ਉਸ ਨਾਲ ਹੀ ਜਾਰੀ ਹੋਈ ਅਸ਼ਲੀਲ ਵੀਡਿਓ
ਅੰਮ੍ਰਿਤਸਰ/ਬਿਊਰੋ ਨਿਊਜ਼
ਚਰਨਜੀਤ ਸਿੰਘ ਚੱਢਾ ਜਿਨ੍ਹਾਂ ਦੀ ਇੱਕ ਅਸ਼ਲੀਲ ਵੀਡਿਓ ਲੰਘੇ ਕੱਲ੍ਹ ਵਾਇਰਲ ਹੋਈ ਸੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਚਰਨਜੀਤ ਚੱਢਾ ਕੋਲੋਂ ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਖੁੱਸ ਗਈ। ਇਸੇ ਦੌਰਾਨ ਚਰਨਜੀਤ ਚੱਢਾ ਅਤੇ ਵੀਡੀਓ ਵਿਚ ਦਿੱਸਣ ਵਾਲੀ ਔਰਤ ਦੀਆਂ ਕੁੱਝ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਉਹ ਚੱਢਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਰਹੀ ਹੈ ਤੇ ਉਹ ਬਦਲੇ ਵਿਚ ਉਸ ਨੂੰ ਸ਼ਗਨ ਵਜੋਂ ਪੈਸੇ ਫੜਾ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਲੋਕ ਚੱਢਾ ਅਤੇ ਉੱਕਤ ਔਰਤ ਨੂੰ ਲਾਅਨਤਾਂ ਪਾ ਰਹੇ ਹਨ ਕਿ ਘੱਟੋ-ਘੱਟ ਰਿਸ਼ਤਿਆਂ ਦੀ ਮਰਿਆਦਾ ਤਾਂ ਕਾਇਮ ਰੱਖੋ ਫਿਲਹਾਲ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ।
Check Also
ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਟਰੀਟਮੈਂਟ ਹੋਇਆ ਸ਼ੁਰੂ
ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਲਈ ਦਿੱਤਾ ਸੱਦਾ ਪਟਿਆਲਾ/ਬਿਊਰੋ ਨਿਊਜ਼ : ਕਿਸਾਨੀ ਮੰਗਾਂ …