Breaking News
Home / ਪੰਜਾਬ / ਵਿਸਾਖੀ ਮਨਾ ਕੇ ਪਾਕਿ ਤੋਂ ਜਥਾ ਆਇਆ ਵਾਪਸ, ਪਰ ਕਿਰਨ ਨਹੀਂ ਆਈ

ਵਿਸਾਖੀ ਮਨਾ ਕੇ ਪਾਕਿ ਤੋਂ ਜਥਾ ਆਇਆ ਵਾਪਸ, ਪਰ ਕਿਰਨ ਨਹੀਂ ਆਈ

ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਮਨਾਉਣ ਅਤੇ ਗੁਰਧਾਮਾਂ ਦੀ ਯਾਤਰਾ ਉੱਤੇ ਗਿਆ ਭਾਰਤੀ ਸ਼ਰਧਾਲੂਆਂ ਦਾ ਜਥਾ ਵਤਨ ਪਰਤ ਆਇਆ ਹੈ ਪਰ ਕਿਰਨ ਬਾਲਾ ਉਧਰ ਹੀ ਰਹਿ ਗਈ ਹੈ। ਗੜ੍ਹਸ਼ੰਕਰ ਵਾਸੀ ਕਿਰਨਬਾਲਾ ਵੱਲੋਂ ਪਾਕਿਸਤਾਨ ਵਿੱਚ ਇੱਕ ਮੁਸਲਮਾਨ ਨਾਲ ਨਿਕਾਹ ਕਰਾਉਣ ਉੱਤੇ ਟਿੱਪਣੀ ਕਰਦਿਆਂ ਜਥੇ ਦੇ ਆਗੂ ઠਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਨੇ ਰੇਲਵੇ ਸਟੇਸ਼ਨ ਅਟਾਰੀ ਵਿਖੇ ਅਫਸੋਸਨਾਕ ਜਤਾਇਆ ਹੈ। ਸਿੱਖ ਸ਼ਰਧਾਲੂਆਂ ਦਾ 1795 ਮੈਂਬਰੀ ઠਜਥਾ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤਿਆ।
ਬੂਹ ਨੇ ਕਿਹਾ ਕਿ ਕਿਰਨ ਬਾਲਾ ਭਾਰਤੀ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖ ਜਥੇ ਨਾਲ ਹੀ ਵਾਪਸ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਿਰਨ ਬਾਲਾ ਦੇ ਨਿਕਾਹ ਕਰਾਉਣ ਸਬੰਧੀ ਪਾਕਿਸਤਾਨ ਔਕਾਫ਼ ਬੋਰਡ ਦੇ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ।
ਕਿਰਨ ਬਾਲਾ ਦੇ ਵੀਜ਼ੇ ਦੀ ਮਿਆਦ 30 ਦਿਨਾਂ ਲਈ ਵਧੀ : ਲਾਹੌਰ ਹਾਈਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਤੇ ਪਾਕਿਸਤਾਨੀ ਨਾਗਰਿਕਤਾ ਮੰਗਣ ਵਾਲੀ ਉਸ ਭਾਰਤੀ ਔਰਤ ਦੀ ਹੋਣੀ ਦਾ ਫ਼ੈਸਲਾ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਨੇ ਵਿਸਾਖੀ ਮੌਕੇ ਯਾਤਰਾ ਦੌਰਾਨ ਹੀ ਇਸਲਾਮ ਧਾਰਨ ਕਰ ਕੇ ਇੱਥੋਂ ਦੇ ਇਕ ਸ਼ਖ਼ਸ ਨਾਲ ਵਿਆਹ ਕਰਵਾ ਲਿਆ ਸੀ।
ਪਾਕਿਸਤਾਨ ਹਾਈਕੋਰਟ ਨੇ ਆਮਨਾ ਬੀਬੀ ਉਰਫ਼ ਕਿਰਨ ਬਾਲਾ ਦੇ ਵੀਜ਼ਾ ਦੀ ਮਿਆਦ 30 ਦਿਨਾਂ ਲਈ ਵਧਾ ਦਿੱਤੀ ਹੈ ਤੇ ਗ੍ਰਹਿ ਮੰਤਰਾਲੇ ਨੂੰ ਇਸ ਦੌਰਾਨ ਇਹ ਤੈਅ ਕਰਨ ਲਈ ਕਿਹਾ ਕਿ ਕੀ ਉਸ ਦੇ ਵੀਜ਼ਾ ਦੀ ਮਿਆਦ ਛੇ ਮਹੀਨਿਆਂ ਲਈ ਵਧਾਉਣ ਦੇ ਯੋਗ ਹੈ ਜਾਂ ਨਹੀਂ।

Check Also

ਜੰਮੂ ਕਸ਼ਮੀਰ ਦੇ ਪੁਣਛ ‘ਚ ਮੁਕਾਬਲੇ ਦੌਰਾਨ ਨਾਇਬ ਸੂਬੇਦਾਰ ਸਮੇਤ 5 ਜਵਾਨ ਸ਼ਹੀਦ

ਤਿੰਨ ਜਵਾਨ ਪੰਜਾਬ, ਇਕ ਯੂ.ਪੀ. ਅਤੇ ਇਕ ਕੇਰਲਾ ਨਾਲ ਸਬੰਧਤ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …