21.1 C
Toronto
Saturday, September 13, 2025
spot_img
Homeਪੰਜਾਬਗੁਰਦੁਆਰਾ ਗਿਆਨੀ ਗੋਦੜੀ ਦਾ ਮਾਮਲਾ : ਜ਼ਮੀਨ ਦਾ ਕਬਜ਼ਾ ਲੈਣ ਜਾ ਰਹੇ...

ਗੁਰਦੁਆਰਾ ਗਿਆਨੀ ਗੋਦੜੀ ਦਾ ਮਾਮਲਾ : ਜ਼ਮੀਨ ਦਾ ਕਬਜ਼ਾ ਲੈਣ ਜਾ ਰਹੇ ਸਿੱਖਾਂ ਨੂੰ ਹਿਰਾਸਤ ‘ਚ ਲਿਆ

ਅੰਮ੍ਰਿਤਸਰ : ਹਰਿਅਦੁਆਰ ਸਥਿਤ ਹਰਿ ਕੀ ਪਉੜੀ ਵਿਚ ਗੁਰਦੁਆਰਾ ਗਿਆਨ ਗੋਦੜੀ ਲਈ ਜ਼ਮੀਨ ਪ੍ਰਾਪਤ ਕਰਨ ਦੇ ਮੰਤਵ ਨਾਲ ਸ੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਰਵਾਨਾ ਹੋਏ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਸਮੇਤ ਹੋਰ ਕਾਰਕੁੰਨਾਂ ਨੂੰ ਉਤਰਾਖੰਡ ਪੁਲਿਸ ਨੇ ਸੂਬੇ ਵਿਚ ਦਾਖਲ ਨਹੀਂ ਹੋਣ ਦਿੱਤਾ।
ਉਨ੍ਹਾਂ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਤੋਂ ਦੇਹਰਾਦੂਨ ਜਾਣ ਸਮੇਂ ਹਿਰਾਸਤ ਵਿਚ ਲੈ ਲਿਆ ਅਤੇ ਸ਼ਾਮ ਵੇਲੇ ਰਿਹਾਅ ਕਰ ਦਿੱਤਾ। ਹਰਿ ਕੀ ਪਉੜੀ ਸਥਿਤ ਗੁਰਦੁਆਰਾ ਗਿਆਨ ਗੋਦੜੀ ਦੀ ਜ਼ਮੀਨ ਪ੍ਰਾਪਤੀ ਲਈ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਪਿਛਲੇ 14 ਸਾਲਾਂ ਤੋਂ ਨਿਰੰਤਰ ਯਤਨ ਕੀਤ ਜਾ ਰਹੇ ਹਨ। ਇਹ ਗੁਰਦੁਆਰਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਨਾਲ ਸਬੰਧਤ ਸੀ।
ਇਸ ਗੁਰਦੁਆਰੇ ਨੂੰ ਨਵਬੰਰ 1984 ਵਿਚ ਨਸ਼ਟ ਕਰ ਦਿੱਤਾ ਗਿਆ ਸੀ। ਹੁਣ ਇਸ ਥਾਂ ‘ਤੇ ਸਕਾਊਟ ਦਾ ਦਫ਼ਤਰ ਬਣਿਆ ਹੋਇਆ ਹੈ। ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਇਤਿਹਾਸਕ ਗੁਰਦੁਆਰੇ ਲਈ ਪਹਿਲਾ ਵਾਲੀ ਥਾਂ ‘ਤੇ ਹੀ ਜਗ੍ਹਾ ਦਿੱਤੀ ਜਾਵੇ। ਇਸ ਸਬੰਧ ਵਿਚ ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁਖੀ ਗੁਰਚਰਨ ਸਿੰਘ ਬੱਬਰ ਤੇ ਉਨ੍ਹਾਂ ਦੇ ਸਾਥੀ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਮਗਰੋਂ ਉਤਰਾਖੰਡ ਲਈ ਰਵਾਨਾ ਹੋਏ ਸਨ। ਸਵੇਰ ਵੇਲੇ ਜਦੋਂ ਉਹ ਉਤਰਾਖੰਡ ਦੀ ਸੀਮਾ ਵਿਚ ਦਾਖਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸਾਰਿਆਂ ਨੂੰ ਦੇਹਰਾਦੂਨ ਨੇੜੇ ਗੈਸਟ ਹਾਊਸ ਵਿਚ ਸਾਰਾ ਦਿਨ ਰੱਖਿਆ ਗਿਆ ਅਤੇ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ। ਸ੍ਰੀ ਬੱਬਰ ਨੇ ਖੁਲਾਸਾ ਕੀਤਾ ਕਿ ਸਵੇਰੇ ਉਤਰਾਖੰਡ ਦੀ ਸਰਹੱਦ ‘ਤੇ ਵੀ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਹੋਈ ਸੀ। ਉਹ ਜਿਵੇਂ ਹੀ ਪਾਉਂਟਾ ਸਾਹਿਬ ਤੋਂ ਦੇਹਰਾਦੂਨ ਵੱਲ ਰਵਾਨਾ ਹੋਏ ਤਾਂ ਕੁਲਹਾਲ ਚੈਕ ਪੋਸਟ ਤੋਂ ਅਗਾਂਹ ਦਲੀਪੁਰ ਵਿਚ ਸਮੂਹ ਸੰਗਤ ਨੂੰ ਪੁਲਿਸ ਨੇ ਰੋਕ ਲਿਆ। ਉਨ੍ਹਾਂ ਉਤਰਾਖੰਡ ਸਰਕਾਰ ਅਤੇ ਪੁਲਿਸ ਦੀ ਇਸ ਕਾਰਵਾਈ ਨੂੰ ਸਾਜ਼ਿਸ਼ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ।

RELATED ARTICLES
POPULAR POSTS