ਬਰੈਂਪਟਨ/ ਰਮਿੰਦਰ ਵਾਲੀਆ : ਰਮਿੰਦਰ ਰੰਮੀ ਫਾਊਂਡਰ ਅਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਵਿਸਾਖੀ ਪੁਰਬ ਨੂੰ ਸਮਰਪਿਤ ਕਾਵਿ ਮਿਲਣੀ ਦਾ 12 ਅਪ੍ਰੈਲ ਨੂੰ ਆਯੋਜਨ ਕੀਤਾ ਗਿਆ। ਰਮਿੰਦਰ ਰੰਮੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਕੀਤੀ । ਸ੍ਰੀਮਤੀ ਰਿੰਟੂ ਭਾਟੀਆ ਨੇ ਸਭ ਨਾਲ ਫਤਹਿ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਰਮਿੰਦਰ ਰੰਮੀ ਸਮੁੱਚੀ ਪ੍ਰਬੰਧਕੀ ਟੀਮ ਨਾਲ ਲਗਾਤਾਰ ਪੰਜ ਸਾਲਾਂ ਤੋਂ ਪ੍ਰੋਗਰਾਮ ਕਰ ਰਹੇ ਹਨ ਤੇ 800 ਦੇ ਕਰੀਬ ਸ਼ਾਇਰਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਕਰ ਚੁੱਕੇ ਹਨ। ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਸੁਰਜੀਤ ਜੀ ਨੇ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਸ਼ਖਸੀਅਤਾਂ ਦਾ ਤੁਆਰਫ ਕਰਾਉਂਦਿਆਂ, ਨਿੱਘਾ ਸੁਆਗਤ ਕਰਦਿਆਂ ਪ੍ਰੋਗਰਾਮ ਦਾ ਸੰਚਾਲਣ ਡਾ. ਰਾਜਬੀਰ ਕੌਰ ਗਰੇਵਾਲ ਨੂੰ ਸੌਂਪਿਆ। ਡਾ. ਰਾਜਬੀਰ ਕੌਰ, ਬੀਰ ਗਰੇਵਾਲ ਨੇ ਰਮਿੰਦਰ ਰੰਮੀ ਦੀ ਸ਼ਲਾਘਾ ਕਰਦਿਆਂ ਤੇ ਪ੍ਰਬੰਧਕੀ ਟੀਮ ਨਾਲ ਪਛਾਣ ਕਰਾਉਂਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਭ ਤੋ ਪਹਿਲਾਂ ਅਮਰਜੀਤ ਸਿੰਘ ਕਸਕ ਜੋ ਆਰਮੀ ਵਿੱਚ ਸੇਵਾ ਨਿਭਾਅ ਚੁੱਕੇ ਹਨ, ਜੋ ਕਿ ਲੇਖਕ ਹੋਣ ਦੇ ਨਾਲ ਫਿਲਮ ਦੀ ਪ੍ਰੋਡਕਸਨ ਵੀ ਕਰ ਚੁੱਕੇ ਹਨ, ਨੇ ਆਪਣੀ ਕਵਿਤਾ,”ਸੋਚਣਾ ਬਣਦਾ ਹੈ” ਕਵਿਤਾ ਪੇਸ਼ ਕੀਤੀ ਜੋ ਕਿ ਖਾਲਸਾ ਪੰਥ ਦੇ ਆਗਾਜ਼ ਬਾਰੇ ਪੇਸ਼ ਕੀਤੀ। ਗੁਰਚਰਨ ਸਿੰਘ ਜੋਗੀ ਨੇ ਸਮੇਂ ਦੀ ਨਜ਼ਾਕਤ ਅਨੁਸਾਰ ਵਿਸਾਖੀ ਬਾਰੇ ਇੱਕ ਖੂਬਸੂਰਤ ਬੰਦ ਪੇਸ਼ ਕੀਤਾ। ਮਨਜੀਤ ਸਿੰਘ ਚਾਤ੍ਰਿਕ ਨੇ ਪੁਰਾਤਨ ਛੰਦਾਬੰਦੀ ਦੀ ਮੁਹਾਰਤ ਵਾਲੀ, ਆਪਣੀ ਵਿਲੱਖਣ ਅੰਦਾਜ਼ ਬਸੰਤ ਰਾਗ ਵਾਲੀ ਅਨੁਪਰਾਸ ਅਲੰਕਾਰ ਵਾਲੀ ਵਿੱਚ ਰਚਨਾ ਪੇਸ਼ ਕੀਤੀ ਤੇ ਹਿੰਦੁਸਤਾਨ ਦੀ ਧਰਤੀ ‘ਤੇ ਜਬਰ ਜ਼ੁਲਮ ਦੇ ਜ਼ਮਾਨੇ ਦਾ ਚਿੱਤਰ ਪੇਸ਼ ਕਰਦਿਆਂ ਗੁਰੂ ਸਾਹਿਬਾਨ ਦੀ ਤੇ ਗੁਰੂ ਭਗਤਾਂ ਦੀ ਬਾਣੀ ਦੇ ਪ੍ਰਸੰਗ ਵਿੱਚ ਆਮਦ ਨੂੰ ਚਿਤਰਦੀ ਰਚਨਾ ਪੇਸ਼ ਕੀਤੀ। ਖਾਲਸੇ ਦੀ ਚੜ੍ਹਦੀ ਕਲਾ ਸੰਬੰਧੀ ਬਹੁਤ ਹੀ ਭਾਵਪੂਰਤ ਕਵਿਤਾ ਪੇਸ਼ ਕੀਤੀ । ਦਿਲਪ੍ਰੀਤ ਗੁਰੀ ਨੌਜਵਾਨ ਕਵਿਤਰੀ ਨੇ ਖ਼ਾਲਸੇ ਦੀ ਵਿਲੱਖਣ ਪਛਾਣ ਦਰਸਾਉਂਦੀ ਰਚਨਾ ਪੇਸ਼ ਕੀਤੀ । ਸਤਬੀਰ ਸਿੰਘ ਜੋ ਕਿ ਮਾਂ ਬੋਲੀ ਨੂੰ ਸਮਰਪਿਤ ਸਮਾਜ ਸੇਵੀ ਹਨ, ਨੇ ਵਿਸਾਖੀ ਦੀ ਵਧਾਈ ਦਿੰਦਿਆਂ ਆਪਣੀ ਰਚਨਾ ਵਿਸਾਖੀ ਦੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਤੇ ਪੰਜ ਪਿਆਰਿਆਂ ਦੇ ਹਵਾਲੇ ਨਾਲ ਪੰਥ ਦੀ ਸਿਰਜਣਾ ਦਾ ਕਾਵਿਕ ਬਿਰਤਾਂਤ ਪੇਸ਼ ਕੀਤਾ ਅਜੋਕੇ ਸਮੇਂ ਦੇ ਸੰਦਰਭ ਵਿੇਚ ਸਿੱਖ ਪੰਥ ਦੀਆਂ ਕੁਰਬਾਨੀਆਂ ਦਾ ਚਿਤਰਨ ਪੇਸ਼ ਕੀਤਾ। ਜਸਵਿੰਦਰ ਸਿੰਘ ਝਬਾਲ ਨੇ ਆਪਣੀ ਰਚਨਾ ‘ਚੜਦਾ ਹੈ ਚਾਅ’ ਕਵਿਤਾ ਵਿਸਾਖੀ ਦੇ ਇਤਿਹਾਸਕ ਤੇ ਸੱਭਿਆਚਾਰਕ ਦੇ ਸੰਦਰਭ ਨਾਲ ਪੇਸ਼ ਕੀਤੀ । ਲਾਡੀ ਭੁੱਲਰ ਨੇ ਆਪਣੀ ਰਚਨਾ ਖ਼ਾਲਸਾ ਪਿਆਰੀ ਕੌਮ ਦੇ ਸੰਦਰਭ ਨਾਲ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਦੇ ਹਵਾਲੇ ਨਾਲ ਕਵਿਤਾ ਦੀ ਸਾਂਝ ਪੁਆਈ। ਇੰਦਰਜੀਤ ਕੌਰ ਨੇ ‘ਆਈ ਵਿਸਾਖੀ’ ਕਵਿਤਾ ਪੇਸ਼ ਕੀਤੀ। ਮੁੱਖ ਮਹਿਮਾਨ ਬਿਕਰਮ ਸੋਹੀ ਨੇ ਵਿਸਾਖੀ ਨਾਲ ਸਬੰਧਤ, ਖਾਲਸਾ ਉਦਭਵ ਦੇ ਹਵਾਲੇ ਨਾਲ ‘ਗੋਬਿੰਦ ਰੂਹ ਪੰਜਾਬ ਦੀ’ ਖੂਬਸੂਰਤ ਰਚਨਾ ਸਾਂਝੀ ਕੀਤੀ । ਜਿਸ ਨਾਲ ਸਮੁੱਚਾ ਮਾਹੌਲ ਖਾਲਸਾਈ ਰੰਗ ਵਿੱਚ ਰੰਗਿਆ ਗਿਆ। ਸਤਵੀਰ ਰਾਜੇਆਣਾ ਨੇ ‘ਅਸੀਂ ਆਖ ਰਹੇ ਤੂੰ ਵੇਖ ਲਵੀਂ’ ਰਚਨਾ ਪੇਸ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਲਾਸਾਨੀ ਸ਼ਖਸੀਅਤ ਦੇ ਮੁੜ ਫੇਰਾ ਆਉਣ ਦੇ ਵਕਤ ਆਉਣ ਦੀ ਆਸ ਬਾਖੂਬੀ ਜਿਤਾਈ। ਖੁਸ਼ਵੀਰ ਕੌਰ ਢਿੱਲੋਂ ਨੇ ਆਪਣੀ ਰਚਨਾ, ‘ਵੱਡਿਆ ਘਮੁੱਕੜਾ’ ਰਚਨਾ ਪੇਸ਼ ਕੀਤੀ। ਮੁੱਖ ਮਹਿਮਾਨ, ਸਾਇਦਾ ਆਇਸ਼ਾ ਗਫਾਰ ਨੇ ਆਪਣੀ ਰਚਨਾ, ‘ਸਾਰੀਆ ਗੱਲਾਂ ਹੋਣ ਤੋ ਪਹਿਲਾ’ ਖੂਬਸੂਰਤ ਨਜ਼ਮ ਦੇ ਨਾਲ ਉਰਦੂ ਗ਼ਜ਼ਲ ਦੀ ਵੀ ਗ਼ਜ਼ਲ ਪੇਸ਼ ਕੀਤੀ। ਪੰਕਜ ਸ਼ਰਮਾ ਨੇ ਦੱਸਿਆ ਕਿ ਉਹ ਪਹਿਲੀ ਵਾਰੀ ਆਪਣੀ ਰਚਨਾ ਇਸ ਮੰਚ ਤੋਂ ਸਾਂਝੀ ਕਰ ਰਹੇ ਹਨ। ਜਤਿੰਦਰ ਕੌਰ ਨੇ ਆਪਣੀ ਰਚਨਾ, ‘ਵਿਸਾਖੀ’ ਖ਼ੂਨੀ ਸਾਕੇ ਅਤੇ ਖ਼ਾਲਸਾ ਪੰਥ ਦੀ ਸਾਜਨਾ ਤੇ ਕਿਸਾਨੀ ਜੀਵਨ ਦੇ ਸੰਦਰਭ ਵਿੱਚ ਸਾਂਝੀ ਕੀਤੀ। ਰਮਿੰਦਰ ਰੰਮੀ ਨੇ ਰਾਜਬੀਰ ਦੇ ਸੁਯੋਗ ਸੰਚਾਲਣ ਨੂੰ ਦਾਦ ਦਿੰਦਿਆਂ ਰਮਨਪ੍ਰੀਤ ਕੌਰ ਨੂੰ ਰਚਨਾ ਸਾਂਝੀ ਕਰਨ ਲਈ ਕਿਹਾ ਤੇ ਉਹਨਾਂ ਨੇ ਵਿਸਾਖੀ ਸਬੰਧੀ ਖੂਬਸੂਰਤ ਰਚਨਾ ਅੰਮ੍ਰਿਤ ਸੰਚਾਰ ਦੀ ਮਹੱਤਤਾ ਦਰਸਾਉਂਦੀ ਰਚਨਾ ਸੁਣਾਈ।
ਸੁਰਜੀਤ ਨੇ ਆਪਣੀ ਕਵਿਤਾ ‘ਪਹਿਚਾਣ’ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੀ ਜਿਸ ਵਿੱਚ ਖ਼ਾਲਸੇ ਦੀ ਸਾਜਨਾ ਦਾ ਇਤਿਹਾਸਕ ਸੰਦਰਭ ਪੇਸ਼ ਕਰਦਿਆਂ ਅਜੋਕੇ ਸਮੇਂ ਦੇ ਦੰਭੀ ਕਿਰਦਾਰਾਂ ਨੂੰ ਪੇਸ਼ ਕੀਤਾ ਤੇ ਇਤਿਹਾਸ ਤੋ ਸਿੱਖਣ ਲਈ ਪ੍ਰੇਰਿਆ। ਰਿੰਟੂ ਭਾਟੀਆ ਆਪਣੀ ਮਿੱਠੀ ਅਵਾਜ਼ ਵਿੱਚ ‘ਮਿੱਤਰ ਪਿਆਰੇ ਨੂੰ’ ਸ਼ਬਦ ਸਰੋਤਿਆਂ ਨਾਲ ਸਾਂਝਾ ਕਰਕੇ ਆਨੰਦਮਈ ਅਧਿਆਤਮਕ ਮਾਹੌਲ ਸਿਰਜਿਆ। ਵਿਜੇਤਾ ਭਾਰਦਵਾਜ ਨੇ ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਨੂੰ ਪੇਂਡੂ ਜੀਵਨ ਦੇ ਮੋਹ ਭਰੇ ਮਾਹੌਲ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਪ੍ਰੋਗਰਾਮ ਦੇ ਅੰਤ ‘ਤੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਲੱਖਣ ਤੇ ਵਿਸਤ੍ਰਿਤ ਅੰਦਾਜ਼ ਸਮੁੱਚਾ ਪ੍ਰੋਗਰਾਮ ਕੰਜੀਵਤ ਰੂਪ ਵਿੱਚ ਸਾਰਾਂਸ਼ ਪੇਸ਼ ਕੀਤਾ ਅਤੇ ਰਾਜਬੀਰ ਗਰੇਵਾਲ ਦੇ ਸੰਚਾਲਣ ਦੀ ਸਰਾਹਨਾ ਕੀਤੀ ਤੇ ਦੱਸਿਆ ਅੱਜ ਦੇ ਕਵੀ ਦਰਬਾਰ ਵਿੱਚ 1699 ਤੋ ਅੱਜ ਤੱਕ ਦੇ ਸਮੇਂ ਦਾ ਚਿਤਰਨ ਕਵੀਆਂ ਨੇ ਬਾਖੂਬੀ ਕੀਤਾ ਤੇ ਆਸ਼ਾ ਭੌਸਲੇ ਜੀ ਨੂੰ ਭਾਵਪੂਰਤ ਸ਼ਰਧਾਂਜਲੀ ਪੇਸ਼ ਕੀਤੀ। ਅੱਜ ਦੇ ਸਮੇਂ ਵਿੱਚ ਜੰਗ ਨੂੰ ਰੋਕਣ ਲਈ ਅਪੀਲ ਕੀਤੀ ਤੇ ਲੀਡਰਾਂ ਨੂੰ। ਸਮੁੱਤ ਬਖਸਣ ਲਈਅਰਦਾਸ ਕੀਤੀ। ‘ਖ਼ਾਲਸਾ ਨਿਆਰਾ’ ਨਜ਼ਮ ਤੁਰਨਮ ਵਿੱਚ ਪੇਸ਼ ਕੀਤੀ । ਸਮੁੱਚਾ ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸਫਲ ਰਿਹਾ ਜਿਸ ਲਈ ਰਮਿੰਦਰ ਰੰਮੀ ਦੀ ਮਿਹਨਤ ਨੂੰ ਦਾਦ ਦੇਣੀ ਬਣਦੀ ਹੈ ਜੋ ਹਰ ਵਾਰੀ ਨਵਾਂ ਗੁਲਦਸਤਾ ਖੂਬਸੂਰਤੀ ਨਾਲ ਪੇਸ਼ ਕਰਦੇ ਹਨ। ਡਾ. ਰਾਜਬੀਰ ਕੌਰ ਬੀਰ ਗਰੇਵਾਲ ਨੇ ਬਹੁਤ ਹੀ ਵਧੀਆ ਢੰਗ ਨਾਲ ਸੰਚਾਲਣ ਕੀਤਾ। ਇਸ ਪ੍ਰੋਗਰਾਮ ਨੂੰ ਅਨੇਕਾਂ ਸ਼ਖ਼ਸੀਅਤਾਂ ਨੇ ਜ਼ੂਮ ਤੇ ਫੇਸ ਬੁੱਕ ਮਾਧਿਅਮ ਨਾਲ ਮਾਣਿਆ। ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਧੰਨਵਾਦ ਸਹਿਤ। ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖੋਖਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ।
ਰਮਿੰਦਰ ਰੰਮੀ ਫ਼ਾਊਂਡਰ, ਪ੍ਰਧਾਨ ਅਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

