ਚੀਨ ਨੇ ਭਾਰਤ ਦੇ ਸੁਝਾਵਾਂ ਨੂੰ ਮੰਨਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਚੀਨ ਵਿਚਾਲੇ ਸੈਨਿਕ ਕਮਾਂਡਰ ਪੱਧਰ ’ਤੇ ਲੰਘੇ ਕੱਲ੍ਹ ਹੋਈ 13ਵੇਂ ਗੇੜ ਦੀ ਗੱਲਬਾਤ ਵੀ ਬੇਸਿਟਾ ਹੀ ਰਹੀ। ਭਾਰਤੀ ਫੌਜ ਨੇ ਕਿਹਾ ਕਿ ਅਸੀਂ ਐਲ.ਏ.ਸੀ. ਨਾਲ ਲੱਗਦੇ ਇਲਾਕਿਆਂ ਅਤੇ ਦੂਜੇ ਵਿਵਾਦਤ ਹਿੱਸਿਆਂ ਨੂੰ ਲੈ ਕੇ ਕਈ ਰਚਨਾਤਮਕ ਸੁਝਾਅ ਦਿੱਤੇ, ਪਰ ਚੀਨੀ ਫੌਜ ਇਸ ’ਤੇ ਸਹਿਮਤ ਨਹੀਂ ਹੋਈ। ਇਸ ਕਰਕੇ 13ਵੇਂ ਗੇੜ ਦੀ ਗੱਲਬਾਤ ਬਿਨਾ ਕਿਸੇ ਨਤੀਜੇ ਦੇ ਸਮਾਪਤ ਹੋਈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਪੱਖਾਂ ਵਿਚਕਾਰ ਗੱਲਬਾਤ ਪੂਰਬੀ ਲੱਦਾਖ ’ਚ ਐਲ.ਏ.ਸੀ. ’ਤੇ ਬਣੇ ਤਣਾਅ ਨੂੰ ਖਤਮ ਕਰਨ ’ਤੇ ਕੇਂਦਰਤ ਸੀ। ਭਾਰਤੀ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਭਾਰਤੀ ਪੱਖ ਨੇ ਦੱਸਿਆ ਕਿ ਐਲ.ਏ.ਸੀ. ’ਤੇ ਤਣਾਅ ਦੀ ਇਹ ਸਥਿਤੀ ਚੀਨ ਦੀ ਵਜ੍ਹਾ ਕਰਕੇ ਹੀ ਬਣੀ ਹੈ ਅਤੇ ਚੀਨ ਵਲੋਂ ਸਮਝੌਤਿਆਂ ਦਾ ਲਗਾਤਾਰ ਉਲੰਘਣ ਕੀਤਾ ਜਾ ਰਿਹਾ ਹੈ। ਭਾਰਤੀ ਫੌਜ ਵਲੋਂ ਇਹ ਵੀ ਦੱਸਿਆ ਗਿਆ ਕਿ ਦੋਵੇਂ ਪੱਖ ਵਾਰਤਾਲਾਪ ਬਣਾਈ ਰੱਖਣ ਅਤੇ ਜ਼ਮੀਨੀ ਪੱਧਰ ’ਤੇ ਸਥਿਰਤਾ ਬਣਾਈ ਰੱਖਣ ਲਈ ਸਹਿਮਤ ਹੋਏ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …