Breaking News
Home / ਕੈਨੇਡਾ / ਬਰੈਂਪਟਨ ‘ਚ ਸਿਟੀਜਨ ਐਵਾਰਡ ਵਿਚ ਪੰਜਾਬੀਆਂ ਨੇ ਮੱਲਾਂ ਮਾਰੀਆਂ

ਬਰੈਂਪਟਨ ‘ਚ ਸਿਟੀਜਨ ਐਵਾਰਡ ਵਿਚ ਪੰਜਾਬੀਆਂ ਨੇ ਮੱਲਾਂ ਮਾਰੀਆਂ

ਬਰੈਂਪਟਨ : ਕੈਨੇਡਾ ਵਿੱਚ ਪੰਜਾਬੀਆਂ ਦੀ ਸੱਭ ਤੋ ਵੱਧ ਵੱਸੋ ਵਾਲੇ ਸ਼ਹਿਰ ਬਰੈਂਪਟਨ ਦੇ ਰੋਜ ਥਿਏਟਰ ਵਿੱਚ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਨਾਗਰਿਕਾਂ ਨੂੰ ਸਿਟੀ ਆਫ ਬਰੈਂਪਟਨ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਪੰਜਾਬੀਅਤ ਮੂਲ ਦੇ ਨਾਗਰਿਕ ਵੀ ਸਾਮਿਲ ਸਨ। ਇਸ ਮੌਕੇ ਸਾਰੀ ਸਿਟੀ ਕੌਂਸਲ ਵੀ ਸਾਮਿਲ ਸੀ। ਸਟੇਜ ਦੀ ਭੂਮਿਕਾ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਨਿਭਾਈ ਬਰੈਂਪਟਨ ਦੀ ਮੇਅਰ ਮਾਨਯੋਗ ਲਿੰਡਾ ਜਾਫ਼ਰੀ ਨੇ ਸਾਰਿਆਂ ਨੂੰ ਇਨਾਮ ਤਕਸੀਮ ਕੀਤੇ। ਹੋਰਨਾਂ ਤੋ ਇਲਾਵਾ ਪੰਜਾਬੀ ਮੂਲ ਦੀ ਰਜਨ ਸ਼ਰਮਾ ਤੇ ਮੋਕਸੀ ਵਿੱਰਕ ਤੋ ਇਲਾਵਾ ਇੱਕੋ-ਇੱਕ ਕੈਨੇਡੀਅਨ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਨੂੰ ਕੈਨੇਡਾ ਦੇ 150 ਸਾਲ ਗ੍ਰਹਿ ਮੌਕੇ ਗੋ ਕੈਨੇਡਾ ਗੀਤ ਲਈ ਕਲਾ ਦੇ ਖੇਤਰ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੇ ਪਾਏ ਯੋਗਦਾਨ ਲਈ ઠਪ੍ਰਸੰਸਾ ਪੱਤਰ ਤਾੜੀਆਂ ਦੀ ਗੂੰਜ ਵਿੱਚ ਭੇਟ ਕੀਤਾ। ਇਸ ਮੌਕੇ ਬਲਜਿੰਦਰ ਸੇਖਾ ਨਾਲ ਪੰਜਾਬ ਸਟਾਰ ਦੇ ਸੰਪਾਦਕ ਗੁਰਸਿਮਰਤ ਗਰੇਵਾਲ ਤੇ ਵਾਰਡ ਨੌਂ ਤੇ ਦਸ ਤੋ ਸਕੂਲ ਟਰੱਸਟੀ ਦੇ ਉਮੀਦਵਾਰ ਤੇ ਪੱਤਰਕਾਰ ਸਤਪਾਲ ਜੌਹਲ ਸਾਮਿਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …