ਪੰਜ ਪਾਕਿਸਤਾਨੀ ਰੇਂਜਰ ਮਾਰ ਮੁਕਾਏ ਅਤੇ ਤਿੰਨ ਬੰਕਰ ਵੀ ਕੀਤੇ ਤਬਾਹ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਫੌਜ ਨੇ ਰਜੌਰੀ ਤੇ ਪੁਣਛ ਵਿੱਚ ਲੰਘੇ ਕੱਲ੍ਹ ਪਾਕਿ ਨੂੰ ਕਰਾਰਾ ਜਵਾਬ ਦਿੰਦਿਆਂ 5 ਪਾਕਿਸਤਾਨੀ ਰੇਂਜਰਸ ਮਾਰ ਮੁਕਾਏ ਅਤੇ ਉਨ੍ਹਾਂ ਦੇ 3 ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ। ਇਸ ਗੋਲੀਬਾਰੀ ਦੌਰਾਨ 20 ਪਾਕਿਸਤਾਨੀ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਸੂਤਰਾਂ ਮੁਤਾਬਕ ਸੁੰਦਰਬਨੀ ਵਿੱਚ ਪਾਕਿਸਤਾਨੀ ਹਿੱਸੇ ਦੇ ਕਸ਼ਮੀਰ ਦੇ ਬੱਟਲ ਇਲਾਕੇ ਦੇ ਪਿੰਡ ਦੇਵਾ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਪਾਕਿਸਤਾਨ ਦੇ 4 ਜਵਾਨ ਮਾਰੇ ਗਏ ਤੇ 10 ਤੋਂ ਵੱਧ ਨਾਗਰਿਕ ਜ਼ਖ਼ਮੀ ਹੋਏ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਤਿੰਨ ਦਿਨ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ ਜਿਸ ਤੋਂ ਬਾਅਦ ઠਭਾਰਤੀ ਫੌਜ ਨੇ ਇਹ ਜਵਾਬੀ ਕਾਰਵਾਈ ਕੀਤੀ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …