ਫੈਡਰਲ ਸਰਕਾਰ ਮੁੜ ਜਿੱਤੀ ਤਾਂ ਕਾਰਬਨ ‘ਤੇ ਲੱਗਣ ਵਾਲੇ ਟੈਕਸ ‘ਚ ਹੋਵੇਗਾ ਵਾਧਾ : ਐਂਡਰੀਊ ਸ਼ੀਅਰ
ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਦਾ 90 ਫੀਸਦੀ ਹਿੱਸਾ ਲੋਕਾਂ ਨੂੰ ਹੋਵੇਗਾ ਵਾਪਸ : ਜਸਟਿਨ ਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਫੈਡਰਲ ਸਰਕਾਰ 2019 ਦੀਆਂ ਆਮ ਚੋਣਾਂ ਜਿੱਤ ਜਾਂਦੀ ਹੈ ਤਾਂ ਕਾਰਬਨ ‘ਤੇ ਲੱਗਣ ਵਾਲੇ ਟੈਕਸ ਵਿਚ ਹਰ ਦਿਨ ਵਾਧਾ ਹੋਵੇਗਾ।
ਐਂਡਰੀਊ ਵਲੋਂ ਨਵੇਂ ਸਾਲ ਮੌਕੇ ਕੀਤੀ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਕਾਰਬਨ ਟੈਕਸ ਵਿੱਚ ਵਾਧਾ ਕਰਕੇ ਆਮ ਜਨਤਾ ਉਤੇ ਵਾਧੂ ਅਰਥਿਕ ਬੋਝ ਪਾਉਣ ਦੇ ਇਲਜ਼ਾਮ ਲਾਏ ਹਨ। ਐਂਡਰੀਊ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸੇ ਚਾਲ ਚੱਲਦੀ ਹੈ ਤਾਂ 2022 ਤੱਕ 10 ਡਾਲਰ ਦਾ ਵਾਧਾ ਇਸ ਟੈਕਸ ਵਿੱਚ ਹੋ ਜਾਵੇਗਾ।ਇਸ ਦੇ ਉਲਟ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨੀ ਦਾ 90 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਨੂੰ ਹੀ ਵਾਪਸ ਕਰ ਦਿੱਤਾ ਜਾਵੇਗਾ। ਕੈਨੇਡਾ ਵਿੱਚ ਇਸ ਸਮੇਂ 2019 ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਕਾਰਨ ਸਿਆਸੀ ਦੂਸ਼ਣਬਾਜ਼ੀ ਆਪਣੇ ਸਿਖਰ ‘ਤੇ ਹੈ। ਦੋਵੇਂ ਮੁੱਖ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਵੱਖ-ਵੱਖ ਮੁੱਦਿਆਂ ਤੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …