-5.9 C
Toronto
Monday, January 5, 2026
spot_img
Homeਕੈਨੇਡਾਪੀਚਵੁੱਡ ਪਾਰਕ ਹਾਮਿਲਟਨ ਤੇ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ

ਪੀਚਵੁੱਡ ਪਾਰਕ ਹਾਮਿਲਟਨ ਤੇ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ

Hamilton pinic pic copy copyਹੈਮਿੰਲਟਨ : ਜਿੰਦਗੀ ਦੇ ਹੱਥੀ ਸਹੇੜੇ ਰੁਝੇਵਿਆਂ ਵਿਚੋਂ ਵਕਤ ਕੱਢਕੇ ਜਦ ਇਨਸਾਨ ਕੁਝ ਮਨੋਰੰਜਨ ਕਰਨ ਦੀ ਸੋਚਦਾ ਤਾਂ ਵੱਖਰਾ ਕਰਨ ਦੇ ਫੁਰਨੇ ਫੁਰਦੇ ਹਨ । ਕੁਝ ਅੱਛਾ ਕਰਨ ਦੀ ਲਾਲਸਾ  ਉਸਲਵੱਟੇ ਲੈਂਦੀ ਹੈ । ਇਸੇ ਕਰਕੇ ਮੌਸਮ ਬਦਲਦੇਸਾਰ ਹੀ ਕੈਨੇਡਾ ਦੇ ਪਾਰਕਾਂ ਦੀ ਰੌਣਕ ਦੂਣ ਸਵਾਈ ਹੋ ਜਾਂਦੀ ਹੈ । ਕਿਧਰੇ ਕਬੱਡੀ ਦੇ ਮੈਚ,  ਕਿਧਰੇ  ਪਾਰਟੀਆਂ ਕਾਰਨ ਸੁਵਾਦਲੇ ਖਾਣਿਆਂ ਦੀਆਂ ਖੁਸ਼ਬੂਆਂ ਤੇ  ਕਿਧਰੇ  ਤੀਆਂ ਦੇ ਮੇਲਿਆਂ ਵਿੱਚ ਪੈਦੇਂ ਗਿੱਧੇ ਦੀ ਧਮਾਲ ਤੇ ਕਿਧਰੇ ਗਾਇਕਾਂ ਦੀਆਂ ਲੰਮੀਆਂ ਹੇਕਾਂ ਫਿਜ਼ਾਂ ਨੂੰ ਰੰਗੀਨ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦੀਆਂ ।ਮਨੁੱਖ ਭਾਵੇਂ ਸੱਤ ਸਮੁੰਦਰ ਪਾਰ ਕਰਕੇ ਕਿਤੇ ਵੀ ਵਸ ਜਾਵੇ ਪਰ ਪਿਤਰੀ ਮੁਲਕ ਦੀਆਂ ਯਾਦਾਂ ਤੇ ਸੱਭਿਆਚਾਰ ਹਮੇਸਾ ਨਾਲ ਹੀ ਲੈਕੇ ਜਾਦਾਂ ਹੈ। ਪਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਾਰਤ ਦੇ ਕੌਮੀ ਤਿਓਹਾਰ  ਵੀ ਪੂਰੇ ਸ਼ਾਨੋ ਸ਼ੌਕਤ ਨਾਲ ਮਨਾਉਣੇ ਨਹੀ ਭੁੱਲਦੇ। ਹਾਮਿਲਟਨ (ਸਟੋਨੀ ਕਰੀਕ) ਦੇ ਪੀਚਵੁਡ ਪਾਰਕ ਚੋਂ, ਭਾਰਤ ਦਾ ਆਜਾਦੀ ਦਿਹਾੜਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਤਿਰੰਗਾ ਲਹਰਾਉਣ ਤੋਂ ਬਾਅਦ ਮਿਸਟਰ ਥੋਮਸ ਐਮ.ਜੀ,   ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ  ਰਾਸ਼ਟਰੀ ਗੀਤ ਗਾਇਆ। ਸ਼ਾਮ ਦੇ ਵਕਤ ਤਿਰੰਗਾ ਅਸਮਾਨ ਵਿੱਚ ਲਹਿਰਾ ਰਿਹਾ ਸੀ ਤੇ ਪੰਜਾਬੀ ਭਾਈਚਾਰਾ ਇਸ ਤਰਾਂ ਉਮੜ ਕੇ ਆਇਆ ਮਾਨੋਂ ਜਿਵੇਂ ਇਹ ਫੰਕਸ਼ਨ ਪੰਜਾਬ ਦੇ ਕਿਸੇ ਕਸਬੇ ਵਿੱਚ ਮਨਾਇਆ ਜਾ ਰਿਹਾ ਹੋਵੇ । ਇਸ ਫੰਕਸ਼ਨ ਸਾਰਾ ਪ੍ਰਬੰਧ ਪਚਿਵੁੱਡ ਪਾਰਕ ਨਾਲ ਸੰਬੰਧਤ ਲੇਡੀਸ ਵਲੋਂ ਚਾਵਾਂ ਤੇ ਰੀਝਾਂ ਨਾਲ ਕੀਤਾ ਗਿਆ ਸੀ ।ਅੰਤ ਵਿੱਚ ਸਵਾਦਿਸ਼ਟ ਖਾਣਿਆਂ ਦਾ ਅਨੰਦ ਮਾਣਦੇ ਹੋਏ ਹਰ ਇੱਕ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਤੇ ਫਿਰ ਮਿਲਣ ਵਾਅਦਾ ਕਰਦੇ ਹੋਏ ਇਹ ਮੇਲਾ ਵਿੱਛੜ ਗਿਆ।

RELATED ARTICLES
POPULAR POSTS