15.6 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਇਸ ਸਾਲ 93 ਪੰਜਾਬੀ ਫਿਲਮਾਂ ਬਣ ਰਹੀਆਂ ਹਨ ਤੇ 400 ਕਰੋੜ ਤੋਂ...

ਇਸ ਸਾਲ 93 ਪੰਜਾਬੀ ਫਿਲਮਾਂ ਬਣ ਰਹੀਆਂ ਹਨ ਤੇ 400 ਕਰੋੜ ਤੋਂ ਵੱਧ ਦਾ ਹੋ ਰਿਹਾ ਹੈ ਨਿਵੇਸ਼

‘ਮੁਕਲਾਵਾ’ ਫਿਲਮ ਦੀ ਪ੍ਰੋਮੋਸ਼ਨ ਲਈ ‘ਪਰਵਾਸੀ’ ਦੇ ਰੇਡੀਓ ਤੇ ਟੀਵੀ ਸਟੂਡੀਓ ਪਹੁੰਚੇ ਐਮੀ ਵਿਰਕ ਨੇ ਛੂਹੇ ਪੰਜਾਬੀ ਫਿਲਮ ਜਗਤ ਦੇ ਕਈ ਪਹਿਲੂ
ਮਿਸੀਸਾਗਾ/ਪਰਵਾਸੀ ਬਿਊਰੋ ਨਿਊਜ਼ : ”ਭਾਵੇਂ ਕਿ ਇਸ ਸਾਲ ਲਗਭਗ 93 ਫਿਲਮਾਂ ਬਣ ਰਹੀਆਂ ਹਨ ਅਤੇ ਪੰਜਾਬੀ ਫਿਲਮਾਂ ਵਿੱਚ 400 ਕਰੋੜ ਤੋਂ ਵੱਧ ਦੀ ਇਨਵੈਸਟਮੈਂਟ ਹੋ ਰਹੀ ਹੈ। ਪ੍ਰੰਤੂ ਅਜੇ ਵੀ ਪੰਜਾਬੀ ਫਿਲਮਾਂ ਬਣਾਉਣ ਵਾਲੇ ਬਹੁਤੇ ਲੋਕ ਪ੍ਰੋਫੈਸ਼ਨਲ ਹਨ ਨਹੀਂ ਹਨ ਅਤੇ 15 ਤੋਂ ਵੱਧ ਫਿਲਮ ਸਫ਼ਲ ਨਹੀਂ ਹੁੰਦੀਆਂ, ਜਿਸ ਕਾਰਨ ਕਈ ਲੋਕਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੀ ਝੱਲਣਾ ਪੈਂਦਾ ਹੈ। ਇਹ ਕਹਿਣਾ ਦੀ ਪੰਜਾਬੀ ਫਿਲਮਾਂ ਦੇ ਨਾਮਵਰ ਐਕਟਰ ਅਤੇ ਗਾਇਕ ਕਲਾਕਾਰ ਐਮੀ ਵਿਰਕ ਦਾ, ਜੋ ਬੀਤੇ ਸੋਮਵਾਰ ਨੂੰ ਫਿਲਮ ‘ਮੁਕਲਾਵਾ’ ਦੀ ਪ੍ਰੋਮੋਸ਼ਨ ਲਈ ਮਿਸੀਸਾਗਾ ਵਿੱਚ ਸਥਿਤ ਅਦਾਰਾ ‘ਪਰਵਾਸੀ’ ਦੇ ਪਹਿਲਾਂ ਰੇਡਿਓ ਅਤੇ ਫਿਰ ਟੀਵੀ ਸਟੂਡਿਓ ਵਿੱਚ ਵਿਸ਼ੇਸ਼ ਮੁਲਾਕਾਤ ਲਈ ਪਹੁੰਚੇ ਸਨ।
ਵਰਨਣਯੋਗ ਹੈ ਕਿ ਅੰਗਰੇਜ਼, ਨਿੱਕਾ ਜੈਲਦਾਰ, ਕਿਸਮਤ ਵਰਗੀਆਂ ਕਈ ਸਫ਼ਲ ਫਿਲਮਾਂ ਵਿੱਚ ਕੰਮ ਕਰ ਚੁੱਕੇ ਐਮੀ ਵਿਰਕ ਹੁਣ ਭਾਰਤ ਦੀ ਕ੍ਰਿਕੇਟ ਟੀਮ ਦੇ 1983 ਵਿੱਚ ਕੱਪ ਜਿੱਤਣ ਤੇ ਬਣ ਰਹੀ ਹਿੰਦੀ ਫਿਲਮ ’83 ਤੋਂ ਇਲਾਵਾ ਇਕ ਹੋਰ ਵੱਡੇ ਬੈਨਰ ਦੀ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜੇ ਵੀ ਪੰਜਾਬੀ ਫਿਲਮਾਂ ਵਿੱਚ ਕਾਮੇਡੀ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਅਤੇ ਸੀਰੀਅਸ ਵਿਸ਼ੇ ਛੂਹਣ ਤੋਂ ਬਹੁਤੇ ਪ੍ਰਡਿਊਸਰ ਡਰਦੇ ਹਨ। ਪਰੰਤੂ ਉਨ੍ਹਾਂ ਨਾਲ ਹੀ ਆਸ ਜਤਾਈ ਕਿ ਛੇਤੀ ਹੀ ਪੰਜਾਬੀ ਫਿਲਮਾਂ ਦਾ ਮਿਆਰ ਵੀ ਬਾਲੀਵੁੱਡ ਦੇ ਪੱਧਰ ਦਾ ਹੋ ਜਾਵੇਗਾ।
ਉਨ੍ਹਾਂ ਪ੍ਰਸਿੱਧ ਫਿਲਮ ਜਗਦੀਪ ਨਾਲ ਆਪਣੇ ਸਬੰਧਾਂ ਦੀ ਚਰਚਾ ਕਰਦਿਆਂ ਕਿਹਾ ਕਿ ਉਹ ਤਾਂ ਉਨ੍ਹਾਂ ਲਈ ਭਰਾ ਵਰਗਾ ਹੈ ਅਤੇ ਉਨ੍ਹਾਂ ਦੋਹਾਂ ਵਿੱਚ ਖੂਬ ਬਣਦੀ ਹੈ।
ਐਮੀ ਵਿਰਕ ਦਾ ਕਹਿਣਾ ਹੈ ਕਿ ਮੁਕਲਾਵਾ ਫਿਲਮ ਉਨ੍ਹਾਂ ਦੇ ਕੈਰੀਅਰ ਵਿੱਚ ਇਕ ਅਹਿਮ ਫਿਲਮ ਹੋ ਨਿਬੜੇਗੀ। ਉਨ੍ਹਾਂ ਨੇ ਕੈਨੇਡਾ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਕਿਉਂਕਿ ਓਵਰਸੀਜ਼ ਮਾਰਕੀਟ ਦਾ ਅੱਧਾ ਰੈਵਿਨਿਊ ਕੈਨੇਡਾ ਤੋਂ ਆਊਂਦਾ ਹੈ।
ਐਮੀ ਵਿਰਕ ਨੇ ਮੰਨਿਆ ਕਿ ਦਲਜੀਤ ਦੋਸਾਂਝ ਵੱਲੋਂ ਪੱਗ ਪਾ ਕੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਪਾਈ ਪਿਰਤ ਦਾ ਉਨ੍ਹਾਂ ਨੂੰ ਵੀ ਫਾਇਦਾ ਹੋ ਰਿਹਾ ਹੈ।
ਐਮੀ ਵਿਰਕ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬੀ ਸੰਗੀਤ ਅਤੇ ਹੁਣ ਪੰਜਾਬੀ ਕਲਾਕਾਰਾਂ ਨੂੰ ਵੀ ਬਾਲੀਵੁੱਡ ਵਿੱਚ ਸਨਮਾਨ ਮਿਲ ਰਿਹਾ ਹੈ।

RELATED ARTICLES
POPULAR POSTS