ਪੰਜਾਬ ਤੋਂ ਆਏ ਮੈਡਮ ਸੁਰਿੰਦਰ ਗਿੱਲ ਜੈਪਾਲ ਨਾਲ ਰਚਾਇਆ ਗਿਆ ਰੂ-ਬ-ਰੂ, ‘ਸਾਵਣ ਕਵੀ ਦਰਬਾਰ’ ਵਿੱਚ ਸਾਵਣ ਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 19 ਜੁਲਾਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 2250 ਬੋਵੇਰਡ ਡਰਾਈਵ ਵਿਖੇ ਸਥਿਤ ‘ਹੋਮ-ਲਾਈਫ਼ ਰੀਅਲ ਅਸਟੇਟ’ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਗਏ ਮਹੀਨਾਵਾਰ ਸਮਾਗ਼ਮ ਵਿੱਚ ਉੱਘੇ ਫ਼ਿਲਮੀ ਗਾਇਕ ਮੁਹੰਮਦ ਰਫ਼ੀ ਜੋ 31 ਜੁਲਾਈ 1980 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ। ‘ਬਰੈਂਪਟਨ ਦੇ ਮੁਹੰਮਦ ਰਫ਼ੀ’ ਵਜੋਂ ਜਾਣੇ ਜਾਂਦੇ ਗਾਇਕ ਇਕਬਾਲ ਬਰਾੜ ਜਿਨ÷ ਾਂ ਦੀ ਆਵਾਜ਼ ਮੁਹੰਮਦ ਰਫ਼ੀ ਨਾਲ ਕਾਫ਼ੀ ਹੱਦ ਤੀਕ ਮਿਲ਼ਦੀ ਹੈ, ਵੱਲੋਂ ਰਫ਼ੀ ਸਾਬ÷ ਦੇ ਜੀਵਨ ਅਤੇ ਉਨ÷ ਾਂ ਵੱਲੋਂ ਫ਼ਿਲਮੀ ਸੰਗੀਤ ਵਿੱਚ ਪਾਏ ਗਏ ਮਹਾਨ ਯੋਗਦਾਨ ਬਾਰੇ ਦੱਸਿਆ ਗਿਆ ਅਤੇ ਫਿਰ ਮੁਹੰਮਦ ਰਫ਼ੀ ਦੇ ਗਾਏ ਹੋਏ ਕਈ ਹਿੰਦੀ ਤੇ ਪੰਜਾਬੀ ਗੀਤਾਂ ਦੇ ਮੁਖੜੇ ਅਤੇ ਕਈਆਂ ਦੇ ਇੱਕ-ਇੱਕ, ਦੋ-ਦੋ ਬੰਦ ਪੇਸ਼ ਕੀਤੇ ਗਏ, ਜਿਨ÷ ਾਂ ਨੂੰ ਸਰੋਤਿਆਂ ਨੇ ਸਾਹ ਸੂਤ ਕੇ ਸੁਣਿਆਂ। ਇਨ÷ ਾਂ ਭਾਵੁਕ-ਗੀਤਾਂ ਦੀ ਆਰੰਭਤਾ ਬਰਾੜ ਸਾਬ÷ ਵੱਲੋਂ ਗਾਏ ਗਏ ਫ਼ਿਲਮ ‘ਆਰਜ਼ੂ’ ਦੇ ਗੀਤ ‘ਅਜੀ ਰੂਠ ਕਰ ਅਬ ਕਹਾਂ ਜਾਈਏਗਾ, ਜਹਾਂ ਜਾਈਏਗਾ ਹਮੇਂ ਪਾਈਏਗਾ’ ਨਾਲ ਅਤੇ ਸੰਪੰਨਤਾ ਫ਼ਿਲਮ ‘ਬੈਜੂ ਬਾਵਰਾ’ ਦੇ ਮਸ਼ਹੂਰ ਗੀਤ ‘ਓ ਦੁਨੀਆਂ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਲਾਲੇ’ ਨਾਲ ਕੀਤੀ ਗਈ। ਇਸ ਦੌਰਾਨ ਵਿੱਚ-ਵਿਚਾਲੇ ‘ਦਾਣਾ ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ’ ਵਰਗੇ ਰੌਚਕ ਪੰਜਾਬੀ ਗੀਤ ਵੀ ਚੱਲਦੇ ਰਹੇ। ਇਸ ਤੋਂ ਪਹਿਲਾਂ ਸਮਾਗਮ ਦੇ ਆਰੰਭ ਵਿੱਚ ਸਭਾ ਦੇ ਕੋਅਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਵਿੱਚ ਆਏ ਮੈਂਬਰਾਂ ਤੇ ਮਹਿਮਾਨਾਂ ਦਾ ਸੁਆਗ਼ਤ ਕੀਤਾ ਗਿਆ ਅਤੇ ਫਿਰ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਨੇ ਪਿਛਲੇ ਦਿਨੀਂ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐੱਨ ਸਕੂਲ ਦੇ ਸਾਬਕਾ-ਪ੍ਰੋਫ਼ੈਸਰ (ਡਾ.) ਇਕਬਾਲ ਕੌਰ ਸੌਂਧ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਡਾ. ਸੌਂਧ ਦੇ ਵਿਦਿਆਰਥੀਆਂ ਦਾ ਘੇਰਾ ਬੜਾ ਵਿਸ਼ਾਲ ਹੈ ਅਤੇ ਉਹ ਵੀ ਐੱਮ.ਫ਼ਿਲ. ਦੌਰਾਨ ਉਨ÷ ਾਂ ਦੇ ਵਿਦਿਆਰਥੀ ਰਹੇ ਹਨ। ਉਪਰੰਤ, ਉਨ÷ ਾਂ ਦੇ ਲੰਮਾਂ ਸਮਾਂ ਨਜ਼ਦੀਕੀ ਰਹੇ ਡਾ. ਸੁਖਦੇਵ ਸਿੰਘ ਝੰਡ, ਮਲਵਿੰਦਰ ਸ਼ਾਇਰ, ਪ੍ਰਿੰਸੀਪਲ ਗਿਆਨ ਸਿੰਘ ਘਈ, ਪ੍ਰਿੰ. ਸਵਿੰਦਰ ਸਿੰਘ ਚਾਹਲ, ਮੈਡਮ ਸੁਰਿੰਦਰਜੀਤ ਕੌਰ ਤੇ ਮੈਡਮ ਸੁਖਚਰਨਜੀਤ ਗਿੱਲ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿੱਚ ਡਾ. ਸੌਂਧ ਨੂੰ ਭਾਵੁਕ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਹਾਜ਼ਰੀਨ ਵੱਲੋਂ ਉਨ÷ ਾਂ ਦੀ ਆਤਮਿਕ ਸ਼ਾਂਤੀ ਲਈ ਇੱਕ ਮਿੰਟ ਦਾ ਮੋਨ ਰੱਖਿਆ ਗਿਆ।
ਇਸ ਸੈਸ਼ਨ ਦੇ ਅਗਲੇ ਭਾਗ ਵਿੱਚ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਪੰਜਾਬ ਤੋਂ ਆਏ ਉੱਘੇ ਲੇਖਕ ਤੇ ਸਮਾਜਿਕ ਕਾਰਕੁੰਨ ਮੈਡਮ ਸੁਰਿੰਦਰ ਗਿੱਲ ਜੈਪਾਲ ਨਾਲ ਰੂ-ਬ-ਰੂ ਰਚਾਇਆ ਗਿਆ। ਉਨ÷ ਾਂ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੀ ਮੈਂਬਰ ਸੁਰਿੰਦਰਜੀਤ ਨੇ ਦੱਸਿਆ ਕਿ ਉਹ ਮੈਡਮ ਸੁਰਿੰਦਰ ਗਿੱਲ ਜੈਪਾਲ ਨਾਲ ਲੋਕ-ਪੱਖੀ ਸੰਘਰਸ਼ਾਂ ਵਿੱਚ ਸਾਂਝੇ ਤੌਰ ‘ਤੇ ਵਿਚਰਦੇ ਰਹੇ ਹਨ। ਉਨ÷ ਾਂ ਨੇ ਕਈ ਔਰਤ ਆਗੂਆਂ ਨਾਲ ਮਿਲ਼ ਕੇ ‘ਬੱਚੇ ਕੌਮੀ ਸੰਪਤੀ’ ਲਹਿਰ ਚਲਾਈ ਅਤੇ ਔਰਤਾਂ ਦੇ ਹੱਕਾਂ ਤੇ ਭਲਾਈ ਲਈ ਕਈ ਪ੍ਰੋਗਰਾਮ ਬਣਾਏ ਤੇ ਉਨ÷ ਾਂ ਨੂੰ ਸਫ਼ਲਤਾ ਪੂਰਵਕ ਸਿਰੇ ਚਾੜਿ÷ ਆ। ਉਨ÷ ਾਂ ਦੱਸਿਆ ਕਿ ਚੋਰੀ ਕਰਨ ਦੇ ਅਪਰਾਧ ਵਿੱਚ ਫੜੀਆਂ ਗਈਆਂ ਕਈ ਔਰਤਾਂ ਦੇ ਮੱਥਿਆਂ ‘ਤੇ ਪੁਲਿਸ ਵੱਲੋਂ ਸ਼ਬਦ ‘ਜੇਬ ਕਤਰੀ’ ਲਿਖੇ ਜਾਣ ਦਾ ਉਨ÷ ਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਅਤੇ ਇਸ ਦੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਸਸਪੈਂਡ ਕਰਵਾਇਆ ਗਿਆ ਸੀ। ਉਨ÷ ਾਂ ਹੋਰ ਦੱਸਿਆ ਕਿ ਉਨ÷ ਾਂ ਦੇ ਜ਼ੋਰ ਪਾਉਣ ‘ਤੇ ਪੀੜਤ ਔਰਤਾਂ ਦੇ ਮੱਥਿਆਂ ਦੀ ਪਲਾਸਟਿਕ ਸਰਜਰੀ ਸਰਕਾਰੀ ਖ਼ਰਚੇ ਉਤੇ ਕਰਵਾਈ ਗਈ ਸੀ।
ਇਸ ਮੌਕੇ ਮੈਡਮ ਸੁਰਿੰਦਰ ਗਿੱਲ ਜੈਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਵੇਦਨਸ਼ੀਲ ਲੋਕ ਆਪਣੇ ਇਤਿਹਾਸ ਨੂੰ ਯਾਦ ਰੱਖਦੇ ਹਨ ਅਤੇ ਇਸ ਤੋਂ ਸਬਕ ਸਿੱਖਦੇ ਹਨ। 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਦੀ ‘ਪੀੜਾ’ ਨੂੰ ਉਨ÷ ਾਂ ਵੱਲੋਂ ਬੜੇ ਭਾਵੁਕ ਸ਼ਬਦਾਂ ਨਾਲ ਬਿਆਨ ਕੀਤਾ ਗਿਆ। ਉਨ÷ ਾਂ ਕਿਹਾ ਕਿ ਇਸਦੇ ਬਾਰੇ ਵੱਖ-ਵੱਖ ਲੇਖਕਾਂ ਵੱਲੋਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਪਰ ਇਹ ਪੀੜ ਏਨੀ ਦੁਖਦਾਈ ਹੈ ਕਿ ਇਹ ਮੁੱਕਣ ਵਿੱਚ ਹੀ ਨਹੀਂ ਆਉਂਦੀ। ਉਨ÷ ਾਂ ਵੱਲੋਂ ਪਿਛਲੇ ਸਾਲ 2025 ਵਿੱਚ ਛਪੀ ਆਪਣੀ ਪੁਸਤਕ ‘ਪੌਣਾ ਮੀਲ ਸਰਹੱਦ’ ਵਿੱਚ ਦਰਜ ਆਪਣੀਆਂ ਕਵਿਤਾਵਾਂ ਦੀਆਂ ਕਈ ਟੂਕਾਂ ਦੇ ਹਵਾਲੇ ਨਾਲ ਵੰਡ ਦੇ ਦਰਦਨਾਕ ਹਾਲਾਤ ਬਿਆਨ ਕੀਤੇ ਗਏ, ਜਿਸ ਵਿੱਚ ਦੋਹਾਂ ਪਾਸਿਆਂ ਦਾ ਹੀ ਬੇਹੱਦ ਜਾਨੀ ਤੇ ਮਾਲੀ ਨੁਕਸਾਨ ਹੋਇਆ। ਮਾਪਿਆਂ ਦੇ ਦੇਸ਼ ਪਾਕਿਸਤਾਨ ਜਾ ਕੇ ਉੱਥੋਂ ਦੀ ਮਿੱਟੀ ਮੱਥੇ ਨੂੰ ਛੁਹਾਉਣ ਦੀ ਰੀਝ ਨੂੰ ਉਨ÷ ਾਂ ਲਾਹੌਰ ਜਾ ਕੇ ਲਿਖੀ ਗਈ ਕਵਿਤਾ ‘ਤਾਂਘ ਲਾਹੌਰ ਦੀ’ ਵਿੱਚ ਬਾਖ਼ੂਬੀ ਪਰੋਇਆ ਹੈ। ਸਮਾਗਮ ਦੇ ਇਸ ਪਹਿਲੇ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਉਨ÷ ਾਂ ਦੇ ਨਾਲ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਗਾਇਕ ਇਕਬਾਲ ਬਰਾੜ ਅਤੇ ਸਭਾ ਦੇ ਮੈਂਬਰ ਸੁਖਚਰਨਜੀਤ ਗਿੱਲ ਸੁਸ਼ੋਭਿਤ ਸਨ। ਇਸ ਦੌਰਾਨ ਸੁਖਚਰਨਜੀਤ ਗਿੱਲ ਵੱਲੋਂ ਵੀ ਮੈਡਮ ਸੁਰਿੰਦਰ ਗਿੱਲ ਜੈਪਾਲ ਹੁਰਾਂ ਦੇ ਨਾਲ ਸਾਂਝੇ ਤੌਰ ‘ਤੇ ਵਿਚਰਨ ਅਤੇ ਕੀਤੇ ਗਏ ਸੰਘਰਸ਼ਾਂ ਬਾਰੇ ਜ਼ਿਕਰ ਕੀਤਾ ਗਿਆ। ਇਸ ਸੈਸ਼ਨ ਦੀ ਕਾਰਵਾਈ ਨੂੰ ਸਭਾ ਦੇ ਚੇਅਰਪਰਸਨ ਕਰਨਅਜਾਇਬ ਸਿੰਘ ਸੰਘਾ ਵੱਲੋਂ ਬੜੇ ਭਾਵਨਾਤਮਿਕ ਸ਼ਬਦਾਂ ਵਿੱਚ ਸਮੇਟਿਆ ਗਿਆ।
ਦੂਸਰੇ ਸੈਸ਼ਨ ਵਿੱਚ ‘ਸਾਵਣ ਕਵੀ ਦਰਬਾਰ’ ਹੋਇਆ ਜਿਸ ਦਾ ਸੰਚਾਲਣ ਸਭਾ ਦੇ ਕੋਅਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਪਾਕਿਸਤਾਨ ਦੇ ਪੰਜਾਬੀ ਤੇ ਉਰਦੂ ਦੇ ਉੱਘੇ ਸ਼ਾਇਰ ਪ੍ਰੋ. ਆਸ਼ਿਕ ਰਹੀਲ, ਪ੍ਰਿੰਸੀਪਲ ਗਿਆਨ ਸਿੰਘ ਘਈ, ਸਭਾ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਤੇ ਮੈਡਮ ਸੁਰਿੰਦਰਜੀਤ ਸ਼ਾਮਲ ਸਨ।
ਕਵੀ-ਦਰਬਾਰ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਵੱਲੋਂ ਸੱਭ ਤੋਂ ਪਹਿਲਾਂ ਨੌਜਵਾਨ ਕਵੀ ਗੁਰਦਾਸ ਥਾਬਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ÷ ਾਂ ਪਹਿਲਾਂ ਸਾਵਣ ਮਹੀਨੇ ਬਾਰੇ ਆਪਣੀ ਕਵਿਤਾ ਕਹੀ ਤੇ ਫਿਰ ਇੱਕ ਹੋਰ ਕਵਿਤਾ ਵੀ ਸੁਣਾਈ। ਏਸੇ ਤਰ÷ ਾਂ ਸਵਿੰਦਰ ਸਿੰਘ ਚਾਹਲ ਤੇ ਸੁਰਿੰਦਰ ਗਿੱਲ ਜੈਪਾਲ ਵੱਲੋਂ ਵੀ ਸਾਵਣ ਮਹੀਨੇ ਬਾਰੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਪਰੰਤ, ਸੁਖਚਰਨਜੀਤ ਗਿਅਲ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਇਕ ਗੀਤ ਪੇਸ਼ ਕੀਤਾ ਗਿਆ। ਲਾਹੌਰ ਤੋਂ ਆਏ ਗਾਇਕ ਹੁਸਨੈਨ ਅਕਬਰ ਵੱਲੋਂ ਬੜੀਆਂ ਦਿਲਚਸਪ ਕਵਿਤਾਵਾਂ ‘ਬਾਪ- ਮਾਈ ਬੈੱਸਟ ਫ਼ਰੈਂਡ’ ਤੇ ‘ਧੀਆਂ’ ਸੁਣਾਈਆਂ ਗਈਆਂ ਤੇ ਫਿਰ ਬੁਲੰਦ ਆਵਾਜ਼ ਵਿੱਚ ਵਾਰਿਸ ਸ਼ਾਹ ਦੀ ‘ਹੀਰ’ ਦੇ ਦੋ ਬੰਦ ਸੁਣਾਏ ਗਏ। ਉਪਰੰਤ, ਵਾਰੋ-ਵਾਰੀ ਮਲਵਿੰਦਰ ਸ਼ਾਇਰ, ਤਲਵਿੰਦਰ ਮੰਡ, ਪ੍ਰੋ. ਆਸ਼ਿਕ ਰਹੀਲ, ਕਰਨ ਅਜਾਇਬ ਸਿੰਘ ਸੰਘਾ, ਦਲਬੀਰ ਸਿੰਘ ਕਥੂਰੀਆ, ਹਰਜਿੰਦਰ ਸਿੰਘ ਭਸੀਨ, ਗਿਆਨ ਸਿੰਘ ਘਈ, ਜੱਸੀ ਭੁੱਲਰ, ਸੁਰਿੰਦਰਜੀਤ ਕੌਰ, ਮਕਸੂਦ ਚੌਧਰੀ ਨੂੰ ਮੰਚ ‘ਤੇ ਬੁਲਾਇਆ ਗਿਆ ਜਿਨ÷ ਾਂ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ ਖ਼ੂਬਸੂਰਤ ਕਾਵਿ-ਮਈ ਮਾਹੌਲ ਸਿਰਜਿਆ ਗਿਆ। ਇਸ ਦੌਰਾਨ ਮਨਮੀਤ ਕੌਰ ਵੱਲੋਂ ‘ਹਿਊਮੈਨਿਟੀ, ਕਾਈਂਡਨੈੱਸ ਐਂਡ ਲਵ’ ਵਿਸ਼ੇ ‘ਤੇ 8 ਅਗਸਤ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਰਵਾਈ ਜਾ ਰਹੀ ਸੱਤਵੀਂ ਕਾਫ਼ਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕਵੀ-ਦਰਬਾਰ ਦੀ ਸਮਾਪਤੀ ਵੱਲ ਵੱਧਦਿਆਂ ਡਾ. ਸੁਖਦੇਵ ਸਿੰਘ ਝੰਡ ਵੱਲੋਂ ਇਸ ਕਵੀ-ਦਰਬਾਰ ਵਿੱਚ ਸਾਵਣ ਬਾਰੇ ਅਤੇ ਹੋਰ ਕਈ ਵਿਸ਼ਿਆਂ ਸਬੰਧੀ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਤੇ ਗੀਤਾਂ ਦੀ ਭਾਰੀ ਸਰਾਹਨਾ ਕੀਤੀ ਗਈ। ਉਨ÷ ਾਂ ਕਿਹਾ ਕਿ ਕਵੀਆਂ-ਕਵਿੱਤਰੀਆਂ ਤੇ ਗਾਇਕਾਂ ਵੱਲੋਂ ਇਸ ਕਵੀ-ਦਰਬਾਰ ਵਿੱਚ ਬਹੁਤ ਵਧੀਆ ਰਚਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਉਨ÷ ਾਂ ਆਸ ਪ੍ਰਗਟ ਕੀਤੀ ਕਿ ਅੱਗੋਂ ਵੀ ਸਭਾ ਦੇ ਹਫ਼ਤਾਵਾਰੀ ਸਮਾਗਮਾਂ ਵਿਚ ਏਸੇ ਤਰ÷ ਾਂ ਮਿਆਰੀ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਸੁਹਿਰਦ ਸਰੋਤਿਆਂ ਵਿੱਚ ਪ੍ਰੋ. ਸਿਕੰਦਰ ਸਿੰਘ ਗਿੱਲ, ਡਾ. ਜਗਮੋਹਨ ਸਿੰਘ ਸੰਘਾ, ਪਰਮਜੀਤ ਸਿੰਘ ਢਿੱਲੋਂ, ਇੰਜੀ. ਹਰਜੀਤ ਸਿੰਘ ਗਿੱਲ, ਰਾਜੀਵ ਪੁੰਜ, ਹਰਮੰਦਰ ਸਿੰਘ, ਅਮਰਜੀਤ ਕੌਰ ਘਈ, ਸੁਖਮਨਦੀਪ ਕੌਰ ਤੇ ਮਨਮੀਤ ਕੌਰ, ਗੁਰਲੀਨ ਕੌਰ ਤੇ ਕਈ ਹੋਰ ਸ਼ਾਮਲ ਸਨ।






