20.9 C
Toronto
Wednesday, September 2, 2026
spot_img
Homeਪੰਜਾਬਸੰਗਤ ਲਈ ਔਖੇ ਹੋਏ ਬਾਦਲ ਦੇ ਦਰਸ਼ਨ

ਸੰਗਤ ਲਈ ਔਖੇ ਹੋਏ ਬਾਦਲ ਦੇ ਦਰਸ਼ਨ

ਸੰਗਤ ਲਈ ਔਖੇ ਹੋਏ ਬਾਦਲ ਦੇ ਦਰਸ਼ਨਆਪਣੀਆਂ ਫਰਿਆਦਾਂ ਲੈ ਕੇ ਪਹੁੰਚੇ ਲੋਕ ਮੁੱਖ ਮੰਤਰੀ  ਕੋਲ ਨਾ ਪਹੁੰਚ ਸਕੇ
ਫਰੀਦਕੋਟ/ਬਿਊਰੋ ਨਿਊਜ਼
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਵਿੱਚ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਆਮ ਲੋਕ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੇ। ਇੱਕ ਅੰਗਹੀਣ ਔਰਤ ਪੁਲਿਸ ਦੇ ਬੈਰੀਕੇਡ ਟੱਪ ਅਗਲੇ ਵਿਅਕਤੀਆਂ ਵਿਚ ਤਾਂ ਪਹੁੰਚ ਗਈ ਪਰ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੀ। ਉੱਥੇ ਹੀ ਕਈ ਔਰਤਾਂ ਆਪਣੀ ਫਰਿਆਦ ਲੈ ਕੇ ਪਹੁੰਚੀਆਂ ਪਰ ਪੁਲਿਸ ਦੀ ਦੀਵਾਰ ਹੀ ਪਾਰ ਨਹੀਂ ਕਰ ਸਕੀਆਂ।
ਮੁੱਖ ਮੰਤਰੀ ਵੱਲੋਂ ਪਿੰਡ ਆਲਮਵਾਲਾ ਵਿੱਚ ਕੀਤੇ ਜਾ ਰਹੇ ਸੰਗਤ ਦਰਸ਼ਨ ਸਮਾਗਮ ਦੌਰਾਨ ਆਮ ਲੋਕ ਮੁੱਖ ਮੰਤਰੀ ਤੱਕ ਫਰਿਆਦ ਪਹੁੰਚਾਉਣ ਵਿੱਚ ਹੀ ਕਾਮਯਾਬ ਨਹੀਂ ਹੋਏ। ਮੁੱਖ ਮੰਤਰੀ ਪਿੰਡ ਦੇ ਵਿਕਾਸ ਕਾਰਜਾਂ ਤੇ ਹੋਰ ਕੰਮਾਂ ਬਾਰੇ ਪਿੰਡ ਦੀ ਪੰਚਾਇਤ ਦੀਆਂ ਮੰਗਾਂ ਸੁਣਦੇ ਰਹੇ ਪਰ ਦੁਖੀ ਫਰਿਆਦੀ ਦੂਰ ਖੜ੍ਹੇ ਤੱਕਦੇ ਰਹੇ।

RELATED ARTICLES
POPULAR POSTS