16.8 C
Toronto
Saturday, October 10, 2026
spot_img
Homeਕੈਨੇਡਾਕੈਸੀਕੈਂਬਲ ਸੀਨੀਅਰਜ਼ ਕਲੱਬ ਵੱਲੋਂ ਤਾਸ਼ (ਸੀਪ) ਦੇ ਮੁਕਾਬਲੇ

ਕੈਸੀਕੈਂਬਲ ਸੀਨੀਅਰਜ਼ ਕਲੱਬ ਵੱਲੋਂ ਤਾਸ਼ (ਸੀਪ) ਦੇ ਮੁਕਾਬਲੇ

ਕੈਸੀਕੈਂਬਲ ਸੀਨੀਅਰਜ਼ ਕਲੱਬ ਵੱਲੋਂ ਤਾਸ਼ (ਸੀਪ) ਦੇ ਮੁਕਾਬਲੇਬਰੈਂਪਟਨ : ਕੈਸੀਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ ਨੇ ਜਾਣਕਾਰੀ ਦਿਤੀ ਹੈ ਕਿ ਕਲੱਬ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ 16 ਜੂਨ 2018 ਦਿਨ ਸਚਿਰਵਾਰ ਨੂੰઠ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦੇ ਸੀਪ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਸੀਨੀਅਰਜ਼ ਦੀਆਂ ਕਲੱਬਾਂ ਦੇ ਮੈਂਬਰ ਭਾਗ ਲੈ ਸਕਣਗੇ। ਮੁਕਾਬਲੇ ਵਿੱਚ ਭਾਗ ਲੈਣ ਲਈ ਟੀਮ ਵੱਲੋਂ 10 ਡਾਲਰ ਐਂਟਰੀ ਫੀਸ ਕਲੱਬ ਕੋਲ ਜਮਾਂ ਕਰਾਉਣੀ ਹੋਵੇਗੀ। 11-00 ਵਜੇ ਤੋਂ 11.30 ਤੱਕ ਐਂਟਰੀ ਫੀਸ ਜਮਾਂ ਕਰਾਉਣੀ ਹੋਵੇਗੀ। 11.30ઠ ਟਾਈਆਂ ਕੱਢੀਆਂ ਜਾਣਗੀਆਂ ਅਤੇ ਨਾਲ ਹੀ ਮੁਕਾਬਲੇ ਦੀ ਖੇਡ ਸ਼ਰੂ ਹੋ ਜਾਏਗੀ।
ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਏਗਾ। ਖਾਣ ਪੀਣ ਦਾ ਖੁੱਲਾ ਪ੍ਰਬੰਧ ਹੋਵੇਗਾ। ਕਿਸੇ ਵਾਦ ਵਿਵਾਦઠ ਦੇ ਹੱਲ ਲਈ ਕਮੇਟੀ ਦਾ ਫੈਸਲਾ ਸੱਭ ਨੂੰ ਮੰਨਣਾ ਹੋਵੇਗਾ। ਹੋਰ ਜਾਣਕਾਰੀ ਲਈ ਸੁਭਾਸ਼ ਖੁਰਮੀ ਪ੍ਰਧਾਨ ઠ647-741-9003, ਸਰਜਿੰਦਰ ਸਿੰਘ ਰਣੀਆਂ ઠਕੈਸ਼ੀਅਰ 647-964-1750 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS