Breaking News
Home / ਰੈਗੂਲਰ ਕਾਲਮ / ਕੁਝ ਪਲਮੇਰੇ – ਕੁਝ ਪਲਤੇਰੇ

ਕੁਝ ਪਲਮੇਰੇ – ਕੁਝ ਪਲਤੇਰੇ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਧਣੀਏ ਦੀਕਿਆਰੀ ਵੱਲ ਵਧੇ ਹੱਥ ਆਪ-ਮੁਹਾਰੇ ਪਿਛਾਂਹ ਮੁੜੇ! ਵਿਹੜੇ ਵਿਚਹਨ੍ਹੇਰਾ ਹੈ, ਚੌਂਕੇ ਵਿਚ ਮੱਧਮ ਜਿਹਾ ਬਲਬ ਜਗ ਰਿਹੈ, ਸਗੋਂ ਵਧੇਰੇ ਚਾਨਣ ਚੁੱਲ੍ਹੇ ਵਿਚਬਲਰਹੀ ਅੱਗ ਦਾ ਹੈ। ਅੱਗੇ ਤੋਂ ਏਨੇ ਹਨ੍ਹੇਰੇ ਧਣੀਆਂ ਨਹੀਂ ਤੋੜਾਂਗਾ। ਮਾਂ ਨੂੰ ਵੀ ਆਖਾਂਗਾ ਕਿ ਸੰਧਿਆ ਤੋਂ ਪਹਿਲਾਂ-ਪਹਿਲਾਂ ਤੋੜਲਿਆਕਰੇ ਵਾੜੀ ‘ਚੋਂ ਜੋ ਕੁਛ ਵੀਤੋੜਨਾ ਹੁੰਦੈ! ਅੱਜ ਦਾਦੀਚੇਤੇ ਆਈ ਹੈ ਤੇ ਨਾਲ ਹੀ ਉਹ ਦ੍ਰਿਸ਼ਵੀ ਅੱਖਾਂ ਮੂਹਰੇ ਸਾਵੇਂ ਦਾਸਾਵਾਂ ਸਕਾਰ ਹੋ ਗਿਆ ਹੈ ਬਚਪਨਵੇਲੇ ਦਾ ਉਹ ਦ੍ਰਿਸ਼।ਆਓ, ਦੱਸਾਂ ਅੱਜ ਉਸ ਦ੍ਰਿਸ਼ਬਾਰੇ ਵੀ।
ਦਾਦੀ ਤੰਦੂਰ ‘ਤੇ ਰੋਟੀਆਂ ਲਾਈਜਾਂਦੀ ਸੀ ਥਪਕ-ਥਪਕਕਰ ਕੇ ਰੋਟੀਥਪਥਾਉਂਦੀ, ਇੱਕ ਹੱਥ ਪਾਣੀ ‘ਚ ਭਿਉਂਦੀ ਤੇ ਤੰਦੂਰ ਵਿਚਰੋਟੀਜੜ ਦਿੰਦੀ। ਕਦੇ-ਕਦੇ ਕੋਲਖੜ੍ਹਾਮੈਂ ਸੋਚਦਾ ਕਿ ਏਵੇਂ ਤਾਂ ਦਾਦੀ ਦੇ ਹੱਥ ਸੜਦੇ ਹੋਣੇ ਵਿਚਾਰੀ ਦੇ…? ਤਰਸ ਆਉਂਦਾ ਬੁੱਢੀ ਦਾਦੀ’ਤੇ। ਗੁੱਸਾ ਵੀ ਆਉਂਦਾ ਮਾਂ ਉਤੇ ਕਿ ਦਾਦੀਨਾਲਰੋਟੀ ਕਿਉਂ ਨਹੀਂ ਲੁਹਾਉਂਦੀਮਾਂ।ਦਾਦੀਵੀਅਣਖਦੀਪੂਰੀ ਸੀ, ਕਿਸੇ ਨੂੰ ਆਪਣੇ ਕੰਮ ਦੇ ਨੇੜੇ ਨਹੀਂ ਸੀ ਢੁੱਕਣ ਦਿੰਦੀ। ਕਿਸੇ ਤੋਂ ਅਖਵਾ ਕੇ ਰਾਜ਼ੀਨਹੀਂ ਸੀ ਕਿ ਮੈਂ ਤੇਰਾ ਅਹੁ ਕੀਤਾ…ਆਹ ਕੀਤਾ…ਇਉਂ ਕੀਤਾ…। ਆਪਣ ਹੱਥੀਂ ਹੀ ਆਪਣੇ ਸਭਛੋਟੇ-ਵੱਡੇ ਕੰਮ ਕਰਦੀ ਰਹਿੰਦੀ।
ਓਦਣ ਹੋਇਆ ਇਹ ਸੀ ਕਿ ਰੋਟੀਖਾਣਵੇਲੇ, ਮੰਜੇ ‘ਤੇ ਬੈਠੇ ਤਾਏ ਨੂੰ ਦਾਲਵਿਚਧਣੀਆਂ ਪਾਉਣਦਾਖਿਆਲ ਆ ਗਿਆ ਸੀ। ਉਹਨੇ ਗੰਢਾ ਭੰਨ ਕੇ ਥਾਲੀਵਿਚ ਰੱਖਿਆ ਤੇ ਉਠ ਕੇ ਨਾਲ ਹੀ ਕਿਆਰੀ ਵਿੱਚੋਂ ਧਣੀਆਂ ਤੋੜਨ ਲੱਗਿਆ। ਤੰਦੂਰ ‘ਤੇ ਖੜੀ੍ਹ ਦਾਦੀ ਨੇ ਤਾਏ ਨੂੰ ਟੋਕਿਆ, ”ਵੇ ਰਾਮ, ਐਸ ਵੇਲੇ ਸੁੱਤੇ ਰੁੱਖ ਤੇ ਕੱਖ-ਕਰੀਰਨਹੀਜਗਾਈਦੇ ਹੁੰਦੇ…ਐਸ ਵੇਲੇ ਕਿਆਰੀ ‘ਚੋਂ ਕਾਹਤੋਂ ਧਣੀਆਂ ਤੋੜਦੈਂ…ਫੁੱਲ ਬੂਟੇ ਵੀ ਸੌਂਦੇ ਹੁੰਦੈ ਭਾਈ, ਏਹਨਾਂ ‘ਚ ਵੀਜਾਨ ਹੁੰਦੀ ਐ…ਦਿਨਛਿਪਣ ਤੋਂ ਪਹਿਲਾਂ ਕਾਹਤੋਂ ਨਾਤੋੜਿਆਧਣੀਆਂ?” ਤਾਇਆ ਚੁੱਪ ਕਰ ਕੇ ਮੰਜੇ ‘ਤੇ ਆ ਬੈਠਾ ਤੇ ਰੋਟੀਖਾਣ ਲੱਗਿਆ। ਇਹ ਦ੍ਰਿਸ਼ਕਦੇ ਡੀਲੀਟਨਹੀਂ ਹੋਇਆ ਹੁਣ ਚਾਹੇ ਬਚਪਨਬਾਅਦਜੁਆਨੀਵੀਲੰਘ ਚੱਲੀ ਹੈ। ਅੱਜ ਦਾਦੀਦੀਤਾਏ ਨੂੰ ਆਖੀ ਸੋਚ ਕੇ ਧਣੀਆਂ ਨਹੀਂ ਤੋੜਿਆ ਤੇ ਸਗੋਂ ਸੋਚ ਰਿਹਾ ਹਾਂ ਕਿ ਜ਼ਰੂਰ ਹੀ ਫਲ-ਬੂਟੇ, ਰੁੱਖ, ਵਾਣ-ਝਾੜ, ਕੱਖ ਤੇ ਕਰੀਰਵੀ ਮਨੁੱਖ ਵਾਂਗ ਸੌਂਦੇ ਨੇ।ਜਾਗਦੇ ਨੇ। ਸੁਣਦੇ ਨੇ।ਬੋਲਦੇ ਨੇ।ਮਹਿਕਦੇ ਨੇ ਤੇ ਮਹਿਕਾਉਂਦੇ ਨੇ।ਦਾਦੀ ਦੇ ਆਖੇ ਬੋਲਸਦਾ ਪੁਗਾਵਾਂਗਾ।
:::
28 ਫਰਵਰੀਦਾਦਿਨ। ਚੰਡੀਗੜ੍ਹੋਂ ਪਿੰਡ ਪਰਤਰਿਹਾਂ।ਵੋਲਵੋ ਫਿਰੋਜ਼ਪੁਰ ਵਿਚਵੜੀ। ਫੌਜੀ ਛਾਉਣੀ ਵੱਲ ਝਾਕਿਆ ਤਾਂ ਸਾਰੀਛਾਉਣੀ ਸੁੰਨ ਦੀਮਾਰੀ ਲੱਗੀ। ਸਾਰੇ ਫੌਜੀ ਮੋਰਚਿਆਂ ‘ਤੇ ਡਟ ਗਏ ਜਾਪੇ। ਉਹੀ ਗੱਲ, ਤੋਪਾਂ ਤੇ ਟੈਕਾਂ ਦੇ ਮੂੰਹ ਪਾਕਿਸਤਾਨ ਵੱਲ ਬੀੜ ਰੱਖੇ ਨੇ ਫੌਜ ਨੇ ਤੇ ਬਿਲਕੁਲਮੋਰਚਿਆਂ ‘ਤੇ ਡਟੇ ਹੋਏ ਨੇ ਫੌਜੀ ਭਾਈ! ਫੌਜੀਆਂ ਦੀਆਂ ਗੱਡੀਆਂ ਗਸ਼ਤਕਰਦੀਆਂ ਸੜਕਾਂ ‘ਤੇ ਗੇੜੇ ਘੱਤ ਰਹੀਆਂ। ਜੰਗ ਦੇ ਪਰਛਾਵੇਂ ਸਪੱਸ਼ਟ ਪੈਰਹੇ ਨੇ ਤੇ ਬੱਸ ਵਿਚ ਮੁਸਾਫਿਰ ਇੱਕ ਦੂਜੇ ਨੂੰ ਪੁੱਛ ਦੱਸ ਰਹੇ ਨੇ-”ਲਗਦੈ ਜੰਗ ਲੱਗੂ…?” ਕੋਈ ਆਖ ਰਿਹਾ- ”ਨਹੀਂ ਲਗਦੀ ਜੰਗ…ਐਵੇਂ ਡਰ ਜਿਹਾ ਪਾਇਆਲਗਦਾਪਾਕਿਸਤਾਨਨੂੰ।” ਇੱਕ ਨੇ ਕਿਹਾ-”ਜੇ ਲੱਗ ਗੀ ਹਟਣੀਨਹੀਂ ਏਸ ਵਾਰੀ ਜੰਗ, ਤਬਾਹੀਬਹੁਤ ਮੱਚੂ।” ਵੰਨ-ਸੁਵੰਨੇ ਕਿਆਫੇ ਲਾਰਹੇ ਨੇ ਲੋਕ।
ਸਹਿਮਜਾਂਦਾ ਹਾਂ ਸੁਣ-ਸੁਣ ਕੇ। ਜੰਗ ਦੇ ਬੱਦਲ ਸਾਫ ਤੌਰ ‘ਤੇ ਮੰਡਰਾ ਰਹੇ ਨੇ।ਅਗਲੇ ਦਿਨਮਾਰਚਚੜ੍ਹ ਪੈਣਾ।ਠੰਡਹਾਲੇ ਨਹੀਂ ਜਾ ਰਹੀ। ਬੱਸ ਵਿਚਬੈਠੇ ਨੇ ਅਕਾਸ਼ ਵੱਲ ਤੱਕਿਆ, ਜਿੰਨਾ ਕੁ ਦੇਖਿਆ ਗਿਆ, ਦਿਸਿਆ ਹੈ, ਅਕਾਸ਼ ਬੱਦਲਾਂ ਨਾਲਭਰਿਆਪਿਆ ਹੈ। ਜੰਗ ਜਦੋਂ ਲੱਗੂ ਦੇਖੀ ਜਾਊ ਪਰ ਆਹ ਕੁਦਰਤ ਤੇ ਕਾਦਰਵੀ ਤਾਂ ਘੱਟ ਨਹੀਂ ਕਰਰਹੇ ਲੋਕਾਈਨਾਲ। ਬੇਮੌਸਮਾ ਮੀਂਹਹਟਨਹੀਂ ਰਿਹਾ। ਗੜੇ ਮਾਰੀਵੀ ਹੋ ਹਟੀ ਹੈ ਪਿਛਲੇ ਹਫਤੇ।ਹਨ੍ਹੇਰ ਵੀ ਝੁੱਲ ਲਿਆ ਤੇ ਕਣਕਾਂ ਮਾਰ ਸੁੱਟ੍ਹੀਆਂ ਨੇ।ਕਿਸਾਨਉਦਾਸ ਹੈ ਤੇ ਪਰੇਸ਼ਾਨਵੀ ਹੈ ਕਿ ਕੀ ਬਣੂੰ? ਵੋਲਵੋ ਵਿਚੋਂ ਬਾਹਰਨਿਕਲਦਿਆਂ ਮਨਉਦਾਸ ਹੈ।
: ::::

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …