5.6 C
Toronto
Friday, November 21, 2025
spot_img
Homeਪੰਜਾਬਪੁਲਿਸ ਥਾਣਾ ਸਰਹਾਲੀ ’ਤੇ ਰਾਕੇਟ ਲਾਂਚਰ ਨਾਲ ਹਮਲਾ

ਪੁਲਿਸ ਥਾਣਾ ਸਰਹਾਲੀ ’ਤੇ ਰਾਕੇਟ ਲਾਂਚਰ ਨਾਲ ਹਮਲਾ

ਬਿਲਡਿੰਗ ਦੇ ਸ਼ੀਸ਼ੇ ਟੁੱਟੇ, ਜਾਨੀ ਨੁਕਸਾਨ ਤੋਂ ਰਿਹਾਅ ਬਚਾਅ
ਸਰਹਾਲੀ ਕਲਾਂ/ਬਿਊਰੋ ਨਿਊਜ਼ : ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੇ ਕਸਬਾ ਪੱਟੀ ਦੇ ਥਾਣਾ ਸਰਹਾਲੀ ’ਤੇ ਲੰਘੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਕਟ ਲਾਂਚਰ ਪੁਲਿਸ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ਵਿਚ ਲੱਗਿਆ ਜਿਸ ਨਾਲ ਪੁਲਿਸ ਸਾਂਝ ਕੇਂਦਰ ਦੀ ਇਮਾਰਤ ਦੇ ਸ਼ੀਸ਼ੇ ਟੁੱਟ ਗਏ। ਜ਼ਿਲ੍ਹਾ ਤਰਨ ਤਾਰਨ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੰੁਚ ਕੇ ਜਾਂਚ ਸ਼ੁਰ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਥਾਣੇ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਬਾਹਰੀ ਵਿਅਕਤੀ ਪੁਲਿਸ ਥਾਣੇ ਅੰਦਰ ਦਾਖਲ ਨਾ ਹੋ ਸਕੇ। ਸੁਰੱਖਿਆ ਏਜੰਸੀਆਂ ਨੇ ਇਸ ਨੂੰ ਇਕ ਅੱਤਵਾਦੀ ਹਮਲਾ ਦੱਸਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਤ 1 ਵਜੇ ਤਰਨ ਤਾਰਨ-ਬਠਿੰਡਾ ਨੈਸ਼ਨਲ ਹਾਈਵੇ ’ਤੇ ਸਰਹਾਲੀ ਪੁਲਿਸ ਥਾਣੇ ਨਾਲ ਬਣੇ ਸਾਂਝ ਕੇਂਦਰ ’ਤੇ ਆਰਪੀਜੀ ਦਾ ਇਸਤੇਮਾਲ ਕਰਕੇ ਹਮਲਾ ਕੀਤਾ ਗਿਆ। ਧਮਾਕੇ ਦੀ ਅਵਾਜ਼ ਸੁਣ ਕੇ ਜਦੋਂ ਪੁਲਿਸ ਸਰਹਾਲੀ ਥਾਣੇ ਤੋਂ ਬਾਹਰ ਨਿਕਲੀ ਤਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਥਾਣੇ ’ਚ ਰਾਤ ਸਮੇਂ ਮੁਨਸ਼ੀ, ਡਿਊਟੀ ਅਫ਼ਸਰ ਅਤੇ ਦੋ ਕਾਂਸਟੇਬਲ ਮੌਜੂਦ ਸਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਮੁਹਾਲੀ ਅੰਦਰ ਪੁਲਿਸ ਦੇ ਖੁਫ਼ੀਆ ਦਫਤਰ ’ਤੇ ਵੀ ਅਜਿਹਾ ਹੀ ਹਮਲਾ ਕੀਤਾ ਗਿਆ ਸੀ ਅਤੇ ਉਸ ਘਟਨਾ ਦੇ ਤਾਰ ਵੀ ਤਰਨ ਤਾਰਨ ਜ਼ਿਲ੍ਹੇ ਨਾਲ ਹੀ ਜੁੜੇ ਸਨ। ਇਸ ਹਮਲੇ ਦੀ ਜ਼ਿੰਮੇਵਾਰ ਅਮਰੀਕਾ ’ਚ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਈ ਗਈ ਹੈ।

 

RELATED ARTICLES
POPULAR POSTS