Breaking News
Home / ਕੈਨੇਡਾ / ਐਸੋਸੀਏਸ਼ਨ ਦਾ ਸਲਾਨਾ ਮਲਟੀਕਲਚਰਲ ਪ੍ਰੋਗਰਾਮ ਆਪਣੀ ਛਾਪ ਛੱਡ ਗਿਆ

ਐਸੋਸੀਏਸ਼ਨ ਦਾ ਸਲਾਨਾ ਮਲਟੀਕਲਚਰਲ ਪ੍ਰੋਗਰਾਮ ਆਪਣੀ ਛਾਪ ਛੱਡ ਗਿਆ

550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਵਿਦਵਾਨਾਂ ਦੇ ਵਿਚਾਰ ਤੇ ਹੋਰ ਆਈਟਮਾਂ ਪੇਸ਼
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਚੌਥਾ ਸਾਲਾਨਾ ਮਲਟੀਕਲਚਰਲ ਪ੍ਰੋਗਰਾਮ 28 ਜੁਲਾਈ ਦਿਨ ਐਤਵਾਰ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੀਨੀਅਰਜ਼ ਮਹਿਲਾਵਾਂ ਅਤੇ ਮਰਦ 11 ਵਜੇ ਤੋਂ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ। ਜਿਨ੍ਹਾਂ ਦਾ ਪਰੀਤਮ ਸਿੰਘ ਦੀ ਅਗਵਾਈ ਵਿੱਚ ਬਣੀ ਟੀਮ ਵਲੋਂ ਸਵਾਗਤ ਕੀਤਾ ਜਾਂਦਾ ਰਿਹਾ। ਬਲਵਿੰਦਰ ਬਰਾੜ ਦੀ ਅਗਵਾਈ ਵਿੱਚ ਅਮਰਜੀਤ ਸਿੰਘ, ਜੋਗਿੰਦਰ ਪੱਡਾ ਅਤੇ ਸ਼ਿਵਦੇਵ ਰਾਏ ਦੀ ਟੀਮ ਵਲੋਂ ਸੁਚੱਜੇ ਢੰਗ ਨਾਲ ਚਾਹ ਪਾਣੀ ਦੀ ਸੇਵਾ ਦਾ ਪ੍ਰਬੰਧ ਸੀ। ਚਾਹ-ਪਾਣੀ ਅਤੇ ਸਨੈਕਸ ਲੈਣ ਤੋਂ ਬਾਅਦ ਲੋਕ ਹਾਲ ਵਿੱਚ ਸੀਟਾਂ ‘ਤੇ ਬੈਠਣੇ ਸ਼ੁਰੂ ਹੋ ਗਏ। ਐਸੋਸੀਏਸ਼ਨ ਦੇ ਮੈਂਬਰ ਕਲੱਬਾਂ ਦੇ ਬੈਨਰਾਂ ਨਾਲ ਹਾਲ ਸਜਿਆ ਹੋਇਆ ਸੀ ਤੇ ਸਟੇਜ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਨਿਰਧਾਰਤ ਸਮੇਂ ਤੇ ਪ੍ਰੋ: ਨਿਰਮਲ ਧਾਰਨੀ ਨੇ ਸਟੇਜ ਦੀ ਕਾਰਵਾਈ ਆਰੰਭ ਕਰ ਦਿੱਤੀ। ਵੱਖ ਵੱਖ ਬੁਲਾਰਿਆਂ ਅਤੇ ਹੋਰ ਆਈਟਮਾਂ ਪੇਸ਼ ਕਰਨ ਵਾਲਿਆਂ ਨੂੰ ਲੜੀਬੱਧ ਤਰੀਕੇ ਨਾਲ ਪੇਸ਼ ਕੀਤਾ।
ਪਹਿਲੇ ਪੜਾਅ ਵਿੱਚ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਪ੍ਰੋਗਰਾਮ ਨੂੰ ਵਿਦਵਾਨ ਸਖਸ਼ੀਅਤਾਂ ਪੂਰਨ ਸਿੰਘ ਪਾਂਧੀ, ਡਾ: ਵਰਿਆਮ ਸੰਧੂ ਅਤੇ ਪ੍ਰੋ: ਰਾਮ ਸਿੰਘ ਨੇ ਸੰਬੋਧਨ ਕੀਤਾ। ਉਹਨਾਂ ਦੇ ਵਿਚਾਰਾਂ ਮੁਤਾਬਕ ਬਾਬਾ ਨਾਨਕ ਬਾਰੇ ਬਹੁਤ ਸਾਰੀਆਂ ਮਨਘੜਤ ਸਾਖੀਆਂ ਪ੍ਰਚੱਲਤ ਹਨ। ਸਾਨੂੰ ਉਹਨਾਂ ਦੇ ਜੀਵਨ ਦੀ ਅਸਲੀ ਜਾਣਕਾਰੀ ਪ੍ਰਾਪਤ ਕਰ ਕੇ ਉਹਨਾਂ ਦੇ ਵਿਚਾਰਾਂ ‘ਤੇ ਚੱਲਣ ਦੀ ਲੋੜ ਹੈ। ਪਰ ਇਸ ਤਰ੍ਹਾਂ ਹੋ ਨਹੀਂ ਰਿਹਾ। ਆਪਣੇ ਆਪ ਨੂੰ ਨਾਨਕ ਦੇ ਸਿੱਖ ਕਹਾਉਂਦੇ ਬਹੁ-ਗਿਣਤੀ ਲੋਕਾਂ ਦੇ ਜੀਵਨ ਵਿੱਚੋਂ ਉਹ ਝਲਕ ਨਹੀਂ ਮਿਲਦੀ। ਇਸ ਤੋਂ ਬਾਅਦ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਵੱਡੀ ਗਿਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਐਸੋਸੀਏਸ਼ਨ ਅਤੇ ਕਲੱਬਾਂ ਵਿੱਚ ਇਹ ਅੰਤਰ ਹੈ ਕਿ ਕਲੱਬਾਂ ਆਪਣੇ ਤੌਰ ‘ਤੇ ਵੱਖ ਵੱਖ ਦਿਨ ਮਨਾਉਣ, ਸੀਨੀਅਰਜ਼ ਲਈ ਟੂਰ, ਆਪਣੇ ਕਲੱਬ ਦੇ ਸੀਨੀਅਰਜ਼ ਦੇ ਜਨਮ ਦਿਨ ਮਨਾਉਣ ਅਤੇ ਹੋਰ ਮਨੋਰੰਜਨ ਦਾ ਪ੍ਰਬੰਧ ਕਰਦੀਆਂ ਹਨ ਜਦ ਕਿ ਐਸੋਸੀਏਸ਼ਨ ਸੀਨੀਅਰਜ਼ ਨੂੰ ਪੇਸ਼ ਆਉਂਦੀਆਂ ਵੱਖ ਵੱਖ ਪੜ੍ਹਾਵਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਕਲੱਬਾਂ ਦੇ ਸਹਿਯੋਗ ਨਾਲ ਹੱਲ ਕਰਨ ਦਾ ਯਤਨ ਕਰਦੀ ਹੈ। ਬਹੁਤ ਵਾਰ ਪਰਿਵਾਰਕ ਮੁਸ਼ਕਲਾਂ ਸਾਹਮਣੇ ਆਉਣ ਤੇ ਉਹਨਾਂ ਦੇ ਹੱਲ ਲਈ ਸੁਹਿਰਦ ਯਤਨ ਕਰਦੀ ਹੈ। ਗੱਲ ਨੂੰ ਅੱਗੇ ਤੋਰਦਿਆਂ ਉਸ ਨੇ ਦੱਸਿਆ ਕਿ ਐਸੋਸੀਏਸਨ ਵਲੋਂ ਸਸਤੇ ਫਿਊਨਰਲ ਦੇ ਪ੍ਰੋਜੈਕਟ ਦੇ ਅਧੀਨ ਲੱਗਪੱਗ ਅੱਧੇ ਰੇਟ ‘ਤੇ ਫਿਊਨਰਲ ਦਾ ਪ੍ਰਬੰਧ ਹੋ ਜਾਂਦਾ ਹੈ। ਇਸੇ ਤਰ੍ਹਾਂ ਅਸਥੀਆਂ ਤਾਰਨ ਲਈ ਗਾਈਡੈਂਸ ਅਤੇ ਲੋੜ ਪੈਣ ‘ਤੇ ਨਾਲ ਵੀ ਜਾਇਆ ਜਾਂਦਾ ਹੈ। ਉਸ ਨੇ ਸੀਨੀਅਰਜ਼ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਮਰ ਦੇ ਇਸ ਪੜਾਅ ‘ਤੇ ਉਹਨਾਂ ਨੂੰ ਕੰਜੂਸੀ ਛੱਡ ਕੇ ਆਪਣੇ ਵਿੱਚ ਲੋਕ ਸੇਵਾ ਦਾ ਰੁਝਾਨ ਪੈਦਾ ਕਰਨਾ ਚਾਹੀਦਾ ਹੈ। ਪਰਮਜੀਤ ਬੜਿੰਗ ਨੇ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਸੋਸੀਏਸ਼ਨ ਦੀ ਆਰਥਿਕ ਸਹਾਇਤਾ ਲਈ ਰੱਖੇ ਡੋਨੇਸ਼ਨ ਬੌਕਸ ਵਿੱਚ ਬਣਦਾ ਯੋਗਦਾਨ ਪਾਉਣ ਕਿਉਂਕਿ ਐਸੋਸੀਏਸ਼ਨ ਸਪਾਂਸਰਾਂ ਦੀ ਬਜਾਏ ਲੋਕਾਂ ਦੇ ਸਹਿਯੋਗ ਨਾਲ ਚਲਦੀ ਹੈ। ਉਸਨੇ ਕਿਹਾ ਕਿ ਉੱਥੇ ਰੱਖੇ ਫੀਡ ਬੈਕ ਰਜਿਸਟਰ ਵਿੱਚ ਸੁਝਾਅ ਅਤੇ ਸਮੱਸਿਆਵਾਂ ਦਰਜ ਕਰ ਕੇ ਜਾਣ ਤੇ ਆਪਣਾ ਫੋਨ ਨੰਬਰ ਜ਼ਰੂਰ ਲਿਖਣ।
ਪ੍ਰੋਗਰਾਮ ਦੌਰਾਨ ਸੁਖਮੰਦਰ ਰਾਮਪੁਰੀ, ਸੁਖਦੇਵ ਭਦੌੜ, ਪ੍ਰਿੰ ਗਿਆਨ ਸਿੰਘ ਘਈ ਅਤੇ ਅਜਮੇਰ ਪਰਦੇਸੀ ਨੇ ਭਾਵਪੂਰਤ ਗੀਤ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਮੇਅਰ ਵਲੋਂ ਉਹਨਾਂ ਦੇ ਨੁਮਾਇੰਦੇ ਮਾਈਕਲ ਪਲੈਚੀ ਨੇ ਹਾਜ਼ਰੀ ਲਵਾਈ। ਬੁਲਾਰਿਆਂ ਵਿੱਚ ਰੀਜਨਲ ਕਾਊਂਸਲਰ ਪੈਟ ਫੋਰਟੀਨੀ ਅਤੇ ਗੁਰਪ੍ਰੀਤ ਢਿੱਲੋਂ, ਕਾਊਂਸਲਰ ਹਰਕੀਰਤ ਸਿੰਘ , ਸਕੂਲ ਟਰੱਸਟੀ ਬਲਵੀਰ ਸੋਹੀ, ਗੁਰਰਤਨ ਸਿੰਘ ਅਤੇ ਅਮਨਜੋਤ ਸੰਧੂ ਐਮ ਪੀ ਪੀ, ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਸ਼ਾਮਲ ਸਨ। ਅਮਨਜੋਤ ਸੰਧੂ ਨੇ ਦੱਸਿਆ ਕਿ ਇੱਕ ਸਤੰਬਰ ਤੋਂ ਪਰੋਵਿੰਸਲ ਸਰਕਾਰ ਵਲੋਂ ਸੀਨੀਅਰਜ਼ ਨੂੰ ਦੰਦਾ ਦੀਆਂ ਬਿਮਾਰੀਆਂ ਦੇ ਇਲਾਜ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪਰ ਦੰਦਾਂ ਦੇ ਇੰਪਲਾਂਟ ਦੀ ਸਹੂਲਤ ਨਹੀਂ ਹੋਵੇਗੀ। ਡਾ: ਬਲਜਿੰਦਰ ਸੇਖੋਂ ਨੇ ਸਰਮਾਏਦਾਰੀ ਪ੍ਰਬੰਧ ਦੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਸਿਸਟਮ ਬਾਰੇ ਚਾਨਣਾ ਪਾਇਆ। ਐਸੋਸੀਏਸਨ ਦੇ ਬਲਵਿੰਦਰ ਬਰਾੜ ਨੇ ਪੈਨਸ਼ਨ ਲੈਣ ਲਈ ਸ਼ਰਤਾਂ, ਪੈਨਸ਼ਨ ਦੀਆਂ ਕਿਸਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਜੰਗੀਰ ਸਿੰਘ ਸੈਂਭੀਂ ਨੇ ਮੰਗਾਂ ਦਾ ਚਾਰਟਰ ਪੜ੍ਹ ਕੇ ਸੁਣਾਇਆ ਅਤੇ ਹਰਦਿਆਲ ਸੰਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਾਨਾ ਹਿੱਲ ਕਲੱਬ ਵਲੋਂ ਗਿੱਧੇ ਦੀ ਸ਼ਾਨਦਾਰ ਆਈਟਮ ਪੇਸ਼ ਕੀਤੀ ਗਈ। ਜਿਸ ਦੀ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿੱਚ ਸ਼ਾਮਲ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਪ੍ਰੋਗਰਾਮ ਦੀ ਸਾਰਥਕਤਾ ਤੋਂ ਪ੍ਰਭਾਵਤ ਸਨ।
ਇਸ ਮੌਕੇ ਸਰੋਕਾਰਾਂ ਦੀ ਆਵਾਜ਼ ਦੇ ਹਰਬੰਸ ਸਿੰਘ ਅਤੇ ਪੀ ਸੀ ਐਚ ਐਸ ਵਲੋਂ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ ਜਿਨਾ੍ਹਂ ਵਿੱਚ ਨਾਹਰ ਸਿੰਘ ਔਜਲਾ ਅਤੇ ਜੰਗੀਰ ਸਿੰਘ ਕਾਹਲੋਂ ਤੋਂ ਬਿਨਾਂ ਹੋਰ ਕਈ ਸਖਸ਼ਖ਼ੀਅਤਾਂ ਹਾਜ਼ਰ ਸਨ। ਚਾਹ ਪਾਣੀ ਦਾ ਪ੍ਰੋਗਰਾਮ ਇੰਨਾਂ ਖੁੱਲ੍ਹਾ ਸੀ ਕਿ 2 ਵਜੇ ਦੀ ਥਾਂ ‘ਤੇ ਪ੍ਰੋਗਰਾਮ ਦੇ ਅੰਤ ਤੱਕ ਚਲਦਾ ਰਿਹਾ। ਸ਼ੌਕਰ ਸੈਂਟਰ ਦੇ ਮੁਲਾਜਮਾਂ ਨੂੰ ਵੀ ਚਾਹ ਪਾਣੀ ਅਤੇ ਸਨੈਕਸ ਵਰਤਾਏ ਗਏ। ਅੰਤ ਵਿੱਚ ਕਰਤਾਰ ਸਿੰਘ ਚਾਹਲ ਨੇ ਆਏ ਹੋਏ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਐਸੋਸੀਏਸ਼ਨ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਨਿਰਮਲ ਧਾਰਨੀ 416-670-5874, ਜੰਗੀਰ ਸਿੰਘ ਸੈਂਭੀ 416-409-0126,ਦੇਵ ਸੂਦ 416-553-0722, ਕਰਤਾਰ ਚਾਹਲ 647-854-8746, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …