Breaking News
Home / ਪੰਜਾਬ / ‘ਆਪਣਾ ਪੰਜਾਬ ਪਾਰਟੀ’ ਨੇ 15 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

‘ਆਪਣਾ ਪੰਜਾਬ ਪਾਰਟੀ’ ਨੇ 15 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

4ਹਰਦੀਪ ਕਿੰਗਰਾ ਨੂੰ ਫਰੀਦਕੋਟ ਤੋਂ ਦਿੱਤੀ ਟਿਕਟ   
ਚੰਡੀਗੜ੍ਹ/ਬਿਊਰੋ ਨਿਊਜ਼
‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵਿਧਾਨ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਐਲਾਨੇ ਗਏ ਉਮੀਦਵਾਰਾਂ ਵਿਚ ਪੀ ਐਚ ਡੀ, ਪੋਸਟ ਗਰੈਜੂਏਟ, ਵਕੀਲ, ਪ੍ਰੋਫੈਸਰ ਅਤੇ ਡਾਕਟਰ ਆਦਿ ਸ਼ਾਮਲ ਹਨ। ‘ਆਪਣਾ ਪੰਜਾਬ ਪਾਰਟੀ’ ਨੇ ਫਰੀਦਕੋਟ ਤੋਂ ਹਰਦੀਪ ਸਿੰਘ ਕਿੰਗਰਾ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਦੀਨਾਨਗਰ ਤੋਂ ਸਰਵਣ ਸਿੰਘ ਸੇਵਕ, ਤਰਨਤਾਰਨ ਤੋਂ ਪ੍ਰ੍ਹੋ. ਗੁਰਵਿੰਦਰ ਸਿੰਘ ਮਮਣਕੇ ਨੂੰ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਛੋਟੇਪੁਰ ਨੇ ਆਖਿਆ ਕਿ ਅਸੀਂ ਨਵਜੋਤ ਸਿੰਘ ਸਿੱਧੂ ਨਾਲ ਵੀ ਗਠਜੋੜ ਕਰਨ ਲਈ ਤਿਆਰ ਹਾਂ ਅਤੇ ਸਵਰਾਜ ਗਰੁੱਪ ਤੇ ਸੰਸਦ ਮੈਂਬਰ ਗਾਂਧੀ ਵੀ ਸਾਡੇ ਨਾਲ ਹਨ, 500 ਅਤੇ 1000 ਦੇ ਨੋਟ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦਾ ਪੁਰਜ਼ੋਰ ਸਵਾਗਤ ਕਰਦਿਆਂ ਉਹਨਾਂ ਆਖਿਆ ਕਿ ਇਹ ਬਹੁਤ ਹੀ ਵੱਡਾ ਕਦਮ ਹੈ। ਅੱਜ ਬਾਕੀ ਧਨਾਢ ਪਾਰਟੀਆਂ ਵੀ ਸਾਡੇ ਬਰਾਬਰ ਆ ਗਈਆਂ ਹਨ। ਕਿਉਂਕਿ ਉਹਨਾਂ ਵਲੋਂ ਇਕੱਠਾ ਕੀਤਾ ਕਾਲਾ ਧਨ ਅੱਜ ਮਿੱਟੀ ਹੋ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਛੋਟੇਪੁਰ ਨੇ ਕਿਹਾ ਕਿ ਜੇਕਰ ਭਾਜਪਾ ਅਕਾਲੀ ਦਲ ਨਾਲੋਂ ਗਠਜੋੜ ਤੋੜ ਦਿੰਦੀ ਹੈ ਤਾਂ ਉਸ ਨਾਲ ਸਿਆਸੀ ਸਮਝੌਤਾ ਕਰਨ ਵਾਲੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …