ਟੋਰਾਂਟੋ : ਕੈਨੇਡਾ ਨੂੰ ਵੱਡੀ ਗਿਣਤੀ ‘ਚ ਕੌਮਾਂਤਰੀ ਵਿਦਿਆਰਥੀਆਂ ਦੀ ਇਸ ਵੇਲੇ ਵਧੇਰੇ ਲੋੜ ਹੈ ਤੇ ਦੇਸ਼ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਦੇਸ਼ੀ ਬੱਚਿਆਂ ਨੂੰ ਇਥੇ ਆ ਕੇ ਪੜ੍ਹਨ ਲਈ ਉਤਸ਼ਾਹਿਤ ਕਰ ਰਹੀਆਂ ਹਨ ਪਰ ਇਥੇ ਦੁੱਖ ਦੀ ਗੱਲ ਇਹ ਵੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਸਥਾਨਕ ਯੂਨੀਵਰਸਿਟੀਆਂ ਵੱਲੋਂ ਦਾਖਲੇ ਲਈ ਮਨਜ਼ੂਰੀ ਤਾਂ ਮਿਲ ਜਾਂਦੀ ਹੈ ਪਰ ਵੀਜ਼ਾ ਰੱਦ ਹੋਣ ਕਾਰਨ ਉਨ੍ਹਾਂ ਨੂੰ ਹੋਰ ਦੇਸ਼ਾਂ ਦਾ ਰੁਖ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੇ ਜ਼ਿਆਦਾਤਰ ਵੀਜ਼ੇ ਰੱਦ ਹੋਣ ਦਾ ਕਾਰਨ ਸੁਰੱਖਿਆ ਕਾਰਨਾਂ ਨੂੰ ਦੱਸਿਆ ਜਾਂਦਾ ਹੈ ਅਤੇ ਅਜਿਹੇ ਮਾਮਲਿਆਂ ‘ਚ ਬਹੁਤ ਵਾਰ ਉਹ ਵਿਦਿਆਰਥੀ ਸ਼ਿਕਾਰ ਬਣਦੇ ਹਨ ਜੋ ਪਾਕਿਸਤਾਨ ਅਤੇ ਨਾਈਜੀਰੀਆ ਨਾਲ ਸਬੰਧ ਰੱਖਦੇ ਹਨ।
ਵੱਡੀ ਗਿਣਤੀ ‘ਚ ਵਿਦਿਆਰਥੀ ਵੀਜ਼ਿਆਂ ਦਾ ਰੱਦ ਹੋਣਾ ਸਿਰਫ਼ ਕੌਮਾਂਤਰੀ ਵਿਦਿਆਥੀਆਂ ਲਈ ਹੀ ਨਹੀਂ, ਸਗੋਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਲਈ ਵੀ ਸਿਰਦਰਦੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਕੁਝ ਕੈਨੇਡੀਅਨ ਅਦਾਰੇ ਜੋ ਕੌਮਾਂਤਰੀ ਬੱਚਿਆਂ ਨੂੰ ਪੜ੍ਹਨ ਦ ਮੌਕਾ ਦੇਣ ਲਈ ਬੇਤਾਬ ਹਨ ਉਨ੍ਹਾਂ ਨੂੰ ਦਾਖਲੇ ਲਈ ਬੁਲਾਇਆ ਜਾ ਰਿਹਜ ਹੈ। ਜਿਸ ਦੇ ਚਲਦਿਆਂ ਕੈੌਨੇਡੀਅਨ ਅਦਾਰੇ ਜਿੱਥੇ ਚੰਗੇ ਵਿਦਿਆਰਥੀਆਂ ਨੂੰ ਆਪਣੇ ਹੱਥੋਂ ਗਵਾਉਂਦੇ ਹਨ, ਉਥੇ ਹੀ ਉਨ੍ਹਾਂ ਨੂੰ ਵਿੱਤੀ ਨੁਕਸਾਨ ਵੀ ਸਹਿਣਾ ਪੈ ਰਿਹਾ ਹੈ। ਯੂਨੀਵਰਸਿਟੀ ਆਫ਼ ਨਿਊ ਬਰੂਸਨਸਵਿੱਕ ਦੇ ਪ੍ਰੋਫੈਸਰ ਅਤੇ ਬਿਜਨਸ ਡਿਪਾਰਟਮੈਂਟ ਦੇ ਡੀਨ ਵਜੋਂ ਸੇਵਾਵਾਂ ਦੇ ਚੁੱਕੇ ਫੈਜ਼ਲੇਅ ਸਦੀਕੀ ਨੇ ਦੱਸਿਆ ਕਿ ਜ਼ਿਆਦਾ ਵੀਜ਼ੇ ਰੱਦ ਹੋਣ ਕਾਰਨ ਵਿਦਿਆਰਥੀਆਂ ਅਤੇ ਅਦਾਰਿਆਂ ਲਈ ਸਿਰਦਰਦੀ ਬਣੀ ਹੋਈ ਹੈ। ਪਿਛਲੇ ਕੁਝ ਸਾਲਾਂ ‘ਚ ਭਾਰਤ ਅਤੇ ਚੀਨ ਤੋਂ ਤਾਂ ਵਧੇਰੇ ਬੱਚੇ ਆ ਰਹੇ ਹਨ ਪਰ ਪਾਕਿਸਤਾਨੀ ਅਤੇ ਨਾਈਜੀਰੀਆ ਦੇ ਵਿਦਿਆਰਥੀਆਂ ਲਈ ਵੀਜ਼ੇ ਪ੍ਰਾਪਤ ਕਰਨਾ ਔਖਾ ਹੈ। ਮੇਰੇ ਕਾਰਜਕਾਲ ਦੌਰਾਨ ਉਥੇ ਬਹੁਤ ਘੱਟ ਬੱਚੇ ਵੀਜ਼ਾ ਪ੍ਰਾਪਤ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਨਾਈਜੀਰੀਆ ਦੇ ਵਿਦਿਆਰਥੀਆਂ ਲਈ ਸਥਿਤੀ ‘ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਪਰ ਪਾਕਿਸਤਾਨ ਦੇ ਵਿਦਿਆਰਥੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰਇਨ੍ਹਾਂ ‘ਚੋਂ ਕਿਸੇ ਇਕ ਨੂੰ ਵੀ ਵੀਜ਼ਾ ਨਹੀਂ ਮਿਲਿਆ।
ਵਿਦਿਆਰਥੀ ਕੈਨੇਡਾ ਦੀਆਂ ਯੂਨੀਵਰਸਿਟੀਆਂ ‘ਚ ਦਾਖਲੇ ਲਈ ਬਹੁਤ ਉਤਸੁਕ : ਨਦੀਮ ਕਾਇਨੀ
ਓਟਵਾ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨ ਫੈਡਰਲ ਸਰਕਾਰ ਦੇ ਅਧਿਕਾਰੀਆਂ ਅੱਗੇ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ, ਪਰ ਫਿਰ ਵੀ ਕੋਈ ਜ਼ਿਆਦਾ ਅਸਰ ਨਜ਼ਰ ਨਹੀਂ ਆਇਆ। ਨਦੀਮ ਕਾਈਨੀ ਨੇ ਦੱਸਿਆ ਕਿ ਪਾਕਿਸਤਾਨੀ ਵਿਦਿਆਰਥੀ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਬਹੁਤ ਉਤਸੁਕ ਹਨ। ਪਰ ਵੀਜ਼ਾ ਲੱਗਣ ਦੀਆਂ ਸਮੱਸਿਆ ਕਾਰਨ ਵੱਡੀ ਗਿਣਤੀ ‘ਚ ਬੱਚੇ ਹੋਰ ਦੇਸ਼ਾਂ ‘ਚ ਜਾ ਰਹੇ ਹਨ। ਇਸ ਬਾਬਤ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਇਹ ਮਾਮਲਾ ਲਿਬਰਲ ਸਰਕਾਰ ਦੇ ਧਿਆਨ ‘ਚ ਆ ਚੁੱਕਾ ਹੈ ਅਤੇ ਜਲਦੀ ਹੀ ਸਰਕਾਰ ਇਸ ਸਬੰਧੀ ਕੋਈ ਉਪਰਾਲਾ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਅਤੇ ਵੀਜ਼ਾ ਦਫ਼ਤਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੇ ਦਸਤਾਵੇਜ਼ ਪੂਰੇ ਹੋਣ ਤਾਂ ਜੋ ਵੀਜ਼ਾ ਰੱਦ ਹੋਣ ਦੀ ਕੋਈ ਗੁੰਜਾਇਸ਼ ਨਾ ਰਹੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …