸਿੰਘ ਨੇ ਆਪਣੀ ਸ਼ਮੂਲੀਅਤ ਕੀਤੀ। ਮੇਜ਼ਬਾਨ ਬਾਲੀ ਗਰੇਵਾਲ ਵੱਲੋਂ ਆਏ ਮਹਿਮਾਨਾਂ ਨੂੰ ਨਿੱਘੀ ‘ਜੀ ਆਇਆਂ’ ਕਹੀ ਗਈ ਅਤੇ ਚਾਹ-ਪਾਣੀ ਦੀ ਖ਼ੂਬ ਸੇਵਾ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਨੇਤਾਵਾਂ ਨੇ ਹਾਜ਼ਰੀਨ ਨਾਲ ਆਪੋ ਆਪਣੇ ਚੋਣ ਪਲੇਟਫ਼ਾਰਮ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਬਰੈਂਪਟਨ ਦੀ ਬੇਹਤਰੀ ਅਤੇ ਖੁਸ਼ਹਾਲੀ ਲਈ ਉਨ੍ਹਾਂ ਨੂੰ ਆਪਣੇ ਹੱਕ ਵਿਚ ਵੋਟਾਂ ਪਾਉਣ ਲਈ ਬੇਨਤੀ ਕੀਤੀ।
ਇਸ ਮੌਕੇ ਬੋਲਦਿਆਂ ਜਸ਼ਨ ਸਿੰਘ ਨੇ ਬਰੈਂਪਟਨ ਵਿਚ ਸਿੱਖਿਆ ਨਾਲ ਸਬੰਧਿਤ ਮੁੱਦਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿਚ ਪਬਲਿਕ ਸਕੂਲਾਂ ਵਿਚ ਔਟਿਜ਼ਮ ਦਾ ਸਾਹਮਣਾ ਕਰ ਰਹੇ ਬੱਚਿਆਂ ਨੂੰ ਲੋੜੀਂਦੀ ਸਹਾਇਤਾ ਦੇਣ ਦਾ ਮਾਮਲਾ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਉਹ ਵਿਦਿਆਰਥੀਆਂ ਨੂੰ ਦਰਪੇਸ਼ ਹੋਰ ਮਸਲਿਆਂ ਬੁਲਿੰਗ, ਨਸ਼ਿਆਂ ਅਤੇ ਆਪਸੀ ਲੜਾਈ-ਝਗੜਿਆਂ ਬਾਰੇ ਵੀ ਖੁੱਲ੍ਹ ਕੇ ਬੋਲੇ। ਸਿਟੀ ਕਾਊਂਸਲ ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਦੇ ਕੰਮ-ਕਾਜ ਵਿਚ ਸੁਧਾਰ ਕਰਨ, ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਹੱਲ ਕਰਨ ਅਤੇ ਇੱਥੇ ਹੋਰ ਨਵੀਆਂ ਨੌਕਰੀਆਂ ਲਿਆਉਣ ਦੀ ਗੱਲ ਕੀਤੀ ਜਦ ਕਿ ਮੇਅਰ ਉਮੀਦਵਾਰ ਲਿੰਡਾ ਜੈਫ਼ਰੀ ਨੇ ਇਸ ਵਾਰ ਬਰੈਂਪਟਨ ਸਿਟੀ ਕਾਊਂਸਲ ਵਿਚ ਬਰੈਂਪਟਨ ਨੂੰ ਵਧੀਆ, ਖ਼ੂਬਸੂਰਤ ਅਤੇ ਭਵਿੱਖ ਵਿਚ ਉਦਯੋਗ ਭਰਪੂਰ ਬਨਾਉਣ ਲਈ ਲਈ ਉਸਾਰੂ ਸੋਚ ਵਾਲੇ ਸਿਟੀ ਕਾਊਂਸਲਰ ਚੁਣ ਕੇ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੀ ਟੱਰਮ ਵਿਚ ਕੁਝ ਕਾਊਂਸਲਰਾਂ ਦੇ ਸੌੜੇ ਰਵੱਈਏ ਕਾਰਨ ਬਰੈਂਪਟਨ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ ਹੈ ਜਿਸ ਵਿਚ ਐੱਲ.ਆਰ.ਟੀ. ਪ੍ਰਾਜੈੱਕਟ ਅਤੇ ਗੌਲਫ਼ ਕੋਰਸ ਦੇ ਮਾਮਲੇ ਵਿਸ਼ੇਸ਼ ਤੌਰ ‘ਤੇ ਮਹੱਤਵ-ਪੂਰਵਕ ਹਨ। ਬਾਲੀ ਗਰੇਵਾਲ ਵੱਲੋਂ ਸਮੂਹ ਹਾਜ਼ਰੀਨ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪਧਾਰਨ ਲਈ ਧੰਨਵਾਦ ਕੀਤਾ ਗਿਆ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …