8.5 C
Toronto
Monday, May 11, 2026
spot_img
Homeਪੰਜਾਬਸੁਰਜੀਤ ਜਿਆਣੀ ਫਿਰ ਆਏ ਚਰਚਾ 'ਚ

ਸੁਰਜੀਤ ਜਿਆਣੀ ਫਿਰ ਆਏ ਚਰਚਾ ‘ਚ

5ਕਿਹਾ, ‘ਪੈਸੇ ਦੇ ਕੇ ਬੰਦਾ ਮਰਵਾ ਲਓ’
ਹੁਸ਼ਿਆਰਪੁਰ/ਬਿਊਰੋ ਨਿਊਜ਼
ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਚਰਚਾ ਵਿੱਚ ਆ ਗਏ ਹਨ। ਇਸ ਵਾਰ ਸ਼ਰਾਬ ਨਹੀਂ ਆਪਣੇ ਹੀ ਵਿਭਾਗ ਦੀ ਨਾਲਾਇਕੀ ‘ਤੇ ਉਨ੍ਹਾਂ ਕਿਹਾ, “ਇਹ ਭਾਰਤ ਹੈ, ਇੱਥੇ ਪੈਸੇ ਦੇ ਕੇ ਬੰਦਾ ਮਰਵਾ ਲਵੋ ਤੁਸੀਂ ਤਾਂ ਜਨਮ ਸਰਟੀਫਿਕੇਟ ਬਣਵਾਉਣ ਦੀ ਗੱਲ ਕਰਦੇ ਹੋ।” ਇਸ ਬਿਆਨ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਜਿਆਣੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਜਿਆਣੀ ਨੂੰ ਉੱਥੋ ਭੱਜਣ ਤੋਂ ਬਿਨਾਂ ਕੋਈ ਰਾਹ ਨਾਲ ਲੱਭਿਆ।
ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਿਹਤ ਵਿਭਾਗ ਦੀਆਂ ਉਪਲਬਧੀਆਂ ਗਿਣਵਾਉਣ ਲਈ ਹੁਸ਼ਿਆਰਪੁਰ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਪਰ ਇਸ ਦੌਰਾਨ ਸਿਹਤ ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਹੁਸ਼ਿਆਰਪੁਰ ਤੋਂ ਲੈ ਕੇ ਪੂਰੇ ਪੰਜਾਬ ਵਿੱਚ ਹੀ ਜਨਮ ਸਰਟੀਫਿਕੇਟ ਦੇ ਨਾਂ ‘ਤੇ ਹਜ਼ਾਰਾਂ ਰੁਪਏ ਲਏ ਜਾ ਰਹੇ ਹਨ। ਸਿਵਲ ਸਰਜਨ ਦੇ ਦਫਤਰਾਂ ਵਿੱਚ ਏਜੰਟਾਂ ਦਾ ਪੂਰਾ ਜਾਲ ਫੈਲਿਆ ਹੋਇਆ ਹੈ। ਇਸ ‘ਤੇ ਸਿਹਤ ਮੰਤਰੀ ਨੇ ਜੋ ਬਿਆਨ ਦਿੱਤਾ, ਉਹ ਹੈਰਾਨ ਕਰ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਹ ਭਾਰਤ ਹੈ। ਇੱਥੇ ਪੈਸੇ ਦੇ ਕੇ ਬੰਦਾ ਮਰਵਾ ਲਵੋ। ਇਸ ਤੋਂ ਬਿਨਾਂ ਮੰਤਰੀ ਨੇ ਕੋਈ ਕਾਰਵਾਈ ਨਾ ਕੀਤੀ ਤੇ ਉੱਥੋਂ ਚਲਦੇ ਬਣੇ।

RELATED ARTICLES
POPULAR POSTS