Breaking News
Home / ਪੰਜਾਬ / ਪੰਜਾਬ ‘ਚ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਪਰ ਉਸਦਾ ਮੁੱਖ ਏਜੰਡਾ ਪ੍ਰਦੂਸ਼ਨ ਰੋਕਣਾ ਹੋਵੇ : ਸੰਤ ਸੀਚੇਵਾਲ

ਪੰਜਾਬ ‘ਚ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਪਰ ਉਸਦਾ ਮੁੱਖ ਏਜੰਡਾ ਪ੍ਰਦੂਸ਼ਨ ਰੋਕਣਾ ਹੋਵੇ : ਸੰਤ ਸੀਚੇਵਾਲ

ਲਹਿਰਾਗਾਗਾ/ਬਿਊਰੋ ਨਿਊਜ਼ : ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖ ਦੇ ਜਿਊਣ ਦੇ ਹੱਕ ਸੁਰੱਖਿਅਤ ਰੱਖਣ ਲਈ ਬਣੇ 1974 ਦੇ ਐਕਟ ਨੂੰ ਅਮਲੀ ਰੂਪ ਨਾਲ ਲਾਗੂ ਕਰਕੇ ਭਾਰਤ ਦਾ ਪ੍ਰਦੂਸ਼ਨ ਖ਼ਤਮ ਕੀਤਾ ਜਾਵੇ। ਪਿੰਡ ਫਤਿਹਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਧਰਤੀ, ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋਣ ਕਾਰਨ ‘ਕੈਂਸਰ ਬੈਲਟ’, ‘ਕੈਂਸਰ ਟਰੇਨ’ ਅਤੇ ‘ਬਲੈਕ ਜ਼ੋਨ’ ਸਾਹਮਣੇ ਆ ਰਹੇ ਹਨ। ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ ਅਤੇ ਗੰਦੇ ਪਾਣੀ ਨਾਲ ਸਾਡੇ ਦਰਿਆ, ਨਦੀਆਂ ਅਤੇ ਤੀਰਥ ਅਸਥਾਨ ਪ੍ਰਦੂਸ਼ਿਤ ਹੋ ਰਹੇ ਹਨ ਪਰ ਸਰਕਾਰਾਂ ਮਨੁੱਖਤਾ ਨਾਲ ਜੁੜੇ ਮਸਲੇ ਪ੍ਰਤੀ ਗੰਭੀਰ ਨਹੀਂ ਹਨ ઠਜਿਸ ਨਾਲ ਮਨੁੱਖ ਦੇ ਜਿਊਣ ਦੇ ਅਧਿਕਾਰ ਨੂੰ ਖੋਹਿਆ ਜਾ ਰਿਹਾ ਹੈ। ਸ਼ੁੱਧ ਹਵਾ, ਪਾਣੀ ਅਤੇ ਭੋਜਨ ਮਨੁੱਖ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਜਲ ਸੰਸਥਾਨ ਮੰਤਰੀ ਉਮਾ ਭਾਰਤੀ ਦੀ ਪਹਿਲ ‘ਤੇ ਗੰਗਾ ਵਿੱਚ ਪਾਣੀ ਸ਼ੁੱਧਤਾ ਬਾਰੇ ਸੀਚੇਵਾਲ ਮਾਡਲ ਲਾਗੂ ਕਰਨ ਦੀ ਤਿਆਰੀ ਹੈ ਅਤੇ ਬਨਾਰਸ ਵਿੱਚ ਇੱਕ ਸੰਸਥਾ ਵੱਲੋਂ ਚਲਾਈ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲੈਣ ਲਈ ਉਹ ਬਨਾਰਸ ਜਾ ਰਹੇ ਹਨ। ઠ

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …