ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਈ.ਵੀ.ਐਮਜ਼. (ਵੋਟਿੰਗ ਮਸ਼ੀਨਾਂ) ਲਈ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ‘ਆਪ’ ਦੇ ਸੀਨੀਅਰ ਆਗੂ ਤੇ ਵਕੀਲ ਐਚ.ਐਸ ਫੂਲਕਾ ਨੇ ਜਲੰਧਰ ਜ਼ਿਲ੍ਹੇ ਦੇ ਸਟਰੌਂਗ ਰੂਮਾਂ ਦਾ ਦੌਰਾ ਕੀਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਟਰੌਂਗ ਰੂਮਾਂ ਦੀ ਸੁਰੱਖਿਆ, ਹਦਾਇਤਾਂ ਅਨੁਸਾਰ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਟਰੌਂਗ ਰੂਮ ਦੀ ਸੁਰੱਖਿਆ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ ਜਿਸ ਵਿਚ ਬਾਹਰੀ ਪਰਤ, ਵਿਚਲੀ ਅਤੇ ਅੰਦਰੂਨੀ ਸੁਰੱਖਿਆ ਪਰਤ ਸ਼ਾਮਲ ਹੁੰਦੀ ਹੈ। ਫੂਲਕਾ ਨੇ ਦੋਸ਼ ਲਾਇਆ ਕਿ ਪਹਿਲੀਆਂ ਦੋ ਪਰਤਾਂ ਨੂੰ ਆਮ ਨਾਗਰਿਕਾਂ ਵੱਲੋਂ ਆਸਾਨੀ ਨਾਲ ਹੀ ਤੋੜਿਆ ਜਾ ਰਿਹਾ ਹੈ। ‘ਆਪ’ ਆਗੂ ਨੇ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੀਆਂ ਈ.ਵੀ.ਐਮਜ਼ ਦਾ ਸਟਰੌਂਗ ਰੂਮ ਇਕ ਸਕੂਲ ਵਿਚ ਬਣਾਇਆ ਗਿਆ ਹੈ ਜਿੱਥੇ ਸਟਰੌਂਗ ਰੂਮ ਨਾਲ ਹੀ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਦਾ ਆਉਣਾ-ਜਾਣਾ ਆਮ ਬਣਿਆ ਹੋਇਆ ਹੈ। ਇਸੇ ਤਰ੍ਹਾਂ ਹੀ ਫਿਲੌਰ ਹਲਕੇ ਦੀਆਂ ਮਸ਼ੀਨਾਂ ਦਾ ਸਟਰੌਂਗ ਰੂਮ ਪਟਵਾਰੀਆਂ ਦੇ ਟ੍ਰੇਨਿੰਗ ਸਕੂਲ ਵਿਚ ਬਣਾਇਆ ਗਿਆ ਹੈ। ਇੱਥੇ ਵੀ ਲੋਕਾਂ ਦਾ ਆਉਣਾ-ਜਾਣਾ ਆਮ ਬਣਿਆ ਹੋਇਆ ਹੈ। ਹਲਕਾ ਸ਼ਾਹਕੋਟ ਅਤੇ ਕਰਤਾਰਪੁਰ ਵਿਚ ਵੀ ਸਥਿਤੀ ਲਗਭਗ ਇਸੇ ਹੀ ਤਰ੍ਹਾਂ ਦੀ ਬਣੀ ਹੋਈ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …