-5.1 C
Toronto
Wednesday, December 31, 2025
spot_img
Homeਪੰਜਾਬਪੰਜਾਬੀ ਗਾਇਕ ਰਣਜੀਤ ਬਾਵਾ ਵਿਰੁੱਧ ਈ. ਡੀ. ਕੋਲ ਪਹੁੰਚੀ ਸ਼ਿਕਾਇਤ

ਪੰਜਾਬੀ ਗਾਇਕ ਰਣਜੀਤ ਬਾਵਾ ਵਿਰੁੱਧ ਈ. ਡੀ. ਕੋਲ ਪਹੁੰਚੀ ਸ਼ਿਕਾਇਤ

Image Courtesy :jagbani(punjabkesari)

ਨਾਮਵਰ ਗੈਂਗਸਟਰ ਨਾਲ ਬਾਵਾ ਦੀ ਫੋਟੋ ਹੋਈ ਵਾਇਰਲ
ਜਲੰਧਰ/ਬਿਊਰੋ ਨਿਊਜ਼
ਪੰਜਾਬੀ ਗਾਇਕ ਰਣਜੀਤ ਬਾਵਾ ਵਿਰੁੱਧ ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲ ਸ਼ਿਕਾਇਤ ਦਰਜ ਕਰਾਈ ਹੈ। ਕੁਝ ਦਿਨ ਪਹਿਲਾਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਨਾਲ ਫੜੇ ਗਏ ਨਾਮਵਰ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਰਣਜੀਤ ਬਾਵਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਭਾਜਪਾ ਵਲੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਹੈ। ਭਾਜਪਾ ਆਗੂ ਸਰੀਨ ਨੇ ਇਸ ਸਬੰਧੀ ਰਣਜੀਤ ਬਾਵਾ ਵਿਰੁੱਧ ਨਸ਼ਾ ਤਸਕਰਾਂ ਨਾਲ ਸੰਬੰਧਾਂ ਅਤੇ ਮਨੀ ਲਾਂਡਰਿੰਗ ਤਹਿਤ ਜਾਂਚ ਦੀ ਮੰਗ ਕੀਤੀ ਹੈ।

RELATED ARTICLES
POPULAR POSTS