ਟੋਰਾਂਟੋ : ‘ਪਰਵਾਸੀ’ ਦੇ ਵਿਹੜੇ ਪੁੱਜੇ ਬਿੱਲ ਮੋਰਨੌ, ਟਰੂਡੋ ਸਰਕਾਰ ‘ਚ ਵਿੱਤ ਮੰਤਰੀ ਸਨ। ਬਿੱਲ ਮੋਰਨੌ ਉੱਘੇ ਉਦਯੋਗਪਤੀ ਵੀ ਹਨ। ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਨਾਲ ਬਿੱਲ ਮੋਰਨੌ ਨੇ ਖਾਸ ਗੱਲਬਾਤ ਦੱਸਿਆ ਕਿ ਅਸੀਂ ਮਿਡਲ ਕਲਾਸ ਕੈਨੇਡੀਅਨਾਂ ਲਈ ਕੰਮ ਕੀਤਾ ਹੈ ਅਤੇ ਹਰ ਵਰਗ ਦੇ ਲੋਕਾਂ ਲਈ ਰੋਜ਼ਗਾਰ ਪੈਦਾ ਕੀਤਾ। ਸਾਡੀ ਸਰਕਾਰ ਨੇ ਮਰੀਕਾ ਨਾਲ ਨਵੀਂ ਅਤੇ ਬਿਹਤਰ ਡੀਲ ਕੀਤੀ ਅਤੇ 7 ਦੇਸ਼ਾਂ ‘ਚ ਸਾਡੀ ਅਰਥ ਵਿਵਸਥਾ ਸਭ ਤੋਂ ਮਜ਼ਬੂਤ ਹੈ। ਪਿਛਲੇ ਚਾਰ ਸਾਲਾਂ ‘ਚ ਗ਼ਰੀਬੀ ਦੀ ਦਰ ਘਟੀ ਅਤੇ ਵਿਰੋਧੀ ਧਿਰ ਕੰਸਰਵੇਟਿਵ ਸਿਰਫ ਕੱਟ ਲਗਾਉਣ ‘ਚ ਮਾਹਿਰ ਹੈ। ਅਸੀਂ ਕੈਨੇਡਾ ਦੇ ਹਰ ਵਰਗ ਦੇ ਲੋਕਾਂ ‘ਚ ਨਿਵੇਸ਼ ਕੀਤਾ। ਅਸੀਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਵੀ ਸੌਖਾ ਕੀਤਾ ਅਤੇ ਸਾਨੂੰ ਪੂਰੀ ਉਮੀਦ ਹੈ ਆਉਣ ਵਲੋਂ ਫੈਡਰਲ ਚੋਣ ‘ਚ ਸਾਡੀ ਸਰਕਾਰ ਹੀ ਬਣੇਗੀ।
‘ਪਰਵਾਸੀ’ ਦੇ ਵਿਹੜੇ ਪੁੱਜੇ ਬਿੱਲ ਮੋਰਨੌ ਨੂੰ ਮੁੜ ਲਿਬਰਲ ਸਰਕਾਰ ਬਣਨ ਦੀ ਆਸ
RELATED ARTICLES

