ਬਰੈਂਪਟਨ : ਬਰੈਂਪਟਨ ਦੀ ਕਾਰਾਂ ਦੇ ਬਾਡੀ ਪਾਰਟਸ ਬਣਾਉਣ ਵਾਲੀ ਮਸ਼ਹੂਰ ਕੰਪਨੀ ਮੈਟਕੋਰ ਨੇ ਕੰਮ ਘਟ ਜਾਣ ਕਾਰਨ ਵੱਡੀ ਗਿਣਤੀ ਵਿੱਚ ਆਪਣੇ ਵਰਕਰਾਂ ਨੂੰ ਵਧੀਆ ਪੈਕੇਜ ਦੇ ਕੇ ਰਿਟਾਇਰ ਕਰ ਦਿੱਤਾ ਹੈ। ਪੁਰਾਣੀ ਰਵਾਇਤ ਨੂੰ ਕਾਇਮ ਰਖਦਿਆਂ ਕੰਪਨੀ ਤੇ ਸਾਥੀ ਮਿੱਤਰਾਂ ਵਲੋ ਵਧੀਆ ਪਾਰਟੀ ਤੇ ਸਨਮਾਨ ਚਿੰਨ ਨਾਲ ਸੀਮਤ ਸਮੇਂ ਵਿਚ ਹੀ, ઠਪਿਆਰ ਭਰੀਆਂ ઠਸ਼ੁੱਭ ਇਛਾਵਾਂ ਨਾਲ ਵਿਦਾਇਗੀ ઠਦਿੱਤੀ ਗਈ । ਮਹਿੰਦਰ ਸਿੰਘ ਮੋਹੀ ਨੇ ਮੈਟਕੋਰ ਪਲਾਂਟ ਵਿੱਚ ઠਲਗਭਗ 13 ਸਾਲ ਕੰਮ ਕੀਤਾ ।ਪੰਜਾਬ ਵਿੱਚ ਸਿਖਿਆ ਵਿਭਾਗ ਵਿੱਚੋਂ ਲੈਕਚਰਾਰ ਦੀ ਪੋਸਟ ਤੋਂ ઠਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋ ਕੇ, ਕੈਨੇਡਾ ਵਿੱਚ ਟੀਚਰ ਦੀ ਜੌਬ ਕਰਨ ਲਈ ਸਰਟੀਫਾਈ ਹੋ ਕੇ ਵੀ ਮੈਟਕੋਰ ਵਿੱਚ ਹੀ ਦਿਲ ਲਾ ਲਿਆ। ਮਹਿੰਦਰ ਮੋਹੀ ਦਾ ਹਮੇਸ਼ਾ ਖੁਸ਼ ਰਹਿ ਕੇ ઠਕੰਮ ਕਰਨ ਦੀ ਸੁਭਾਅ ਰਿਹਾ ਹੈ। ਉਸਦੇ ਸਾਥੀਆਂ ਨਾਲ ਜਿਨ੍ਹਾਂ ਵਿੱਚ ਚੀਨੇ, ਗੋਰੇ, ਕਾਲੇ ਵੱਡੀ ਗਿਣਤੀ ਵਿਚ ਸ਼ਾਮਲ ਸਨ, ਵਧੀਆ ਸਬੰਧ ਰਹੇ ਹਨ। ਅਖੀਰ ਵਿੱਚ ਮਹਿੰਦਰ ਸਿੰਘ ਮੋਹੀ ਵਲੋਂ ਕੰਪਨੀ ਨੂੰ ਸੁਭ ਇਛਾਵਾਂ ਦਿੰਦੇ ਹੋਏ ਪਾਰਟੀ ਲਈ ਸਭ ਦਾ ਧੰਨਵਾਦ ਕੀਤਾ ਗਿਆ ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …