Breaking News

ਭੁਚਾਲ

ਪਰਵਾਸੀ ਨਾਮਾ
ਸੀਰੀਆ, ਟਰਕੀ ਵਿੱਚ ਤਬਾਹੀ ਭੁਚਾਲ ਕੀਤੀ,
ਢਹਿ ਗਏ ਚੁਬਾਰੇ ਤੇ ਬਚਿਆ ਘਰ-ਬਾਰ ਕੋਈ ਨਾ।
ਧਾਵਾ ਬੋਲਿਆ ਸੀ ਹੋਣੀ ਨੇ ਅਚਨਚੇਤੀ,
ਚੱਕ ਲਏ ਦੁਸ਼ਮਣ ਪਰ ਬਖ਼ਸ਼ਿਆ ਯਾਰ ਕੋਈ ਨਾ ।
ਹਜ਼ਾਰਾਂ ਮਰ ਗਏ, ਲੱਖਾਂ ਬੇ-ਘਰ ਹੋ ਗਏ,
ਵਰਤਿਆ ਕੁਦਰਤ ਨੇ ਓਥੇ ਹਥਿਆਰ ਕੋਈ ਨਾ ।
ਨਾਸਤਕ ਬੰਦੇ ਵੀ ਅੱਲ੍ਹਾ-ਅੱਲ੍ਹਾ ਕਰੀ ਜਾਵਣ,
ਜੋ ਕੱਲ ਤਕ ਕਹਿੰਦੇ ਸੀ ਏਥੇ ਕਰਤਾਰ ਕੋਈ ਨਾ ।
ALERT ਕਰਨ ਵਾਲੇ ਕੰਮ ਨਾ ਆਏ ਯੰਤਰ,
ਮੁਤਾਬਿਕ ਆਸ ਦੇ ਹੋਇਆ ਚਮਤਕਾਰ ਕੋਈ ਨਾ ।
ਏਨੀਆਂ ਲਾਸ਼ਾਂ ਦਾ ਦੋਸ਼ ਕੀਹਦੇ ਸਿਰ ਮੜ੍ਹੀਏ,
ਪੜਤਾਲ ਕਰਾਉਣ ਲਈ ਜੁੜਿਆ ਦਰਬਾਰ ਕੋਈ ਨਾ ।
ਡਾਢਾ ਰੱਬ ਜਦ ਆਈ ਤੇ ਆ ਜਾਏ,
ਦਰੜ੍ਹ ਸੁੱਟਦਾ ਪਰ ਸੁਣੇ ਪੁਕਾਰ ਕੋਈ ਨਾ ।
ਏਨਾ ਕਸ਼ਟ ਕਿਉਂ ਬੰਦੇ ਦੇ ਸਿਰ ਆਇਆ,
ਸਵਾਲ ਕਰਨ ਦਾ ਬਲਵਿੰਦਰਾ ਅਧਿਕਾਰ ਕੋਈ ਨਾ ।
ਗਿੱਲ ਬਲਵਿੰਦਰ
CANADA +1.416.558.5530
([email protected] )

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …