14.7 C
Toronto
Friday, September 11, 2026
spot_img
Homeਕੈਨੇਡਾਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਸੀਈਓ ਸਵਰੂਪ ਕੁਮਾਰ...

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਸੀਈਓ ਸਵਰੂਪ ਕੁਮਾਰ ਸਾਹਾ ਤੇ ਜੀ.ਐੱਮ. ਚਮਨ ਲਾਲ ਸ਼ੀਂਹਮਾਰ ਦਾ ਕੀਤਾ ਭਰਵਾਂ ਸਵਾਗਤ

ਬਰੈਂਪਟਨ/ਡਾ. ਝੰਡ : ਪਿਛਲੇ ਦਹਾਕੇ ਤੋਂ ਬਰੈਂਪਟਨ ਵਿੱਚ ਸਫ਼ਲਤਾ ਪੂਰਵਕ ਵਿਚਰ ਰਹੀ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗ਼ਮ ਦੌਰਾਨ ਪੰਜਾਬ ਐਂਡ ਸਿੰਧ ਬੈਂਕ ਦੇ ਇਸ ਸਮੇਂ ਸੀਈਓ ਸਵਰੂਪ ਕੁਮਾਰ ਸਾਹਾ ਤੇ ਜੀ.ਐੱਮ. ਚਮਨ ਲਾਲ ਸ਼ੀਂਹਮਾਰ ਦਾ ਭਰਵਾਂ ਸੁਆਗ਼ਤ ਕੀਤਾ ਗਿਆ। ਉਹ ਦੋਵੇਂ ਪਿਛਲੇ ਦਿਨੀਂ ਭਾਰਤ ਦੀ ਵਿੱਤ-ਮੰਤਰੀ ਨਿਰਮਲਾ ਸੀਥਾਰਮਨ ਦੇ ਕੈਨੇਡਾ ਪਧਾਰੇ ਵਫ਼ਦ ਦੇ ਨਾਲ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਵਿਚਕਾਰ ਵਿਓਪਾਰ ਦੀਆਂ ਸੰਭਾਵਨਾਵਾਂ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਦੋਹਾਂ ਉੱਚ- ਅਧਿਕਾਰੀਆਂ ਨੂੰ ਸ਼ਾਨਦਾਰ ਬੁੱਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਨਿੱਘੀ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਕਲੱਬ ਦੇ ਚੇਅਰਪਰਸਨ ਗੁਰਚਰਨ ਸਿੰਘ ਖੱਖ ਨੇ ਇਸ ਕਲੱਬ ਅਤੇ ਆਪਣੀ ਮਾਪੇ-ਸੰਸਥਾ ਪੰਜਾਬ ਐਂਡ ਸਿੰਧ ਬੈਂਕ ਵਿਚਕਾਰ ਗੂੜ੍ਹੇ ਰਿਸ਼ਤੇ ਦੀ ਗੱਲ ਕਰਦੇ ਹੋਏ ਬੈਂਕ ਦੇ ਇਸ ਸਮੇਂ ਕੈਨੇਡਾ ਰਹਿੰਦੇ ਹੋਏ ਸਾਬਕਾ ਕਰਮਚਾਰੀਆਂ ਅਤੇ ਐੱਨ.ਆਰ.ਆਈਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਪੰਜਾਬ ਐਂਡ ਸਿੰਧ ਬੈਂਕ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਬੈਂਕ ਦੇ ਜਨਰਲ ਮੈਨੇਜਰ ਚਮਨ ਲਾਲ ਵੱਲੋਂ ਆਪਣੇ ਸੰਬੋਧਨ ਵਿੱਚ ਕਰਮਚਾਰੀਆਂ ਅਤੇ ਅਫ਼ਸਰਾਂ ਦੀਆਂ ਕਈ ਪੁਸ਼ਤਾਂ ਵੱਲੋਂ ਬੈਂਕ ਦੇ ਵਿਕਾਸ ਵਿੱਚ ਪਾਏ ਗਏ ਭਰਵੇਂ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬੈਂਕ ਦੀ ਤਰੱਕੀ ਵਿੱਚ ਇਨ੍ਹਾਂ ਸਾਰਿਆਂ ਦਾ ਵੱਡਾ ਹਿੱਸਾ ਹੈ। ਉਨ੍ਹਾਂ ਵੱਲੋਂ ਪੀ.ਐੱਸ.ਬੀ. ਕਲੱਬ ਦੇ ਮੈਂਬਰਾਂ ਵੱਲੋਂ ਸਾਬਕਾ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬੈਂਕ ਨਾਲ ਮੁੜ ਜੋੜਨ ਦੇ ਕੀਤੇ ਗਏ ਇਸ ਉਪਰਾਲੇ ਦੀ ਭਾਰੀ ਸਰਾਹਨਾ ਕੀਤੀ ਗਈ।
ਆਪਣੇ ਸੰਬੋਧਨ ਦੌਰਾਨ ਬੈਂਕ ਦੇ ਵਿਕਾਸ ਅਤੇ ਇਸ ਦੇ ਆਧੁਨਿਕੀਕਰਨ ਬਾਰੇ ਦੱਸਦਿਆਂ ਹੋਇਆਂ ਬੈਂਕ ਦੇ ਐੱਮ.ਡੀ. ਤੇ ਸੀਈਓ ਸਵਰੂਪ ਕੁਮਾਰ ਸਾਹਾ ਨੇ ਬੈਂਕ ਦੀ ਪ੍ਰਫੁੱਲਤਾ ਲਈ ਗ੍ਰਾਹਕ-ਸੇਵਾ ਦੇ ਮਹੱਤਤਾ ਉੱਪਰ ਜ਼ੋਰ ਦਿੱਤਾ।
sਉਨ੍ਹਾਂ ਕਿਹਾ ਕਿ ਇਸ ਸਮੇਂ ਬੈਂਕ ਲਈ ਆਪਣੇ ਓਵਰਸੀਜ਼ ਕਸਟਮਰਜ਼ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨ ਅਤੇ ਉਨ੍ਹਾਂ ਦਾ ਸਹਿਯੋਗ ਦੀ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਬੈਂਕ ਦੇ ਸਾਬਕਾ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਵੱਲੋਂ ਇਸ ਬੈਂਕ ਦੇ ਸ਼ੁਰੂਆਤੀ ਪੜਾਅ ਵਿੱਚ ਆਪਣੀਆਂ ਕੀਮਤੀ ਸੇਵਾਵਾਂ ਇਸ ਬੈਂਕ ਨੂੰ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੀਆਂ ਅਜੋਕੀਆਂ ਸਰਗਰਮੀਆਂ ਦੀ ਵੀ ਭਰਪੂਰ ਸਰਾਹਨਾ ਕੀਤੀ ਗਈ।
ਉਪਰੰਤ, ਸਾਰਿਆਂ ਨੇ ਮਿਲ਼ ਕੇ ਇਕ ਰੈਸਟੋਰੈਂਟ ਵਿਚ ਡਿਨਰ ਕੀਤਾ ਅਤੇ ਇਸ ਤੋਂ ਬਾਅਦ ਬੈਂਕ ਦੇ ਇਨ੍ਹਾਂ ਦੋਹਾਂ ਉੱਚ-ਅਧਿਕਾਰੀਆਂ ਨੂੰ ਕਲੱਬ ਇਸ ਮੌਕੇ ਪ੍ਰੇਮ-ਪਿਆਰ ਦੀ ਨਿਸ਼ਾਨੀ ਵਜੋਂ ਸ਼ਾਨਦਾਰ ਪਲੇਕਸ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਐੱਮ. ਡੀ. ਤੇ ਸੀਈਓ ਸਵਰੂਪ ਕੁਮਾਰ ਸਾਹਾ ਨੂੰ ਇਹ ਪਲੇਕ ਕਲੱਬ ਦੇ ਵਾਈਸ-ਪ੍ਰੈਜ਼ੀਡੈਂਟ ਗਿਆਨ ਪਾਲ ਵੱਲੋਂ ਭੇਂਟ ਕੀਤੀ ਗਈ, ਜਦਕਿ ਜਨਰਲ ਮੈਨੇਜਰ ਚਮਨ ਲਾਲ ਨੂੰ ਪਲੇਕ ਕਲੱਬ ਦੇ ਡਾਇਰੈੱਕਟਰ ਸੁਖਦੇਵ ਸਿੰਘ ਬੇਦੀ ਵੱਲੋਂ ਦਿੱਤੀ ਗਈ।

 

 

RELATED ARTICLES
POPULAR POSTS