ਹੁਣ ਖਜ਼ਾਨਾਬੋਰਡ ਦੀ ਪ੍ਰਧਾਨ ਜੇਨ ਫਿਲਪੌਟ ਨੇ ਵੀ ਦਿੱਤਾਅਸਤੀਫਾ
ਓਟਵਾ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਦੀਆਂ ਮੁਸ਼ਕਲਾਂ ਦਿਨੋਂ ਦਿਨਵਧਦੀਆਂ ਜਾ ਰਹੀਆਂ ਹਨ।ਇਸਦੇ ਚੱਲਦਿਆਂ ਹੁਣਖਜ਼ਾਨਾਬੋਰਡਦੀਪ੍ਰਧਾਨਜੇਨ ਫਿਲਪੌਟ ਨੇ ਫੈਡਰਲਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਅਸਤੀਫਾਦੇਣਸਮੇਂ ਆਖਿਆ ਕਿ ਜਿਸ ਢੰਗ ਨਾਲਸਰਕਾਰਐਸਐਨਸੀ-ਲਾਵਾਲਿਨਮਾਮਲੇ ਨੂੰ ਹੈਂਡਲਕਰਰਹੀ ਹੈ ਉਸ ਤੋਂ ਉਸ ਦਾਭਰੋਸਾ ਉੱਠ ਗਿਆ ਹੈ। ਆਪਣੀਐਮਪੀਵੈੱਬਸਾਈਟ ਉੱਤੇ ਪੋਸਟਕੀਤੇ ਬਿਆਨਵਿੱਚ ਫਿਲਪੌਟ ਨੇ ਆਖਿਆ ਕਿ ਐਸਐਨਸੀ-ਲਾਵਾਲਿਨਸਮੇਤਤਾਜ਼ਾਵਾਪਰੀਆਂ ਘਟਨਾਵਾਂ ਨੇ ਪਿਛਲੇ ਦਿਨੀਂ ਫੈਡਰਲਸਰਕਾਰ ਨੂੰ ਹਿਲਾ ਕੇ ਰੱਖਦਿੱਤਾ ਹੈ। ਫਿਲਪੌਟ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਨੇ ਵੀਕੈਬਨਿਟਮੈਂਬਰਵਜੋਂ ਅਸਤੀਫਾਦੇਣਦਾਫੈਸਲਾਕੀਤਾ ਹੈ। ਜ਼ਿਕਰਯੋਗ ਹੈ ਕਿ ਟਰੂਡੋ ਸਰਕਾਰਵਿਵਾਦਾਂ ਵਿਚ ਉਦੋਂ ਤੋਂ ਘਿਰੀ ਹੈ ਜਦੋਂ ਤੋਂ ਉਨ੍ਹਾਂ ਦੇ ਸਾਬਕਾਅਟਾਰਨੀਜਨਰਲਜੋਡੀਵਿਲਸਨਰੇਅਬੋਲਡ ਨੇ ਪ੍ਰਸ਼ਾਸਨਅਤੇ ਕਿਊਬਿਕਅਧਾਰਿਤਫਰਮਐਸ.ਐਨ.ਸੀ. – ਲਾਵਾਲਿਨਵਿਸ਼ਵਦੀਸਭ ਤੋਂ ਵੱਡੀ ਇੰਜੀਨੀਅਰਿੰਗ ਅਤੇ ਨਿਰਮਾਣਕੰਪਨੀ ਦੇ ਵਿਰੁੱਧ ਅਪਰਾਧਿਕਮਾਮਲੇ ਚਲਾਉਣ ਨੂੰ ਰੋਕਣਦਾਦੋਸ਼ਲਾਇਆ ਸੀ। ਆਪਣੀ ਗਵਾਹੀਵਿੱਚਰੇਅਬੋਲਡ ਨੇ ਦੋਸ਼ਲਾਇਆ ਸੀ ਕਿ ਕਿਊਬਿਕਸਥਿਤਇੰਜੀਨੀਅਰਿੰਗ ਫਰਮਐਸਐਨਸੀ-ਲਾਵਾਲਿਨਖਿਲਾਫਮੁਜਰਮਾਨਾਕਾਰਵਾਈ ਨੂੰ ਰੋਕਣਲਈਟਰੂਡੋ ਤੇ 9 ਹੋਰਨਾਂ ਉੱਚ ਸਰਕਾਰੀਅਧਿਕਾਰੀਆਂ ਨੇ ਉਸ ਉੱਤੇ ਦਬਾਅਪਾਇਆ ਸੀ। ਰੇਅਬੋਲਡ ਨੇ ਆਖਿਆ ਕਿ ਉਸ ਉੱਤੇ ਕੰਪਨੀਨਾਲਅਦਾਲਤ ਤੋਂ ਬਾਹਰਸੈਟਲਮੈਂਟਕਰਨ ਦੇ ਕਿਊਬਿਕਵਿੱਚਲਿਬਰਲਾਂ ਦੀ ਸਾਖ ਨੂੰ ਬਚਾਉਣਲਈਨਾਸਿਰਫ ਸਿਆਸੀ ਦਬਾਅ ਹੀ ਪਾਇਆ ਗਿਆ ਸਗੋਂ ਉਸ ਨੂੰ ਧਮਕੀਆਂ ਵੀਦਿੱਤੀਆਂ ਗਈਆਂ।
ਦੋਸ਼ੀਪਾਏ ਜਾਣ ਉੱਤੇ ਕੰਪਨੀ ਇੱਕ ਦਹਾਕੇ ਲਈਫੈਡਰਲਕੰਟਰੈਕਟਸਹਾਸਲਕਰਨ ਜਾਂ ਉਨ੍ਹਾਂ ਲਈਬੋਲੀਲਾਉਣ ਤੋਂ ਵਾਂਝੀ ਹੋ ਸਕਦੀ ਹੈ। ਰੇਅਬੋਲਡ ਦੇ ਬਿਆਨ ਤੋਂ ਬਾਅਦ ਤੋਂ ਹੀ ਟਰੂਡੋ ਤੋਂ ਵੀਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਆਪਣੇ ਅਸਤੀਫੇ ਸਬੰਧੀਪੱਤਰਵਿੱਚ ਫਿਲਪੌਟ ਨੇ ਆਖਿਆ ਕਿ ਉਨ੍ਹਾਂ ਦੀਦੋਸਤਵੱਲੋਂ ਇਸ ਮਾਮਲੇ ਵਿੱਚਪਾਏ ਗਏ ਕਥਿਤਦਬਾਅ ਦੇ ਸਬੂਤਾਂ ਨੇ ਉਨ੍ਹਾਂ ਦੀਚਿੰਤਾਹੋਰਵਧਾਦਿੱਤੀ ਹੈ। ਟਰੂਡੋ ਨੂੰ ਭੇਜੇ ਅਸਤੀਫੇ ਵਿੱਚ ਫਿਲਪੌਟ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਸਾਡੇ ਨਿਆਂ ਸਿਸਟਮਦੀਆਜ਼ਾਦੀ ਤੇ ਅਖੰਡਤਾਦਾਅ ਉੱਤੇ ਹਨ। ਸਰਕਾਰ ਇਸ ਮਾਮਲੇ ਨਾਲ ਜਿਸ ਤਰ੍ਹਾਂ ਨਜਿੱਠਰਹੀ ਹੈ ਉਸ ਤੋਂ ਵੀਭਰੋਸਾ ਉੱਠ ਚੁੱਕਿਆ ਹੈ। ਉਧਰ ਦੂਜੇ ਪਾਸੇ ਟਰੂਡੋ ਦਫਤਰ ਦੇ ਬੁਲਾਰੇ ਨੇ ਆਖਿਆ ਕਿ ਪ੍ਰਧਾਨਮੰਤਰੀ ਨੇ ਫਿਲਪੌਟ ਨਾਲਉਨ੍ਹਾਂ ਦੇ ਅਸਤੀਫੇ ਬਾਰੇ ਗੱਲ ਕੀਤੀ ਸੀ ਤੇ ਫਿਰਉਨ੍ਹਾਂ ਇਹ ਅਸਤੀਫਾਸਵੀਕਾਰਕਰਲਿਆ ਤੇ ਉਨ੍ਹਾਂ ਦੀਆਂ ਸੇਵਾਵਾਂ ਲਈਧੰਨਵਾਦਕੀਤਾ।
ਜਸਟਿਨਟਰੂਡੋ ਨੇ ਆਪਣੇ ਮੰਤਰੀਮੰਡਲ ‘ਚ ਕੀਤਾਫੇਰਬਦਲ
ਟੋਰਾਂਟੋ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਪਿਛਲੇ ਦਿਨੀਂ ਮੰਤਰੀਮੰਡਲਵਿਚਫੇਰਬਦਲਸਬੰਧੀਮੀਟਿੰਗ ਕੀਤੀ। ਜਿਸ ਦੌਰਾਨ ਮੰਤਰੀਮੰਡਲਵਿਚ ਕੁਝ ਬਦਲਾਅਵੀਕੀਤੇ।ਖੇਤੀਬਾੜੀਅਤੇ ਐਗਰੀਫੂਡਮਾਮਲਿਆਂ ਦੇ ਮੰਤਰੀਲਾਰੈਂਸ ਮੈਕੁਓਲੇ ਨੂੰ ਵੈਟਰਨਮਾਮਲਿਆਂ ਅਤੇ ਨੈਸ਼ਨਲਡਿਫੈਂਡਸ ਦੇ ਐਸੋਸੀਏਟਮੰਤਰੀਦਾ ਅਹੁਦਾ ਸੰਭਾਲਿਆ। ਇਸੇ ਤਰ੍ਹਾਂ ਖੇਤੀਬਾੜੀਅਤੇ ਐਗਰੀਫੂਡਮੰਤਰਾਲੇ ਦਾਕਾਰਜਭਾਰਬਦਲ ਕੇ ਅੰਤਰਰਾਸ਼ਟਰੀਵਿਕਾਸਮੰਤਰੀਮੈਰੀਕਲਾਊਡੇ ਬੀਏਬੇ ਨੂੰ ਸੌਂਪਿਆ ਗਿਆ। ਮਰਯਾਮਮੇਨਸੈਫਮਹਿਲਾ ਤੇ ਜਿਨਸੀਸਮਾਨਤਾ ਦੇ ਮਾਮਲਿਆਂ ਦਾਕਾਰਜਭਾਰਪਹਿਲਾਂ ਵਾਂਗ ਹੀ ਸੰਭਾਲਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਕੌਮਾਂਤਰੀ ਵਿਕਾਸਦਾ ਅਹੁਦਾ ਵੀ ਸੌਂਪਿਆ ਗਿਆ। ਮੰਤਰੀ ਦੇ ਅਹੁਦਿਆਂ ਵਿਚਫੇਰਬਦਲਵੈਟਰਨਮਾਮਲਿਆਂ ਦੇ ਮੰਤਰੀਜੋਡੀਵਿਲਸਨਰੇਅਬੋਲਡਵਲੋਂ ਫਰਵਰੀ ‘ਚ ਦਿੱਤੇ ਅਸਤੀਫੇ ਕਾਰਨਕੀਤਾ ਗਿਆ।