ਬਰੈਂਪਟਨ : ਓਨਟਾਰੀਓ ਸਰਕਾਰ ਬਰੈਂਪਟਨ ਦਾ ਵਿਕਾਸ ਤੇਜ਼ੀ ਨਾਲ ਅੱਗੇ ਵਧਾਉਣ ਲਈ ਲਗਾਤਾਰ ਅਤੇ ਆਉਂਦੇ ਸਮੇਂ ਤੱਕ ਫੰਡ ਉਪਲਬਧ ਕਰਵਾਉਂਦੀ ਰਹੇਗੀ। ਇਸ ਫੰਡਿੰਗ ਨਾਲ ਸ਼ਹਿਰ ਵਿਚ ਲੋਕਲ ਟਰਾਂਜ਼ਿਟ ਨੂੰ ਬਿਹਤਰ ਬਣਾਇਆ ਜਾ ਸਕੇਗਾ ਅਤੇ ਸਥਾਨਕ ਯਾਤਰੀਆਂ ਅਤੇ ਪਰਿਵਾਰਾਂ ਨੂੰ ਆਉਣ-ਜਾਣ ਲਈ ਅਸਾਨ ਟਰਾਂਜ਼ਿਟ ਸਹੂਲਤਾਂ ਪ੍ਰਾਪਤ ਹੋਣਗੀਆਂ। ਟਰਾਂਸਪੋਰਟ ਮੰਤਰੀ ਸਟੀਵਨ ਡੇਲ ਡੂਕਾ ਨੇ ਬਰੈਂਪਟਨ ਸਪਰਿੰਗਡੇਲ ਵਿਚ ਐਮਪੀਪੀ ਹਰਿੰਦਰ ਮੱਲ੍ਹੀ ਨਾਲ ਇਸ ਬਾਰੇ ਐਲਾਨ ਕੀਤਾ। ਸਰਕਾਰ ਨੇ ਹਰ ਰੋਜ਼ ਟਰਾਂਜ਼ਿਟ ਦੀ ਸਮੱਸਿਆ ਨਾਲ ਪ੍ਰੇਸ਼ਾਨ ਲੋਕਾਂ ਦੀ ਗੱਲਬਾਤ ਸੁਣੀ ਹੈ ਅਤੇ ਰੀਜ਼ਨ ਦੀਆਂ ਟਰਾਂਜ਼ਿਟ ਜ਼ਰੂਰਤਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਓਨਟਾਰੀਓ ਸਰਕਾਰ 2019 ਤੱਕ ਬਰੈਂਪਟਨ ਟਰਾਂਜ਼ਿਟ ਲਈ ਫੰਡਿੰਗ ਨੂੰ ਵਧਾਉਣਾ ਸ਼ੁਰੂ ਕਰ ਦੇਵੇਗੀ ਅਤੇ ਇਸ ਨਾਲ ਆਸਪਾਸ ਦੇ ਸ਼ਹਿਰਾਂ ਨੂੰ ਵੀ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ। ਇਸ ਦੌਰਾਨ ਗੈਸ ਟੈਕਸ ਪ੍ਰੋਗਰਾਮ ਨੂੰ ਵੀ ਬਿਹਤਰ ਕੀਤਾ ਜਾਵੇਗਾ ਅਤੇ 2021 ਤੋਂ ਪ੍ਰਤੀ ਲੀਟਰ ਗੈਸ ਲਈ ਕਾਊਂਸਿਲ ਦਾ ਸ਼ੇਅਰ 2 ਸੈਂਟ ਤੋਂ ਵਧਾ ਕੇ 4 ਸੈਂਟ ਕਰ ਦਿੱਤਾ ਜਾਵੇਗਾ। ਓਨਟਾਰੀਓ ਵਿਚ ਟੈਕਸ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਅਤੇ ਇਸ ਨਾਲ ਪ੍ਰੋਗਰਾਮ ਨੂੰ ਤੇਜ਼ੀ ਨਾਲ ਵਧਾਇਆ ਜਾ ਸਕੇਗਾ। ਬਰੈਂਪਟਨ ਸਪਰਿੰਗਡੇਲ ਤੋਂ ਐਮਪੀਪੀ ਹਰਿੰਦਰ ਮੱਲ੍ਹੀ ਨੇ ਕਿਹਾ ਕਿ ਬਰੈਂਪਟਨ ਨੂੰ ਇਸ ਨਵੀਂ ਫੰਡਿੰਗ ਤੋਂ ਕਾਫੀ ਫਾਇਦਾ ਹੋਵੇਗਾ ਅਤੇ ਵੱਡੇ ਇਨਫਰਾਸਟਰੱਕਚਰ ਪ੍ਰੋਜੈਕਟਾਂ ਨੂੰ ਬਿਹਤਰ ਬਣਾਇਆ ਜਾ ਸਕੇਗਾ। ਨਵੇਂ ਟਰਾਂਜ਼ਿਟ ਵਾਹਨਾਂ ਨੂੰ ਖਰੀਦ ਕਰਕੇ ਨਵੇਂ ਰੂਟਾਂ ‘ਤੇ ਚਲਾਇਆ ਜਾ ਸਕੇਗਾ। ਸਰਵਿਸ ਦੇ ਘੰਟਿਆਂ ਨੂੰ ਵਧਾ ਕੇ ਅਸੈਸਬਿਲਟੀ ਨੂੰ ਵਧਾਇਆ ਜਾ ਸਕੇਗਾ। ਇਸ ਨਾਲ ਨਵੇਂ ਰੋਜ਼ਗਾਰ ਪ੍ਰਾਪਤ ਹੋਣਗੇ ਅਤੇ ਸਾਡੀ ਇਕੋਨਮੀ ਵੀ ਬਿਹਤਰ ਹੋਵੇਗੀ। ਮੰਤਰੀ ਡੂਸਾ ਨੇ ਕਿਹਾ ਕਿ ਇਹ ਇਕ ਚੰਗੀ ਸ਼ੁਰੂਆਤ ਹੈ ਅਤੇ ਇਸ ਨਾਲ ਸਾਰਿਆਂ ਨੂੰ ਲਾਭ ਹੋਵੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …